ਮਥੁਰਾ— ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਤਿਉਹਾਰ ਮੌਕੇ ਬਿ੍ਰਜ ਦੇ ਵੱਖ-ਵੱਖ ਮੰਦਰਾਂ ਵਿਚ ਹੋ ਰਹੇ ਆਯੋਜਨਾਂ ਨਾਲ ਸਮੁੱਚਾ ਬਿ੍ਰਜ ਮੰਡਲ ਕ੍ਰਿਸ਼ਨ ਦੀ ਭਗਤੀ ’ਚ ਲੀਨ ਹੋ ਗਿਆ ਹੈ। ਮਥੁਰਾ, ਵਰਿੰਦਾਵਨ, ਗੋਵਰਧਨ, ਨੰਦਗਾਵ ਅਤੇ ਬਲਦੇਵ ਵਿਚ ਅੱਜ ਸਾਰੇ ਰਾਸਤੇ ਕ੍ਰਿਸ਼ਨ ਮੰਦਰਾਂ ਵੱਲ ਮੁੜ ਗਏ ਹਨ।
ਦੁਆਰਕਾਧੀਸ਼ ਮੰਦਰ ਵਿਚ ਅੱਜ ਤੀਰਥ ਯਾਤਰੀਆਂ ਦੀ ਵੱਡੀ ਗਿਣਤੀ ਵਿਚ ਠਾਕੁਰ ਜੀ ਦਾ ਅਭਿਸ਼ੇਕ ਕੀਤਾ ਗਿਆ, ਉੱਥੇ ਹੀ ਜਨਮ ਸਥਾਨ ਸਥਿਤ ਭਾਗਵਤ ਭਵਨ ਵਿਚ ਸ਼੍ਰੀ ਕ੍ਰਿਸ਼ਨ ਜਨਮ ਦੀ ਖੁਸ਼ੀ ’ਚ ਸ਼ਹਿਨਾਈਆਂ ਵਜੀਆਂ ਤਾਂ ਉੱਥੇ ਮੌਜੂਦ ਭਗਤ ਨੱਚਣ ਲੱਗ ਪਏ। ਭਾਗਵਤ ਭਵਨ ਵਿਚ ਸਵੇਰੇ ਭਜਨ-ਕੀਰਤਨ ਕੀਤਾ ਗਿਆ, ਜਿਸ ਨਾਲ ਵਾਤਾਵਰਣ ਅਜਿਹਾ ਬਣਿਆ ਕਿ ਭਗਤੀ ਦੀ ਰਸ ਧਾਰਾ ਵਹਿ ਨਿਕਲੀ।
ਮੰਦਰਾਂ ’ਚ ਮਸ਼ਹੂਰ ਰਾਧਾਰਮਨ ਮੰਦਰ ’ਚ 27 ਮਨ ਦੁੱਧ, ਦਹੀਂ, ਘਿਓ, ਸ਼ਹਿਦ, ਔਸ਼ਧੀਆਂ ਅਤੇ ਮਹਾਔਸ਼ਧੀਆਂ ਜ਼ਰੀਏ ਵਿਗ੍ਰਹਿ ਦਾ ਅਭਿਸ਼ੇਕ ਤਿੰਨ ਘੰਟੇ ਤੋਂ ਵੱਧ ਦੇਰ ਤੱਕ ਚਲਿਆ। ਇਸ ਤੋਂ ਬਾਅਦ ਠਾਕੁਰ ਜੀ ਦਾ ਸ਼ਿੰਗਾਰ ਕਰ ਕੇ ਉਨ੍ਹਾਂ ਦੇ ਕਜਲ ਲਾਇਆ ਗਿਆ। ਇਸ ਤੋਂ ਬਾਅਦ ਮੰਦਰ ਦਾ ਚੌਕ ਦਾ ਦ੍ਰਿਸ਼ ਬਹੁਤ ਹੀ ਮੋਹ ਲੈਣ ਵਾਲਾ ਸੀ।
ਪੂਜਾ ਵਿਚ ਸ਼ਾਮਲ ਮੰਦਰ ਦੇ ਸੇਵਾਯਤ ਕਣਿਕਾ ਗੋਸਵਾਮੀ, ਬਲਰਾਮ ਗੋਸਵਾਮੀ, ਪੂਰਨਚੰਦਰ ਗੋਸਵਾਮੀ ਆਦਿ ਨੇ ਇਕ-ਦੂਜੇ ਅਤੇ ਭਗਤਾਂ ’ਤੇ ਹਲਦੀ ਮਿਸ਼ਰਿਤ ਦਹੀਂ ਨੂੰ ਇਸ ਤਰ੍ਹਾਂ ਪਾਇਆ ਜਿਵੇਂ ਹੋਲੀ ਖੇਡੀ ਜਾਂਦੀ ਹੈ। ਉਨ੍ਹਾਂ ਨੇ ਅਜਿਹਾ ਕਰ ਕੇ ਸ਼੍ਰੀ ਕ੍ਰਿਸ਼ਨ ਜਨਮ ਦੀ ਖੁਸ਼ੀ ਦਾ ਇਜ਼ਹਾਰ ਕੀਤਾ।
ਓਧਰ ਉੱਤਰ ਪ੍ਰਦੇਸ਼ ਬਿ੍ਰਜ ਤੀਰਥ ਵਿਕਾਸ ਪਰੀਸ਼ਦ ਵਲੋਂ ਆਯੋਜਿਤ ਕ੍ਰਿਸ਼ਨ ਉਤਸਵ 2021 ਦੇ ਅਧੀਨ ਅੱਜ ਮਥੁਰਾ ਨਗਰੀ ਨਵੀਂ ਵਿਆਹੀ ਲਾੜੀ ਵਾਂਗ ਸਜ ਗਈ ਹੈ ਅਤੇ ਇਕ ਦਰਜਨ ਚੌਰਾਹਿਆਂ ’ਤੇ ਬਿ੍ਰਜ ਦੀ ਮਸ਼ਹੂਰ ਕਲਾਵਾਂ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ।
ਰਾਜਨੀਤਕ ਵਰਕਰ ਨੂੰ ਈ.ਡੀ. ਦਾ ਨੋਟਿਸ ‘ਪ੍ਰੇਮ ਪੱਤਰ’ ਹੈ ਨਾ ਕਿ ‘ਡੈੱਥ ਵਾਰੰਟ’ : ਸੰਜੇ ਰਾਊਤ
NEXT STORY