ਨਵੀਂ ਦਿੱਲੀ (ਏਜੰਸੀ) : ਦਿੱਲੀ ਪੁਲਸ ਨੇ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਨਾਲ ਜੁੜੇ ਵਕੀਲ ਦੀਪਕ ਖੱਤਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬਿਸ਼ਨੋਈ ਦੇ ਸਹਿਯੋਗੀ ਖੱਤਰੀ ਦੇ ਖ਼ਿਲਾਫ਼ ‘ਲੁੱਕਆਊਟ ਸਰਕੂਲਰ’ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ : UPTET 2026 ਦਾ ਨਤੀਜਾ ਐਲਾਨ: ਪੇਪਰ 1 'ਚ 80% ਤੇ ਪੇਪਰ 2 'ਚ 72% ਉਮੀਦਵਾਰ ਪਾਸ
ਅਧਿਕਾਰੀਆਂ ਅਨੁਸਾਰ, ਦੀਪਕ ਖੱਤਰੀ ’ਤੇ ਵੱਖ-ਵੱਖ ਅਪਰਾਧਿਕ ਗਿਰੋਹਾਂ ਦੇ ਮੈਂਬਰਾਂ ਵਿਚਾਲੇ ਸੰਪਰਕ ਦੀ ਕੜੀ ਵਜੋਂ ਕੰਮ ਕਰਨ ਅਤੇ ਉਨ੍ਹਾਂ ਵਿਚਾਲੇ ਸੁਨੇਹਿਆਂ ਦੇ ਆਦਾਨ-ਪ੍ਰਦਾਨ ਵਿਚ ਮਦਦ ਕਰਨ ਦਾ ਸ਼ੱਕ ਹੈ। ਖੱਤਰੀ ਦੀ ਗ੍ਰਿਫ਼ਤਾਰੀ ਇਸ ਸਾਲ ਫ਼ਰਵਰੀ ਵਿਚ ਦਿੱਲੀ ਦੇ ਯਮੁਨਾ ਬਾਜ਼ਾਰ ਇਲਾਕੇ ਵਿਚ ਹਨੂੰਮਾਨ ਮੰਦਰ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਵਿਚ ਉਸ ਨੂੰ ਅਤੇ ਉਸ ਦੇ ਸਹਿਯੋਗੀਆਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚਿਰਾਗ ਪਾਸਵਾਨ ਨੇ ਬਣਾਈ ਨਵੀਂ ਟੀਮ, ਨੌਜਵਾਨਾਂ 'ਤੇ ਔਰਤਾਂ ਨੂੰ ਮਿਲੀ ਜਗ੍ਹਾ, ਸੁਰਿੰਦਰ ਵਿਵੇਕ ਬਣੇ ਨਵੇਂ ਪ੍ਰਧਾਨ
NEXT STORY