ਕੋਲਕਾਤਾ- ਪੱਛਮੀ ਬੰਗਾਲ ਦੇ ਕੋਲਕਾਤਾ 'ਚ ਸਟਰੈਂਡ ਰੋਡ 'ਤੇ ਸਥਿਤ ਪੂਰਬੀ ਰੇਲਵੇ ਦੇ ਦਫ਼ਤਰ ਦੀ 13ਵੀਂ ਮੰਜ਼ਲ 'ਤੇ ਅੱਗ ਲੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੀ ਘਟਨਾ ਸੋਮਵਾਰ ਸ਼ਾਮ ਕਰੀਬ 6.10 ਵਜੇ ਵਾਪਰੀ। ਮ੍ਰਿਤਕਾਂ 'ਚ ਚਾਰ ਅੱਗ ਬੁਝਾਊ ਕਰਮੀ, 2 ਰੇਲਵੇ ਕਰਮੀ ਅਤੇ ਪੁਲਸ ਦੇ ਇਕ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਸ਼ਾਮਲ ਹਨ।
ਪੂਰਬੀ ਰੇਲਵੇ ਦੇ ਇਕ ਕਰਮੀ ਨੇ ਦੱਸਿਆ ਕਿ 13ਵੀਂ ਮੰਜ਼ਲ 'ਤੇ ਲੇਖਾ ਦਫ਼ਤਰ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਤ 10.15 ਵਜੇ ਹਾਦਸੇ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।


ਜੰਗਬੰਦੀ ਸਮਝੌਤੇ ਦੇ ਬਾਵਜੂਦ ਪਾਕਿ ਨਾਲ ਗੱਲਬਾਤ ਹੋਵੇ- ਫਾਰੂਕ
NEXT STORY