ਜੈਪੁਰ (ਭਾਸ਼ਾ)- ਜੈਪੁਰ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਨੇਪਾਲ ਸਰਹੱਦ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਲੋੜੀਂਦੇ ਅਪਰਾਧੀ ਅਤੇ ਸਰਗਣੇ ਰਿਤਿਕ ਬਾਕਸਰ ਨੂੰ ਗ੍ਰਿਫਤਾਰ ਕੀਤਾ ਹੈ। ਰਿਤਿਕ ’ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ 28 ਜਨਵਰੀ ਦੀ ਰਾਤ ਨੂੰ ਜੈਪੁਰ ਦੇ ਜਵਾਹਰ ਸਰਕਲ ਥਾਣਾ ਖੇਤਰ ਦੇ ਜ਼ੀ ਕਲੱਬ ’ਚ 3 ਬਦਮਾਸ਼ਾਂ ਨੇ ਗੋਲ਼ੀਬਾਰੀ ਕੀਤੀ ਸੀ। ਘਟਨਾ ਤੋਂ ਬਾਅਦ ਬਦਮਾਸ਼ ਰਿਤਿਕ ਬਾਕਸਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਇਸ ਦੀ ਜ਼ਿੰਮੇਵਾਰੀ ਲਈ ਸੀ।
ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਚੱਲ ਰਿਹੈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਪ੍ਰਾਪੇਗੰਡਾ, 5 ਦਿਨਾਂ ’ਚ ਬਣੇ 1700 ਨਵੇਂ ਸੋਸ਼ਲ ਮੀਡੀਆ ਅਕਾਊਂਟ
ਇਸ ਵਿਚਾਲੇ ਪੁਲਸ ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਗੋਲ਼ੀਬਾਰੀ ਤੇ ਜ਼ਬਰਨ ਵਸੂਲੀ ਨਾਲ ਜੁੜੇ ਇਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਜੈਪੁਰ ਦੇ ਪੁਲਸ ਕਮਿਸ਼ਨਰ ਆਨੰਦ ਕੁਮਾਰ ਸ਼੍ਰੀਵਾਸਤਨ ਨੇ ਦੱਸਿਆ ਕਿ ਗ੍ਰਿਫ਼ਤਾਰ ਰਿਤਿਕ ਕਥਿਤ ਤੌਰ 'ਤੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵਪਾਰੀਆਂ ਨੂੰ ਗੰਭੀਰ ਸਿੱਟੇ ਭੁਗਤਣ ਦੀ ਧਮਕੀ ਦੇਣ ਤੇ ਪੈਸੇ ਲੈਣ ਵਿਚ ਸ਼ਾਮਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਖ਼ਿਲਾਫ਼ ਜਨਵਰੀ ਵਿਚ ਜੈਪੁਰ ਦੇ ਜੀ-ਕਲੱਬ ਵਿਚ ਗੋਲ਼ੀਬਾਰੀ ਕਰਨ ਤੇ ਕਲੱਬ ਦੇ ਮਾਲਕ ਤੋਂ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਫੇਸਬੁੱਕ ਜ਼ਰੀਏ ਇਸ ਦੀ ਜ਼ਿੰਮੇਵਾਰੀ ਲਈ ਸੀ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ਤੋਂ ਸਰਹੱਦ ਟੱਪ ਕੇ ਭਾਰਤ ਆ ਵੜਿਆ ਚੀਤਾ, ਪੁਲਸ ਵੱਲੋਂ ਅਲਰਟ ਜਾਰੀ (ਵੀਡੀਓ)
ਅਧਿਕਾਰੀ ਨੇ ਦੱਸਿਆ ਕਿ ਉਸ ਦੇ ਨੇਪਾਲ ਵਿਚ ਲੁਕੇ ਹੋਣ ਦੀ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਸ ਦੀਆਂ 2 ਪਾਰਟੀਆਂ ਨੇ ਇਨਪੁੱਟ 'ਤੇ ਕੰਮ ਕੀਤਾ ਤੇ ਜਿਓਂ ਹੀ ਰਿਤਿਕ ਨੇ 18 ਮਾਰਚ ਨੂੰ ਬੀਰਗੰਜ (ਨੇਪਾਲ)-ਰਕਸੌਲ (ਭਾਰਤ) ਤੋਂ ਸਰਹੱਦ ਪਾਰ ਕੀਤੀ, ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਜੈਪੁਰ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਹੁਰੇ ਪਰਿਵਾਰ ਨੇ ਜਵਾਈ ਨੂੰ ਕੀਤਾ ਅਗਵਾ, ਨੱਕ ਵੱਢ ਕੇ ਬਣਾਈ ਵੀਡੀਓ, 5 ਗ੍ਰਿਫ਼ਤਾਰ
NEXT STORY