ਮੇਂਢਰ : ਜੰਮੂ-ਕਸ਼ਮੀਰ ਵਿਚ ਇਸ ਸਮੇਂ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਭਾਰੀ ਮੀਂਹ ਪੈਣ ਦੇ ਕਾਰਨ ਵੀਰਵਾਰ ਨੂੰ ਪੁੰਛ ਜ਼ਿਲ੍ਹੇ ਦੇ ਪਹਾੜੀ ਖੇਤਰ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰ ਗਈ। ਇਸ ਘਟਨਾ ਕਾਰਨ ਇੱਕ ਕੁੜੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਸੂਚਨਾ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਇਹ ਘਟਨਾ ਮੇਂਢਰ ਤਹਿਸੀਲ ਦੇ ਚੱਕ ਬੋਨਾਲਾ ਖੇਤਰ ਵਿੱਚ ਵਾਪਰੀ ਹੈ। ਜ਼ਮੀਨ ਖਿਸਕਣ ਦੀ ਵਾਪਰੀ ਘਟਨਾ ਦੇ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ 12 ਸਾਲਾ ਆਫੀਆ ਕੌਸਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ - ਫਿਰ ਲਾਗੂ ਹੋਇਆ WORK FROM HOME, ਇਹ ਕਰਮਚਾਰੀ ਕਰਨਗੇ ਘਰੋਂ ਕੰਮ
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਰਾਜੌਰੀ ਵਿੱਚ ਸਭ ਤੋਂ ਵੱਧ 56 ਮਿਲੀਮੀਟਰ, ਸ੍ਰੀਨਗਰ ਵਿੱਚ 31.3 ਮਿਲੀਮੀਟਰ, ਜੰਮੂ ਵਿੱਚ 39.4 ਮਿਲੀਮੀਟਰ ਅਤੇ ਕਠੂਆ ਵਿੱਚ 45.2 ਮਿਲੀਮੀਟਰ ਮੀਂਹ ਪਿਆ। ਦੂਜੇ ਪਾਸੇ ਮੰਗਲਵਾਰ ਸ਼ਾਮ ਨੂੰ ਲਗਭਗ ਅੱਧੇ ਘੰਟੇ ਤੱਕ ਭਾਰੀ ਮੀਂਹ ਪੈਣ ਕਾਰਨ ਜੰਮੂ ਵਿੱਚ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਜੰਮੂ ਡਿਵੀਜ਼ਨ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ - Breaking : ਸਕੂਲ 'ਚ 2 ਵਿਦਿਆਰਥੀਆਂ ਨੇ ਕਰ 'ਤਾ ਪ੍ਰਿੰਸੀਪਲ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਿਫਟ 'ਚ ਮੁੰਡੇ ਨੂੰ ਪਹਿਲਾ ਮਾਰੇ ਥੱਪੜ, ਫਿਰ ਦੰਦਾਂ ਨਾਲ ਵੱਢਿਆ, ਵੀਡੀਓ ਦੇਖ ਆਵੇਗਾ ਤੁਹਾਨੂੰ ਵੀ ਗੁੱਸਾ
NEXT STORY