ਮੁੰਬਈ: ਮਹਾਰਾਸ਼ਟਰ ਵਿੱਚ ਕਈ ਬਲਾਤਕਾਰ ਦੇ ਮਾਮਲਿਆਂ ਵਿੱਚ ਫਸੇ ਸਵੈ-ਘੋਸ਼ਿਤ ਬਾਬਾ ਅਸ਼ੋਕ ਖਰਾਤ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖਰਾਤ ਨੇ ਵੱਖ-ਵੱਖ ਨਾਵਾਂ ਹੇਠ 130 ਤੋਂ ਵੱਧ ਬੈਂਕ ਖਾਤੇ ਖੁਲਵਾਏ ਸਨ, ਜਿਨ੍ਹਾਂ ਰਾਹੀਂ ਪਿਛਲੇ ਕੁਝ ਸਾਲਾਂ ਵਿੱਚ 62.74 ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਗਿਆ।
ਸੂਤਰਾਂ ਅਨੁਸਾਰ, ਇਹਨਾਂ ਖਾਤਿਆਂ ਵਿੱਚੋਂ ਇੱਕ ਖਾਤਾ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਰੁਪਾਲੀ ਚਾਕਣਕਰ ਦੀ ਭੈਣ ਦੇ ਨਾਮ 'ਤੇ ਵੀ ਖੋਲ੍ਹਿਆ ਗਿਆ ਸੀ। ਜ਼ਿਕਰਯੋਗ ਹੈ ਕਿ ਚਾਕਣਕਰ ਨੇ ਬਾਬੇ ਨਾਲ ਕਥਿਤ ਸਬੰਧਾਂ ਦੇ ਖੁਲਾਸੇ ਤੋਂ ਬਾਅਦ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਸ਼ੋਕ ਖਰਾਤ ਨੂੰ ਪਹਿਲਾਂ ਹੀ ਨਾਸਿਕ ਵਿੱਚ ਬਲਾਤਕਾਰ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵਿੱਤੀ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਪੁਲਸ ਅਹਿਲਿਆਨਗਰ ਜ਼ਿਲ੍ਹੇ ਵਿੱਚ ਖਰਾਤ, ਉਸਦੀ ਪਤਨੀ ਕਲਪਨਾ ਅਤੇ ਤਿੰਨ ਹੋਰਾਂ ਖ਼ਿਲਾਫ਼ ਦਰਜ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ। ਇਹ ਮਾਮਲਾ ਸ਼ਿਰਡੀ ਵਿੱਚ 4 ਏਕੜ ਜ਼ਮੀਨ ਹੜੱਪਣ ਦੀ ਕੋਸ਼ਿਸ਼ ਨਾਲ ਜੁੜਿਆ ਹੋਇਆ ਹੈ, ਜਿਸ ਦੇ ਮਾਲਕ ਨੂੰ ਬਾਬੇ ਨੇ 5.52 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ।
ਪੁਲਸ ਨੇ ਇਸ ਮਾਮਲੇ ਵਿੱਚ ਦੋ ਦਲਾਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਬੇ ਦੀ ਪਤਨੀ ਕਲਪਨਾ ਅਜੇ ਫਰਾਰ ਹੈ। ਪੁਲਸ ਨੇ ਕਲਪਨਾ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਬਾਬੇ ਨੇ ਦੋ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ ਵਿੱਚ ਇਹ ਫਰਜ਼ੀ ਖਾਤੇ ਖੁਲਵਾਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ 60 ਕਰੋੜ ਅਤੇ ਦੂਜੀ ਵਿੱਚ 2.74 ਕਰੋੜ ਰੁਪਏ ਦੇ ਲੈਣ-ਦੇਣ ਦੀ ਜਾਣਕਾਰੀ ਮਿਲੀ ਹੈ।
ਹੋਰਮੁਜ਼ ਸੰਕਟ: ਭਾਰਤ ਨੇ ਜਹਾਜ਼ਾਂ ਤੋਂ 'ਟੋਲ' ਵਸੂਲਣ ਦੀਆਂ ਖਬਰਾਂ ਨੂੰ ਨਕਾਰਿਆ; ਸੁਰੱਖਿਅਤ ਕੱਢੇ 1200 ਤੋਂ ਵੱਧ ਭਾਰਤੀ
NEXT STORY