ਕੋਝੀਕੋਡ (ਵਾਰਤਾ) : ਕੇਰਲ ਦੇ ਮੱਲਪਪੁਰਮ ਦੇ ਜ਼ਿਲਾ ਅਧਿਕਾਰੀ ਕੇ. ਗੋਪਾਲਕ੍ਰਿਸ਼ਣਨ ਨੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ 18 ਯਾਤਰੀਆਂ ਦੇ ਨਾਂ ਅਤੇ ਬਿਓਰਾ ਸ਼ਨੀਵਾਰ ਨੂੰ ਜਾਰੀ ਕੀਤਾ ਹੈ। ਮ੍ਰਿਤਕਾਂ ਦਾ ਨਾਂ, ਉਮਰ ਅਤੇ ਨਿਵਾਸ ਸਥਾਨ ਦਾ ਬਿਓਰਾ ਇਸ ਪ੍ਰਕਾਸ ਹੈ।
ਇਹ ਵੀ ਪੜ੍ਹੋ: ਦੀਵਾਲੀ ਤੱਕ 90,000 ਰੁਪਏ ਤੱਕ ਉਛਲੇਗੀ ਚਾਂਦੀ, ਸੋਨਾ ਬਣੇਗਾ 60 ਹਜ਼ਾਰੀ
1. ਮੁਹੰਮਦ ਰਿਆਸ ਵੀਪੀ (24) - ਪਲੱਕੜ
2. ਸ਼ਾਹੀਰ ਸਯਦ (38) - ਮੱਲਪਪੁਰਮ
3. ਲੈਬਾਬੀ ਕੇਵੀ (51) - ਮੱਲਪਪੁਰਮ
4. ਰਾਜੀਵ ਚੇਰਕਾਪਰਮਿਬਲ (61) - ਕੋਝੀਕੋਡ
5. ਮਨਲ ਅਹਿਮਦ (25) - ਕੋਝੀਕੋਡ
6. ਸ਼ਰਾਫੁਦੀਨ (35) - ਕੋਝੀਕੋਡ
7. ਜਾਨਕੀ ਕੁਨੋਥ (55) - ਕੋਝੀਕੋਡ
8. ਅਸਨ ਮੁਹੰਮਦ ਚੇਂਬਾਈ (1) - ਕੋਝੀਕੋਡ
9. ਸਾਂਤਾ ਮਰਕੱਤ (59) - ਮੱਲਪਪੁਰਮ
10. ਅਖਿਲੇਸ਼ ਕੁਮਾਰ (ਏਅਰ ਇੰਡੀਆ ਐਕਸਪ੍ਰੈਸ)
11. ਦੀਪਕ ਵਸੰਤ ਸਾਠੇ (ਏਅਰ ਇੰਡੀਆ ਐਕਸਪ੍ਰੈਸ)
12. ਸੁਧੀਰ ਵੈਰੀਆਤ (45) - ਮੱਲਪਪੁਰਮ
13. ਸ਼ੇਸਾ ਫਾਤਿਮਾ (2) - ਮੱਲਪਪੁਰਮ
14. ਰਾਮਿਆ ਮੁਰਲੀਧਰਨ (32) - ਕੋਝੀਕੋਡ
15. ਆਇਸ਼ਾ ਦੁਵਾ (2) - ਪਲੱਕੜ
16. ਸ਼ਿਵਾਤਮਿਕਾ (5) - ਕੋਝੀਕੋਡ
17. ਸ਼ੋਨੋਬਿਆ (40) - ਕੋਝੀਕੋਡ
18. ਸ਼ਾਹਿਰਾ ਬਾਨੂ (29) - ਕੋਝੀਕੋਡ
ਇਹ ਵੀ ਪੜ੍ਹੋ: ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਦੱਸਿਆ ਕਿ ਦੁਬਈ ਤੋਂ ਆਇਆ ਇਹ ਜਹਾਜ਼ ਕੋਝੀਕੋਡ ਹਵਾਈ ਅੱਡੇ 'ਤੇ ਸ਼ਾਮ 7 ਵੱਜ ਕੇ 41 ਮਿੰਟ 'ਤੇ ਹਵਾਈ ਅੱਡੇ ਦੇ ਰਨਵੇਅ ਤੋਂ ਫਿਸਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਦੋ ਹਿੱਸਿਆਂ 'ਚ ਟੁੱਟ ਗਿਆ। ਜਹਾਜ਼ ਵਿਚ 174 ਯਾਤਰੀ, 10 ਬੱਚੇ, 2 ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਜਹਾਜ਼ ਫਿਸਲ ਕੇ 35 ਫੁੱਟ ਡੂੰਘੀ ਖੱਡ 'ਚ ਜਾ ਡਿੱਗਿਆ। ਓਧਰ ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ 2 ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਦਭਾਗੀ ਘਟਨਾ ਹੈ। 127 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦਰਅਸਲ ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਐਕਸਪ੍ਰੈੱਸ ਏਐੱਕਸਬੀ1344, ਬੋਇੰਗ 737 ਦੁਬਈ ਤੋਂ ਕੋਝੀਕੋਡ ਆ ਰਿਹਾ ਸੀ। ਜਹਾਜ਼ ਰਨਵੇਅ ਨੂੰ ਪਾਰ ਕਰਦਾ ਹੋਇਆ ਕੰਧ ਨਾਲ ਟਕਰਾਇਆ ਅਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਹੁਣ ਬਿਨਾਂ ਪਛਾਣ ਪੱਤਰ ਦੇ ਵੀ ਮਿਲੇਗਾ ਲੋਨ
ਕੋਰੋਨਾ ਆਫ਼ਤ: ਆਂਧਰਾ ਪ੍ਰਦੇਸ਼ ਦੋ ਲੱਖ ਤੋਂ ਵਧੇਰੇ ਕੋਰੋਨਾ ਪੀੜਤਾਂ ਵਾਲਾ ਤੀਜਾ ਸੂਬਾ
NEXT STORY