ਕੋਹਲਾਪੁਰ—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਬਚਾਅ ਲਈ ਹੈਂਡਵਾਸ਼, ਖੰਘਣ ਅਤੇ ਛਿੱਕਣ ਸਮੇਂ ਕੁਝ ਹਦਾਇਤਾਂ ਦਾ ਪਾਲਣ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਪਰ ਇਸ ਦੌਰਾਨ ਮਹਾਰਾਸ਼ਟਰ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇੱਥੇ ਇਕ ਸ਼ਖਸ ਨੂੰ ਖੁੱਲ੍ਹੇ 'ਚ ਛਿੱਕ ਮਾਰਨੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉੱਥੇ ਮੌਜੂਦ ਲੋਕਾਂ ਨੇ ਕੁੱਟਮਾਰ ਕਰ ਦਿੱਤੀ। ਇਹ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦਰਅਸਲ ਕੋਲਹਾਪੁਰ ਦੇ ਗੁਜਰੀ ਇਲਾਕੇ 'ਚ ਵੀਰਵਾਰ ਨੂੰ ਇਕ ਸ਼ਖਸ ਆਪਣੀ ਬਾਈਕ 'ਤੇ ਜਾ ਰਿਹਾ ਸੀ, ਇਸ ਦੌਰਾਨ ਉਸ ਨੇ ਖੁੱਲੇ 'ਚ ਛਿੱਕ ਮਾਰ ਦਿੱਤੀ। ਇਸ ਦੌਰਾਨ ਦੂਜੇ ਬਾਈਕ ਸਵਾਰਾਂ ਨੇ ਛਿੱਕ ਮਾਰਨ ਵਾਲੇ ਸ਼ਖਸ ਨੂੰ ਰੋਕਿਆ ਅਤੇ ਉਸ ਤੋਂ ਪੁੱਛਿਆ ਕੀ ਉਸ ਨੇ ਖੁੱਲ੍ਹੇ 'ਚ ਛਿੱਕ ਕਿਉਂ ਮਾਰੀ। ਉਸ ਨੂੰ ਆਪਣਾ ਮੂੰਹ ਢੱਕਣਾ ਚਾਹੀਦਾ ਸੀ ਕਿਉਂਕਿ ਇਸ ਨਾਲ ਕੋਰੋਨਾਵਾਇਰਸ ਫੈਲਦਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਬਹਿਸ ਹੋ ਗਈ। ਇਸ ਤੋਂ ਛਿੱਕ ਮਾਰਨ ਵਾਲੇ ਵਿਅਕਤੀ ਦੀ ਹੋਰ ਲੋਕਾਂ ਨੇ ਕੁੱਟਮਾਰ ਕਰ ਦਿੱਤੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦੀ ਫੁਟੇਜ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਮਹਾਰਾਸ਼ਟਰ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਜਨਤਾ ਕਰਫਿਊ : ਐਤਵਾਰ ਨੂੰ ਨਹੀਂ ਚੱਲੇਗੀ ਦਿੱਲੀ ਮੈਟਰੋ
NEXT STORY