ਚੇਨਈ : ਤਾਮਿਲਨਾਡੂ ਦੇ ਨੀਲਗਿਰੀ ਅਤੇ ਕੋਇੰਬਟੂਰ ਜ਼ਿਲ੍ਹਿਆਂ ਵਿੱਚ ਭਾਰੀ ਮੂਸਲਾਧਾਰ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ (ਭੂਸਖਲਨ) ਦੀਆਂ ਵਾਪਰੀਆਂ ਘਟਨਾਵਾਂ ਨੇ ਆਮ ਜਨ-ਜੀਵਨ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਸ਼ੁੱਕਰਵਾਰ ਰਾਤ ਪਏ ਭਾਰੀ ਮੀਂਹ ਕਾਰਨ ਪਹਾੜਾਂ ਤੋਂ ਮਲਬਾ, ਵੱਡੇ ਪੱਥਰ ਅਤੇ ਰੁੱਖ ਸੜਕਾਂ 'ਤੇ ਆ ਡਿੱਗੇ। ਬਾਰਲਿਆਰ ਦੇ ਨੇੜੇ ਮੇੱਟੂਪਾਲਯਮ-ਊਟੀ ਮਾਰਗ 'ਤੇ ਇੱਕ ਸਰਕਾਰੀ ਬੱਸ ਪਹਾੜ ਤੋਂ ਡਿੱਗੇ ਮਲਬੇ ਦੀ ਲਪੇਟ 'ਚ ਆ ਗਈ, ਜਿਸ ਵਿੱਚ ਬੱਸ ਡਰਾਈਵਰ ਜਨਕਰਾਜ ਦੀ ਮੌਤ ਹੋ ਗਈ ਅਤੇ ਕੰਡਕਟਰ ਕੇਸ਼ਵਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਕੇਸ਼ਵਨ ਨੂੰ ਬਚਾਅ ਟੀਮ ਦੁਆਰਾ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਕੇ ਮੇੱਟੂਪਾਲਯਮ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕੋਈ ਹੋਰ ਯਾਤਰੀ ਸਵਾਰ ਨਹੀਂ ਸੀ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ।
ਬਾਰਿਸ਼ ਅਤੇ ਲੈਂਡਸਲਾਈਡ ਕਾਰਨ ਕੂਨੂਰ-ਮੇੱਟੂਪਾਲਯਮ ਰਾਸ਼ਟਰੀ ਰਾਜਮਾਰਗ 'ਤੇ 10 ਤੋਂ ਵੱਧ ਥਾਵਾਂ 'ਤੇ ਮਲਬਾ ਆ ਡਿੱਗਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਪ੍ਰਸ਼ਾਸਨ, ਫਾਇਰ ਬ੍ਰਿਗੇਡ, ਰਾਹਤ ਟੀਮਾਂ ਅਤੇ ਹਾਈਵੇਅ ਵਿਭਾਗ ਦੇ ਕਰਮਚਾਰੀ ਸੜਕਾਂ ਤੋਂ ਮਲਬਾ ਅਤੇ ਰੁੱਖ ਹਟਾ ਕੇ ਰਸਤੇ ਬਹਾਲ ਕਰਨ ਵਿੱਚ ਜੁਟੇ ਹੋਏ ਹਨ। ਇਸ ਤੋਂ ਇਲਾਵਾ, ਬਾਰਲਿਆਰ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆਉਣ ਨਾਲ ਇੱਕ ਘਰ ਪੂਰੀ ਤਰ੍ਹਾਂ ਤਬਾਹ ਹੋ ਕੇ ਵਹਿ ਗਿਆ, ਹਾਲਾਂਕਿ ਘਰ ਦੇ ਲੋਕ ਸੁਰੱਖਿਅਤ ਬਚ ਨਿਕਲੇ। ਪ੍ਰਭਾਵਿਤ ਪਰਿਵਾਰਾਂ ਦਾ ਸਮਾਨ ਅਤੇ ਵਾਹਨ ਮਲਬੇ ਵਿੱਚ ਦੱਬ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਨੀਲਗਿਰੀ ਜ਼ਿਲ੍ਹੇ ਦੇ ਵੰਡੀਪੇੱਟਈ ਅਤੇ ਅਗਰਹਾਰਮ ਇਲਾਕਿਆਂ ਵਿੱਚ ਵੀ ਪਾਣੀ ਭਰਨ ਕਾਰਨ ਕਈ ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦਾ ਇੱਕ ਸਾਲ ਵਧਿਆ ਕਾਰਜਕਾਲ, ਕੇਂਦਰ ਨੇ ਦਿੱਤੀ ਮਨਜ਼ੂਰੀ
NEXT STORY