ਨਵੀਂ ਦਿੱਲੀ (ਏਜੰਸੀ) -ਸਕੂਲਾਂ ’ਚ ਪੜ੍ਹਾਈ ਜਾਣ ਵਾਲੀ ਭਾਸ਼ਾ ਨੂੰ ਲੈ ਕੇ ਸਿਆਸੀ ਬਹਿਸ ਲੰਬੇ ਸਮੇਂ ਤੋਂ ਚਲ ਰਹੀ ਹੈ। ਕੋਈ ਬੱਚਿਆਂ ਨੂੰ ਤਿੰਨ ਭਾਸ਼ਾਵਾਂ ਸਿਖਾਏ ਜਾਣ ਦੀ ਵਕਾਲਤ ਕਰਦਾ ਹੈ ਤਾਂ ਕੋਈ ਕਿਸੇ ਇਕ ਵੀ ਭਾਸ਼ਾ ਨੂੰ ਪੂਰੇ ਦੇਸ਼ ’ਚ ਲਾਗੂ ਕਰਨ ਦੀ ਗੱਲ ਕਰਦਾ ਹੈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਕ ਤੋਂ ਜ਼ਿਆਦਾ ਭਾਸ਼ਾ ਸਿਖਾਏ ਜਾਣ ਨਾਲ ਉਨ੍ਹਾਂ ਦੇ ਦਿਮਾਗ ਦਾ ਵਿਕਾਸ ਬਿਹਤਰ ਤਰੀਕੇ ਨਾਲ ਹੁੰਦਾ ਹੈ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਦੋ ਭਾਸ਼ਾ ਜਾਣਦਾ ਹੈ ਤਾਂ ਉਸ ਦੇ ਦਿਮਾਗ ਦੇ ਦੋ ਵੱਖਰੇ-ਵੱਖਰੇ ਹਿੱਸੇ ਐਕਟੀਵੇਟ ਹੋ ਜਾਂਦੇ ਹਨ। ਇਸ ਨਾਲ ਧਿਆਨ ਦੇਣ ਦੀ ਸਮਰੱਥਾ ਵਧਦੀ ਹੈ। ਉਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਕਟਰਾਂ ਨੇ ਸਰਕਾਰ ਤੋਂ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਪਬਜੀ ਵਰਗੀਆਂ ਗੇਮਸ ’ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੱਚਿਆਂ ਲਈ ਖਤਰਨਾਕ ਹੈ।
ਇਹ ਪ੍ਰਮਾਣਿਤ ਹੋ ਚੁੱਕਾ ਹੈ ਕਿ ਜੋ ਲੋਕ ਦੋ ਭਾਸ਼ਾਵਾਂ ਨੂੰ ਜਾਣਦੇ ਹਨ,ਧਿਆਨ ਦੇ ਟੈਸਟ ਵਿਚ ਉਹ ਇਕ ਭਾਸ਼ਾ ਜਾਣਨ ਵਾਲਿਆਂ ਨਾਲੋਂ ਬਿਹਤਰ ਪ੍ਰਫਾਰਮ ਕਰਦੇ ਹਨ। ਕਈ ਸਟੱਡੀਜ਼ ’ਚ ਇਹ ਵੀ ਦੇਖਿਆ ਗਿਆ ਹੈ ਕਿ ਡਿਮੇਂਸ਼ੀਆ ਅਤੇ ਅਲਟਸ਼ਾਈਮਰਸ਼ ਨਾਲ ਮਰੀਜ਼ਾਂ ਦੀ ਸਿਹਤ ’ਚ ਨਵੀਂ ਭਾਸ਼ਾ ਸਿੱਖਣ ’ਤੇ ਜਲਦੀ ਸੁਧਾਰ ਹੁੰਦਾ ਹੈ। ਇਸ ਨਾਲ ਉਨ੍ਹਾਂ ਦਾ ਦਿਮਾਗ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ।
ਘਾਟੀ ’ਚ 273 ਅੱਤਵਾਦੀ ਸਰਗਰਮ, ਵੱਡੇ ਹਮਲੇ ਦਾ ਖਤਰਾ
NEXT STORY