ਨਵੀਂ ਦਿੱਲੀ (ਨਵੋਦਿਆ ਟਾਈਮਜ਼): ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਇਨ੍ਹੀਂ ਦਿਨੀਂ ਆਪਣੀ ਕਰੋੜਾਂ ਦੀ ਜਾਇਦਾਦ ਨੂੰ ਲੈ ਕੇ ਚਰਚਾ ਵਿਚ ਹਨ। ਰਾਕੇਸ਼ ਟਿਕੈਟ ਇਨ੍ਹਾਂ ਖੁਲਾਸਿਆਂ ਤੋਂ ਕਾਫ਼ੀ ਨਾਰਾਜ਼ ਹਨ ਅਤੇ ਉਨ੍ਹਾਂ ਕਿਹਾ ਕਿ ਗਲਤ ਜਾਣਕਾਰੀ ’ਤੇ ਉਹ ਅਜਿਹਾ ਕਰਨ ਵਾਲਿਆਂ ’ਤੇ ਮਾਣਹਾਨੀ ਦਾ ਦੇਸ ਵੀ ਕਰਨਗੇ।
ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ
ਉਨ੍ਹਾਂ ਦਾ ਕਹਿਣਾ ਹੈ ਕਿ ਅੰਦੋਲਨ ਦਾ ਜਾਇਦਾਦ ਨਾਲ ਕੀ ਮਤਲਬ ਹੈ। ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ’ਤੇ ਕਿਸਾਨ ਨੇਤਾ ਟਿਕੈਤ ਨੇ ਕਿਹਾ ਹੈ ਕਿ ਲੋਕਾਂ ਨੇ ਘੱਟ ਮੁਲਾਂਕਣ ਕੀਤਾ ਹੈ। ਜ਼ਿਆਦਾ ਕਰਨਾ ਚਾਹੀਦਾ ਹੈ। ਬਹੁਤ ਜਾਇਦਾਦ ਹੈ ਮੇਰੇ ਕੋਲ। ਉਨ੍ਹਾਂ ਨੇ ਜਾਇਦਾਦ ’ਤੇ ਕੀਤੇ ਗਏ ਖ਼ੁਲਾਸੇ ’ਤੇ ਵਿਅੰਗ ਕਰਦਿਆਂ ਕਿਹਾ ਕਿ ਸਾਨੂੰ ਵੀ ਨਹੀਂ ਪਤਾ ਕਿ ਕਿੰਨੀ ਹੈ। ਕਈ ਹਜ਼ਾਰਾਂ ਕਰੋੜ ਹੋਵੇਗੀ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਜਾਇਦਾਦ ਦਾ ਪਤਾ ਲਾਉਣ ਲਈ ਕਈ ਪਟਵਾਰੀ, ਅਧਿਕਾਰੀ ਅਤੇ ਸਰਕਾਰ ਲਾਉਣੀ ਪਵੇਗੀ, ਉਦੋਂ ਜਾਂਚ ਹੋਵੇਗੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਸਰਕਾਰ ਨੂੰ ਅਸੀਂ ਫੁੱਲ ਦਿੱਤੇ ਸਨ...ਪਰ ਸਾਨੂੰ ‘ਫੂਲ’ ਬਣਾਇਆ ਗਿਆ
ਮਿਲੀ ਜਾਣਕਾਰੀ ਮੁਤਾਬਕ ਰਾਕੇਸ਼ ਟਿਕੈਤ ਦੀ ਦੇਸ਼ ਵਿਚ 4 ਰਾਜਾਂ ਦੇ 13 ਸ਼ਹਿਰਾਂ ਵਿਚ ਜਾਇਦਾਦ ਹੈ। ਇਸ ਜਾਇਦਾਦ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਟਿਕੈਤ ਦੀ ਉਤਰ ਪ੍ਰਦੇਸ਼ ਅਤੇ ਦਿੱਲੀ ਸਮੇਤ 4 ਰਾਜਾਂ ਵਿਚ ਜਾਇਦਾਦ ਹੈ। ਇਸ ਵਿਚ ਜ਼ਮੀਨ ਵੀ ਹੈ। ਦਿੱਲੀ ਤੋਂ ਇਲਾਵਾ ਮੁਜ਼ੱਫਰਨਗਰ, ਲਲਿਤਪੁਰ, ਝਾਂਸੀ, ਲਖਮੀਪੁਰ ਖੀਰੀ, ਬਿਜਨੌਰ, ਬਦਯੂੰ, ਨੋਇਡਾ, ਗਾਜ਼ੀਆਬਾਦ, ਦੇਹਰਾਦੂਨ, ਰੁੜਕੀ, ਹਰਿਦੁਆਰ ਅਤੇ ਮੁੰਬਈ ਵਿਚ ਜਾਇਦਾਦ ਹੈ। ਇਸ ਦੀ ਕੀਮਤ ਕਈ ਕਰੋੜਾਂ ਰੁਪਏ ਹੈ। ਰਾਕੇਸ਼ ਟਿਕੈਤ ਕੋਲ ਖੇਤੀ ਦੀ ਜ਼ਮੀਨ ਦੇ ਨਾਲ-ਨਾਲ ਰਿਹਾਇਸ਼ੀ ਜ਼ਮੀਨ ’ਤੇ ਪੈਟਰੋਲ ਪੰਪ, ਸ਼ੋਅ ਰੂਮ, ਇੱਟਾਂ ਦੇ ਭੱਠੇ ਅਤੇ ਹੋਰ ਕਾਰੋਬਾਰ ਵੀ ਹੈ।
ਇਹ ਵੀ ਪੜ੍ਹੋ: ਪਾਕਿ PM ਇਮਰਾਨ ਖਾਨ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼, ਦੱਸਿਆ ਕਿਵੇਂ ਬਣੀ ਨੰਬਰ 1
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਵਾਈ ਜੰਗ 'ਚ ਪਾਕਿ ਤੇ ਚੀਨ ਨੂੰ ਪਛਾੜਣ ਵਾਲੀ ਅਸਤਰ ਮਿਜ਼ਾਈਲ ਬਣਾਏਗਾ ਭਾਰਤ
NEXT STORY