ਨਵੀਂ ਦਿੱਲੀ (ਸੰਜੇ ਅਰੋੜਾ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਸ਼ਾਮ ਨੂੰ ਆਪਣੀ ਕੈਬਨਿਟ ਦੇ ਨਵੇਂ ਮੰਤਰੀਆਂ 'ਚ ਵਿਭਾਗਾਂ ਦੀ ਵੰਡ ਕਰਦੇ ਹੋਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਦੇ ਸੰਸਦ ਮੈਂਬਰ ਮਨੋਹਰ ਲਾਲ ਖੱਟਰ ਨੂੰ ਊਰਜਾ, ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰਾਲਿਆਂ ਦੇ ਚਾਰਜ ਨਾਲ ਕੈਬਨਿਟ ਮੰਤਰੀ ਨਿਯੁਕਤ ਕੀਤਾ। ਗੁਰੂਗ੍ਰਾਮ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਸਿੰਘ ਨੂੰ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਅਤੇ ਯੋਜਨਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਜ ਮੰਤਰੀ ਵਜੋਂ ਸੱਭਿਆਚਾਰ ਵਿਭਾਗ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਰੀਦਾਬਾਦ ਦੇ ਸੰਸਦ ਮੈਂਬਰ ਕ੍ਰਿਸ਼ਨ ਪਾਲ ਗੁਰਜਰ ਨੂੰ ਰਾਜ ਮੰਤਰੀ ਵਜੋਂ ਸਹਿਕਾਰਤਾ ਵਿਭਾਗ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 'ਬੱਚਿਆਂ ਨੂੰ ਬੱਸ ਦੀ ਸੀਟ ਹੇਠਾਂ ਛੁਪਾ ਲਿਆ'...ਅੱਤਵਾਦੀ ਹਮਲੇ 'ਚ ਬਚੇ ਪੀੜਤ ਨੇ ਸੁਣਾਈ ਦਰਦਭਰੀ ਕਹਾਣੀ
ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟਰ ਨੂੰ ਦੋ ਵਿਭਾਗ, ਰਾਓ ਇੰਦਰਜੀਤ ਸਿੰਘ ਨੂੰ ਤਿੰਨ ਵਿਭਾਗ ਅਤੇ ਕ੍ਰਿਸ਼ਨ ਪਾਲ ਗੁਰਜਰ ਨੂੰ ਇਕ ਵਿਭਾਗ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਪਹਿਲੀ ਵਾਰ ਕਰਨਾਲ ਸੰਸਦੀ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਕ੍ਰਿਸ਼ਨ ਪਾਲ ਗੁਰਜਰ ਫਰੀਦਾਬਾਦ ਸੀਟ ਤੋਂ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ, ਜਦਕਿ ਰਾਓ ਇੰਦਰਜੀਤ ਸਿੰਘ ਛੇਵੀਂ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਦੇ ਦੋ ਵੱਖ-ਵੱਖ ਸੀਟਾਂ ਮਹਿੰਦਰਗੜ੍ਹ ਅਤੇ ਗੁਰੂਗ੍ਰਾਮ ਤੋਂ ਮੈਂਬਰ ਬਣੇ ਹਨ।
ਇਹ ਵੀ ਪੜ੍ਹੋ- PM ਮੋਦੀ ਨੇ ਚਾਰਜ ਸਾਂਭਦਿਆਂ ਹੀ ਪ੍ਰਤਿਭਾ ਪਾਟਿਲ, ਮਨਮੋਹਨ ਅਤੇ ਦੇਵਗੌੜਾ ਨੂੰ ਫੋਨ ਕਰਕੇ ਲਿਆ ਆਸ਼ੀਰਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਬੱਚਿਆਂ ਨੂੰ ਬੱਸ ਦੀ ਸੀਟ ਹੇਠਾਂ ਛੁਪਾ ਲਿਆ'...ਅੱਤਵਾਦੀ ਹਮਲੇ 'ਚ ਬਚੇ ਪੀੜਤ ਨੇ ਸੁਣਾਈ ਦਰਦਭਰੀ ਕਹਾਣੀ
NEXT STORY