ਨੈਸ਼ਨਲ ਡੈਸਕ- 15 ਮਹੀਨਿਆਂ ਦੀ ਲੰਬੀ ਦੇਰੀ ਤੋਂ ਬਾਅਦ ਭਾਜਪਾ ਦਾ ਨਵਾਂ ਮੁਖੀ ਚੁਣਨ ਲਈ ਆਰ. ਐੱਸ. ਐੱਸ. ਤੇ ਭਾਜਪਾ ਵਿਚਾਲੇ ਇਕ ਸਹਿਮਤੀ ਬਣ ਰਹੀ ਜਾਪਦੀ ਹੈ। ਹਾਲਾਂਕਿ ਭਾਜਪਾ ਦੇ ਮੌਜੂਦਾ ਮੁਖੀ ਜੇ. ਪੀ. ਨੱਡਾ ਦੀ ਥਾਂ ਲੈਣ ਵਾਲੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨਾ ਪਵੇਗਾ ਪਰ ਇਹ ਵੀ ਸਪੱਸ਼ਟ ਹੈ ਕਿ ਉਨ੍ਹਾਂ ਦੀਆਂ ਜੜ੍ਹਾਂ ਮੂਲ ਸੰਗਠਨ ਆਰ. ਐੱਸ. ਐੱਸ. ’ਚ ਹੋਰ ਵੀ ਡੂੰਘੀਆਂ ਹੋਣਗੀਆਂ।
ਜੇ ਸੰਘ ਪਰਿਵਾਰ ਤੋਂ ਆ ਰਹੀਆਂ ਖ਼ਬਰਾਂ ’ਤੇ ਭਰੋਸਾ ਕੀਤਾ ਜਾਏ ਤਾਂ ਇਹ ਸਪੱਸ਼ਟ ਹੈ ਕਿ ਨਵੇਂ ਮੁਖੀ ਦੀ ਚੋਣ 20 ਅਪ੍ਰੈਲ ਤੱਕ ਹੋ ਜਾਏਗੀ।
ਹਾਲਾਂਕਿ, ਭਾਜਪਾ ’ਚ ਇਸ ਬਾਰੇ ਪੂਰੀ ਤਰ੍ਹਾਂ ਚੁੱਪ ਪਸਰੀ ਹੋਈ ਹੈ ਕਿ ਜੇ.ਪੀ. ਨੱਡਾ ਦੀ ਥਾਂ ਕੌਣ ਲਵੇਗਾ ਜਿਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ਜਨਵਰੀ ’ਚ ਖਤਮ ਹੋ ਗਿਆ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸੰਘ ਪਰਿਵਾਰ ਦੇ ਸਹਿਯੋਗੀਆਂ ਵਿਚਾਲੇ ਪਰਦੇ ਪਿੱਛੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੱਲਬਾਤ ਦੇ ਫਲਦਾਇਕ ਨਤੀਜੇ ਸਾਹਮਣੇ ਆਏ ਹਨ।
ਜਦੋਂ ਨੱਡਾ ਦਾ ਕਾਰਜਕਾਲ ਪਿਛਲੇ ਸਾਲ ਜਨਵਰੀ ’ਚ ਖਤਮ ਹੋਇਆ ਸੀ ਤਾਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਸੰਵਿਧਾਨ ’ਚ ਸੋਧ ਕੀਤੀ ਗਈ ਸੀ ਤਾਂ ਜੋ ਸੰਸਦੀ ਬੋਰਡ ਜੋ ਸਭ ਤੋਂ ਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ, ਨੂੰ ਹੰਗਾਮੀ ਹਾਲਤ ’ਚ ਪਾਰਟੀ ਪ੍ਰਧਾਨ ਦਾ ਕਾਰਜਕਾਲ ਵਧਾਉਣ ਦੀ ਆਗਿਆ ਦਿੱਤੀ ਜਾ ਸਕੇ। ਇਸ ਦੀ ਵਰਤੋਂ ਬਾਅਦ ’ਚ ਨੱਡਾ ਦੇ ਕਾਰਜਕਾਲ ਨੂੰ ਵਧਾਉਣ ਲਈ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਵਜੋਂ ਮੋਦੀ ਵੱਲੋਂ ਇਸ ਮਹੀਨੇ ਦੇ ਅੰਤ ’ਚ ਮਹਾਰਾਸ਼ਟਰ ਦੇ ਨਾਗਪੁਰ ’ਚ ਆਰ. ਐੱਸ. ਐੱਸ. ਦੇ ਹੈੱਡਕੁਆਰਟਰ ਦਾ ਦੌਰਾ ਕਰਨ ਦਾ ਪ੍ਰੋਗਰਾਮ ਇਸ ਗੱਲ ਦਾ ਸੰਕੇਤ ਹੈ ਕਿ ਬਹੁਤ ਸਾਰੇ ਗੁੰਝਲਦਾਰ ਮੁੱਦੇ ਹੱਲ ਹੋ ਗਏ ਹਨ।
ਮੋਦੀ ਆਰ. ਐੱਸ. ਐੱਸ. ਦੇ ਹੈੱਡਕੁਆਰਟਰ ਦਾ ਦੌਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ । ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੀ ਹੈੱਡਕੁਆਰਟਰ ਨਹੀਂ ਗਏ ਸਨ।
ਆਰ. ਐੱਸ. ਐੱਸ. ਭਾਜਪਾ ਤੇ ਮੋਦੀ ਦਾ ਵਿਚਾਰਧਾਰਕ ਮਾਰਗਦਰਸ਼ਕ ਹੈ। ਮੋਦੀ ਨੇ ਕੁੱਝ ਸਮਾ ਪਹਿਲਾਂ ਆਪਣੀ ਜ਼ਿੰਦਗੀ ’ਤੇ ਆਰ. ਐੱਸ. ਐੱਸ. ਦੇ ਪ੍ਰਭਾਵ ਬਾਰੇ ਕਈ ਵਾਰ ਗੱਲਬਾਤ ਕੀਤੀ ਤਾਂ ਜੋ ਮੂਲ ਸੰਸਥਾ ਦੇ ਸੁਚਾਰੂ ਕੰਮਕਾਜ ਤੇ ਲਗਾਤਾਰ ਹਮਾਇਤ ਨੂੰ ਯਕੀਨੀ ਬਣਾਇਆ ਜਾ ਸਕੇ।
ਮੋਦੀ ਦੀ 8 ਸਾਲ ਦੀ ਉਮਰ ’ਚ ਆਰ. ਐੱਸ. ਐੱਸ. ਨਾਲ ਜਾਣ-ਪਛਾਣ ਕਰਵਾਈ ਗਈ। 1971 ’ਚ 21 ਸਾਲ ਦੀ ਉਮਰ ’ਚ ਉਹ ਗੁਜਰਾਤ ’ਚ ਆਰ. ਐੱਸ. ਐੱਸ. ਦੇ ਪੂਰੇ ਸਮੇ ਦੇ ਵਰਕਰ ਬਣ ਗਏ।
ਇਹ ਕਿਹਾ ਜਾ ਰਿਹਾ ਹੈ ਕਿ ਅੰਤ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਖੱਟੜ ’ਤੇ ਦਾਅ ਲਾਇਆ ਜਾ ਸਕਦਾ ਹੈ।
ਖੱਟੜ ਪੂਰਨ ਸਮੇ ਦੇ ਆਰ. ਐੱਸ. ਐੱਸ. ਵਰਕਰ ਹਨ। ਉਹ ਇਕ ਪ੍ਰਚਾਰਕ ਵੀ ਹਨ। ਉਨ੍ਹਾਂ ਵਿਆਹ ਨਹੀਂ ਕਰਵਾਇਆ ਹੈ ਤੇ ਉਹ ਮੋਦੀ ਦਾ ਕਰੀਬੀ ਭਰੋਸੇਯੋਗ ਹਨ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੱਖਣੀ ਭਾਰਤ ਤੋਂ ਕੇਂਦਰੀ ਮੰਤਰੀ ਕਿਸ਼ਨ ਰੈੱਡੀ ਅਜੇ ਵੀ ਖ਼ਬਰਾਂ ’ਚ ਹਨ ਪਰ ਖੱਟੜ ਦੇ ਹੱਕ ’ਚ ਇਕ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ।
ਮਣੀਪੁਰ ਸਮੱਸਿਆ ਦਾ ਜਲਦ ਹੋਵੇਗਾ ਹੱਲ
NEXT STORY