ਫੈਸਲਾਬਾਦ- ਪਾਕਿਸਤਾਨ ’ਚ ਅੱਤਵਾਦੀ ਆਜ਼ਮ ਚੀਮਾ ਦੀ ਮੌਤ ਦੀ ਖ਼ਬਰ ਹੈ। ਚੀਮਾ 2006 ਦੇ ਮੁੰਬਈ ਟਰੇਨ ਬਲਾਸਟ ਦਾ ਮਾਸਟਰਮਾਈਂਡ ਸੀ। ਦੱਸਿਆ ਜਾ ਰਿਹਾ ਹੈ ਕਿ 70 ਸਾਲ ਦੀ ਉਮਰ ’ਚ ਚੀਮਾ ਨੂੰ ਫੈਸਲਾਬਾਦ ’ਚ ਦਿਲ ਦਾ ਦੌਰਾ ਪਿਆ। ਇਸ ਦੇ ਬਾਅਦ ਉਸ ਦੀ ਮੌਤ ਹੋ ਗਈ। ਆਜ਼ਮ ਚੀਮਾ ਲਸ਼ਕਰ-ਏ-ਤੋਇਬਾ ਦਾ ਇੰਟੈਲੀਜੈਂਸ ਚੀਫ ਸੀ। ਚੀਮਾ ਦਾ ਅੰਤਿਮ ਸੰਸਕਾਰ ਫੈਸਲਾਬਾਦ ਦੇ ਮਲਖਾਨਵਾਲਾ ’ਚ ਕੀਤਾ ਗਿਆ।
ਆਜ਼ਮ ਚੀਮਾ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਅਤੇ 2006 ਦੇ ਮੁੰਬਈ ’ਚ ਹੋਏ ਟ੍ਰੇਨ ਬੰਬ ਧਮਾਕਿਆਂ ਦਾ ਮਾਸਟਰਮਾਈਂਡ ਸੀ। ਟ੍ਰੇਨ ’ਚ ਹੋਏ ਧਮਾਕਿਆਂ ਵਿਚ 188 ਵਿਅਕਤੀ ਮਾਰੇ ਗਏ ਸਨ ਅਤੇ 800 ਤੋਂ ਵੱਧ ਜ਼ਖਮੀ ਹੋ ਗਏ ਸਨ।
ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਦੇ ਫਾਰਮ ਹਾਊਸ ’ਤੇ ਚੱਲਿਆ 'ਪੀਲਾ ਪੰਜਾ'
NEXT STORY