ਵਾਇਨਾਡ- ਵਾਇਨਾਡ 'ਚ ਹੋਏ ਜ਼ਮੀਨ ਖਿਸਕਣ 'ਚ ਆਪਣੇ ਪੂਰੇ ਪਰਿਵਾਰ ਅਤੇ ਬਾਅਦ 'ਚ ਸੜਕ ਹਾਦਸੇ 'ਚ ਆਪਣੇ ਮੰਗੇਤਰ ਨੂੰ ਗੁਆਉਣ ਵਾਲੀ ਸ਼ਰੂਤੀ ਨੇ ਸਰਕਾਰੀ ਸੇਵਾ 'ਚ ਸ਼ਾਮਲ ਹੋ ਕੇ ਸੋਮਵਾਰ ਤੋਂ ਉਮੀਦ ਨਾਲ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ। ਰਾਜ ਕੈਬਨਿਟ ਨੇ ਹਾਲ 'ਚ ਇਸ ਕੁੜੀ ਨੂੰ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਲਿਆ ਸੀ, ਜਿਸ ਨੇ ਆਪਣੇ ਪਰਿਵਾਰ ਨੂੰ ਗੁਆਇਆ ਹੈ। ਵਾਅਦੇ ਦੇ ਅਧੀਨ ਸ਼ਰੂਤੀ ਨੂੰ ਪਹਾੜੀ ਜ਼ਿਲ੍ਹੇ 'ਚ ਮਾਲੀਆ ਵਿਭਾਗ 'ਚ ਕਲਰਕ ਦੇ ਅਹੁਦੇ 'ਤੇ ਨੌਕਰੀ ਦਿੱਤੀ ਗਈ ਹੈ। ਸਥਾਨਕ ਨੇਤਾ ਸ਼ਰੂਤੀ ਨਾਲ ਉਸ ਦੇ ਤੈਅ ਦਫ਼ਤਰ ਤੱਕ ਗਏ, ਜਿੱਥੇ ਉਸ ਨੇ ਆਪਣਾ ਕਰੀਅਰ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਸ਼ਰੂਤੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਰਕਾਰ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਠਿਨ ਸਮੇਂ ਉਸ ਦਾ ਸਾਥ ਦਿੱਤਾ। ਸ਼ਰੂਤੀ ਨੇ ਕਿਹਾ,''ਮੈਂ ਕਿਸੇ ਦਾ ਨਾਂ ਨਹੀਂ ਲੈ ਰਹੀ ਹਾਂ। ਸਾਰਿਆਂ ਨੇ ਮੇਰੀ ਮਦਦ ਕੀਤੀ। ਮੈਂ ਦਿਲੋਂ ਧੰਨਵਾਦੀ ਹਾਂ।'' ਉਸ ਨੇ ਇਹ ਵੀ ਦੱਸਿਆ ਕਿ ਹਾਲ 'ਚ ਹੋਏ ਸੜਕ ਹਾਦਸੇ ਤੋਂ ਬਾਅਦ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਯਕੀਨੀ ਰੂਪ ਨਾਲ ਆਪਣੀ ਨੌਕਰੀ ਜਾਰੀ ਰੱਖੇਗੀ। ਇਸ ਹਾਦਸੇ 'ਚ ਉਸ ਦੇ ਮੰਗੇਤਰ ਜੇਨਸਨ (27) ਦੀ ਮੌਤ ਹੋ ਗਈ ਸੀ। ਸ਼ਰੂਤੀ ਨਾਲ 30 ਜੁਲਾਈ ਨੂੰ ਤ੍ਰਾਸਦੀ ਹੋਈ ਸੀ, ਜਦੋਂ ਉਸ ਦੇ ਮਾਪੇ ਅਤੇ ਭੈਣ ਸਣੇ ਪਰਿਵਾਰ ਦੇ 9 ਜੀਆਂ ਦੀ ਮੇਪਾਡੀ ਪੰਚਾਇਤ ਦੇ ਚੂਰਲਮਾਲਾ ਅਤੇ ਮੁੰਦਕੱਈ ਪਿੰਡਾਂ 'ਚ ਹੋਏ ਜ਼ਮੀਨ ਖਿਸਕਣ 'ਚ ਮੌਤ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ 'ਚ ਲੱਗੀ ਅੱਖ, ਹੋਰ ਖਾਤੇ ਵਿੱਚ ਟਰਾਂਸਫਰ ਹੋਏ 1990 ਕਰੋੜ
NEXT STORY