ਮੁੰਬਈ- ਕੇਂਦਰ ’ਤੇ ਤੰਜ ਕਰਦੇ ਹੋਏ, ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਸੋਮਵਾਰ ਨੂੰ ਕਿਹਾ ਕਿ ਰਾਜਨੀਤਕ ਵਰਕਰਾਂ ਨੂੰ ਮਿਲਣ ਵਾਲਾ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਨੋਟਿਸ ‘ਡੈੱਥ ਵਾਰੰਟ’ ਨਹੀਂ ਹੈ ਸਗੋਂ ਇਕ ‘ਪ੍ਰੇਮ ਪੱਤਰ’ ਹੈ। ਇਸ ਤੋਂ ਇਕ ਦਿਨ ਪਹਿਲਾਂ ਕੇਂਦਰੀ ਏਜੰਸੀ ਨੇ ਸ਼ਿਵ ਸੈਨਾ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਅਨਿਲ ਪਰਬ ਨੂੰ ਉਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਰਾਊਤ ਨੇ ਪੱਤਰਕਾਰਾਂ ਨੂੰ ਕਿਹਾ,‘‘ਮਜ਼ਬੂਤ ਅਤੇ ਅਭੇਧ ਮਹਾ ਵਿਕਾਸ ਆਘਾੜੀ (ਐੱਮ.ਵੀ.ਏ.) ਦੀ ਕੰਧ ਨੂੰ ਤੋੜਨ ਦੀਆਂ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ ਅਜਿਹੇ ਪ੍ਰੇਮ ਪੱਤਰ ਦੀ ਗਿਣਤੀ ਵੱਧ ਗਈ ਹੈ।’’ ਰਾਊਤ ਨੇ ਕਿਹਾ ਕਿ ਪਰਬ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ,‘‘ਉਹ ਨੋਟਿਸ ਦਾ ਜਵਾਬ ਦੇਣਗੇ ਅਤੇ ਈ.ਡੀ. ਨਾਲ ਸਹਿਯੋਗ ਕਰਨਗੇ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਈ.ਡੀ. ਨੇ ਪਰਬ ਨੂੰ, ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਅਤੇ ਹੋਰ ਵਿਰੁੱਧ ਦਰਜ ਧਨ ਸੋਧ ਮਾਮਲੇ ’ਚ ਮੰਗਲਵਾਰ ਨੂੰ ਪੁੱਛ-ਗਿੱਛ ਲਈ ਤਲੱਬ ਕੀਤਾ ਹੈ। ਰਾਊਤ ਨੇ ਕਿਹਾ,‘‘ਜਾਂ ਤਾਂ ਭਾਜਪਾ ਦਾ ਵਿਅਕਤੀ ਈ.ਡੀ. ’ਚ ਡੈਸਕ ਅਫ਼ਸਰ ਹੈ ਜਾਂ ਈ.ਡੀ. ਦੱ ਅਧਿਕਾਰੀ ਭਾਜਪਾ ਦਫ਼ਤਰ ’ਚ ਕੰਮ ਕਰ ਰਿਹਾ ਹੈ।’’
ਇਹ ਵੀ ਪੜ੍ਹੋ : ਜਦੋਂ 16 ਸਾਲ ਦੇ ਮੁੰਡੇ ਨੂੰ ਲਾਈ ਗਈ ਕੋਰੋਨਾ ਵੈਕਸੀਨ, ਮੂੰਹ ’ਚੋਂ ਨਿਕਲਣ ਲੱਗੀ ਝੱਗ
ਭਾਜਪਾ ਦੀ ਸਾਬਕਾ ਸਹਿਯੋਗੀ ਸ਼ਿਵ ਸੈਨਾ, ਮਹਾਰਾਸ਼ਟਰ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਅਤੇ ਕਾਂਗਰਸ ਨਾਲ ਸੱਤਾ ਸਾਂਝੀ ਕਰਦੀ ਹੈ। ਉਨ੍ਹਾਂ ਨੇ ਭਾਜਪਾ ’ਤੇ ਮਹਾਰਾਸ਼ਟਰ ’ਚ ਮੰਦਰਾਂ ਨੂੰ ਮੁੜ ਖੋਲ੍ਹਣ ਲਈ ਪ੍ਰਦਰਸ਼ਨ ਆਯੋਜਿਤ ਕਰਨ ਨੂੰ ਲੈ ਕੇ ਵੀ ਨਿਸ਼ਾਨਾ ਵਿੰਨ੍ਹਿਆ, ਜੋ ਕੋਰੋਨਾ ਪਾਬੰਦੀਆਂ ਕਾਰਨ ਬੰਦ ਹਨ। ਸ਼ਿਵ ਸੈਨਾ ਨੇਤਾ ਨੇ ਕਿਹਾ,‘‘ਮਹਾਰਾਸ਼ਟਰ ਸਰਕਾਰ ਕੇਂਦਰ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਹੀ ਹੈ, ਜਿਸ ’ਚ ਸੂਬਿਆਂ ਨੂੰ ਆਉਣਵਾਲੇ ਤਿਉਹਾਰਾਂ ਤੋਂ ਪਹਿਲਾਂ ਅਤੇ ਕੋਰੋਨਾ ਵਾਇਰਸ ਸੰਕਰਮਣ ਫੈਲਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਸਾਡਾ ਮੰਨਣਾ ਹੈ ਕਿ ਕੇਂਦਰ ਸਰਕਾਰ ਵੀ ਹਿੰਦੁਤੱਵਵਾਦੀ ਹੈ।’’ ਹਰਿਆਣਾ ’ਚ ਕਿਸਾਨਾਂ ’ਤੇ ਪੁਲਸ ਲਾਠੀਚਾਰਜ ਬਾਰੇ ਪੁੱਛੇ ਜਾਣ ’ਤੇ ਰਾਊਤ ਨੇ ਕਿਹਾ ਕਿ ਭਾਜਪਾ ਨੂੰ ਕਿਸਾਨਾਂ ਦੇ ਵਗੇ ਖੂਨ ਦੀ ਕੀਮਤ ਚੁਕਾਉਣੀ ਹੋਵੇਗੀ।
ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਰਨਾਲ ਲਾਠੀਚਾਰਜ: ਕਿਸਾਨ ਮਹਾਪੰਚਾਇਤ ’ਚ ਬੋਲੇ ਚਢੂਨੀ- ‘ਡਿਪਟੀ CM ਤੁਰੰਤ ਕਰਨ ਕਾਰਵਾਈ’
NEXT STORY