ਨੈਸ਼ਨਲ ਡੈਸਕ - ਕੋਲਕਾਤਾ ਦੇ ਆਰ.ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਸੱਤ ਡਾਕਟਰ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਧਰਮਤੱਲਾ 'ਚ ਮੈਟਰੋ ਚੈਨਲ ਦੇ ਕੋਲ ਸੱਤ ਜੂਨੀਅਰ ਡਾਕਟਰ ਭੁੱਖ ਹੜਤਾਲ 'ਤੇ ਬੈਠੇ ਹਨ। ਹੜਤਾਲ 'ਤੇ ਬੈਠਿਆਂ ਨੂੰ 115 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਨ੍ਹਾਂ ਵਿੱਚੋਂ ਦੋ ਦੀ ਸਰੀਰਕ ਹਾਲਤ ਵਿਗੜ ਗਈ ਹੈ। ਰਾਜ ਸਰਕਾਰ ਵੱਲੋਂ ਬਣਾਈ ਗਈ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਦੋਵਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਲੋੜ ਹੈ।
ਸੂਬਾ ਸਰਕਾਰ ਨੇ ਵੀਰਵਾਰ ਨੂੰ ਭੁੱਖ ਹੜਤਾਲੀਆਂ ਦੀ ਸਿਹਤ ਦੀ ਜਾਂਚ ਕਰਨ ਲਈ ਚਾਰ ਡਾਕਟਰਾਂ ਦੀ ਵਿਸ਼ੇਸ਼ ਟੀਮ ਬਣਾਈ। ਦੱਸਿਆ ਜਾਂਦਾ ਹੈ ਕਿ ਇਸ ਟੀਮ ਨੇ ਵੀਰਵਾਰ ਰਾਤ ਨੂੰ ਧਰਨੇ ਵਾਲੀ ਥਾਂ 'ਤੇ ਜਾ ਕੇ ਭੁੱਖ ਹੜਤਾਲੀਆਂ ਦੀ ਸਿਹਤ ਦੀ ਜਾਂਚ ਕੀਤੀ।
ਉਨ੍ਹਾਂ ਨੇ ਸਾਰੇ ਸੱਤ ਭੁੱਖ ਹੜਤਾਲੀਆਂ ਦੀ ਸਿਹਤ ਦੀ ਜਾਂਚ ਕੀਤੀ। ਲਾਲਬਾਜ਼ਾਰ ਪੁਲਸ ਹੈੱਡਕੁਆਰਟਰ ਨੂੰ ਵੀ ਚਾਰ ਮੈਂਬਰੀ ਟੀਮ ਦੇ ਗਠਨ ਦੀ ਸੂਚਨਾ ਦਿੱਤੀ ਗਈ ਹੈ। ਮਾਮਲੇ ਦੀ ਜਾਣਕਾਰੀ ਸੰਯੁਕਤ ਕਮਿਸ਼ਨਰ ਨੂੰ ਪੱਤਰ ਦੇ ਕੇ ਦਿੱਤੀ ਗਈ ਹੈ। ਚਾਰ ਮੈਂਬਰਾਂ ਦੀ ਟੀਮ ਵਿੱਚ ਐਸ.ਐਸ.ਕੇ.ਐਮ. ਹਸਪਤਾਲ ਦੇ ਜਨਰਲ ਮੈਡੀਸਨ ਡਾਕਟਰ ਨੀਲਾਦਰੀ ਸਰਕਾਰ, ਨਿਊਰੋ ਮੈਡੀਸਨ ਡਾਕਟਰ ਅਤਨੂ ਬਿਸਵਾਸ, ਜਨਰਲ ਸਰਜਰੀ ਦੇ ਡੀਕੇ ਸਰਕਾਰ, ਕਾਰਡੀਓਲੋਜੀ ਵਿਭਾਗ ਦੇ ਗੌਰਾਂਗ ਸਰਕਾਰ ਸ਼ਾਮਲ ਹਨ।
ਕਲਯੁਗੀ ਪੁੱਤ ਨੇ 5,000 ਰੁਪਏ ਖਾਤਰ ਇੱਟ ਮਾਰ ਕੇ ਮਾਰ'ਤੀ ਆਪਣੀ ਮਾਂ
NEXT STORY