ਸ਼੍ਰੀਨਗਰ (ਅਨਸ)– ਸੁਰੱਖਿਆ ਏਜੰਸੀਆਂ ਨੇ ਪਿਛਲੇ ਹਫਤੇ ਇਕ ਸੂਚੀ ਤਿਆਰ ਕੀਤੀ ਹੈ, ਜਿਸ ਅਨੁਸਾਰ ਕਸ਼ਮੀਰ ਵਿਚ ਕੁਲ 273 ਅੱਤਵਾਦੀ ਸਰਗਰਮ ਹਨ। ਇਨ੍ਹਾਂ ਵਿਚੋਂ 158 ਦੱਖਣੀ ਕਸ਼ਮੀਰ, 96 ਉੱਤਰੀ ਕਸ਼ਮੀਰ ਅਤੇ 19 ਮੱਧ ਕਸ਼ਮੀਰ ਤੋਂ ਹਨ। 107 ਵਿਦੇਸ਼ੀ ਅੱਤਵਾਦੀਆਂ ਦੇ ਮੁਕਾਬਲੇ ਸਥਾਨਕ ਅੱਤਵਾਦੀਆਂ ਦੀ ਗਿਣਤੀ ਕੁਲ 166 ਹੈ। ਇਹ ਅੱਤਵਾਦੀ ਲਸ਼ਕਰ-ਏ-ਤੋਇਬਾ (ਐੱਲ. ਈ. ਟੀ.), ਹਿਜ਼ਬੁਲ ਮੁਜਾਹਿਦੀਨ (ਐੱਚ. ਯੂ. ਐੱਮ.), ਜੈਸ਼-ਏ-ਮੁਹੰਮਦ (ਜੇ. ਈ. ਐੱਮ.) ਅਤੇ ਅਲ ਬਦਰ ਸੰਗਠਨਾਂ ਨਾਲ ਸਬੰਧਤ ਹਨ। ਲਸ਼ਕਰ-ਏ-ਤੋਇਬਾ 112 ਅੱਤਵਾਦੀਆਂ ਨਾਲ ਸੂਚੀ ’ਚ ਸਿਖਰ ’ਤੇ ਹੈ। ਇਸ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ (100), ਜੈਸ਼-ਏ-ਮੁਹੰਮਦ (58) ਅਤੇ ਅਲ ਬਦਰ (3) ਦਾ ਸਥਾਨ ਹੈ। ਸੂਤਰ ਦੱਸਦੇ ਹਨ ਕਿ 5 ਅਗਸਤ ਨੂੰ ਆਰਟੀਕਲ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਸਰਹੱਦ ਪਾਰ ਤੋਂ ਘੁਸਪੈਠ ਦੀਆਂ ਕਈ ਸਫਲ ਕੋਸ਼ਿਸ਼ਾਂ ਹੋਈਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਅੱਤਵਾਦੀਆਂ ਨੂੰ ਸਰਹੱਦ ਪਾਰੋਂ ਹੁਕਮ ਮਿਲਣਗੇ, ਉਹ ਤੁਰੰਤ ਸੁਰੱਖਿਆ ਬਲਾਂ ’ਤੇ ਕੋਈ ਵੱਡਾ ਹਮਲਾ ਕਰ ਸਕਦੇ ਹਨ। ਮੰਨਿਆ ਜਾ ਿਰਹਾ ਹੈ ਕਿ ਅੱਤਵਾਦੀ ਪੁਲਵਾਮਾ ਵਰਗੇ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਵੀ ਹੋ ਸਕਦੇ ਹਨ।
ਮੋਬਾਇਲ ਨੈੱਟਵਰਕ ਬੰਦ ਹੋਣ ਨਾਲ ਗੱਲ ਨਹੀਂ ਕਰ ਪਾ ਰਹੇ ਅੱਤਵਾਦੀਆਂ ਦੇ ਆਕਾ
ਸੂਤਰਾਂ ਅਨੁਸਾਰ ਸੰਚਾਰ ਮਾਧਿਅਮਾਂ ਨੂੰ ਬੰਦ ਕੀਤੇ ਜਾਣ ਦੇ ਬਾਅਦ ਤੋਂ ਜਿਥੇ ਇਕ ਪਾਸੇ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਦੇ ਆਕਾ ਉਨ੍ਹਾਂ ਨੂੰ ਅੱਗੇ ਹੁਕਮ ਨਹੀਂ ਦੇ ਪਾ ਰਹੇ ਹਨ, ਉਥੇ ਹੀ ਦੂਜੇ ਪਾਸੇ ਇਸ ਕਾਰਣ ਅੱਤਵਾਦ ਰੋਕੂ ਅਭਿਆਨ ਵਿਚ ਵੀ ਦਿੱਕਤਾਂ ਆ ਰਹੀਆਂ ਹਨ।
ਦਿੱਲੀ : ਤਿਹਾੜ ਜੇਲ 'ਚ ਬੰਦ ਇਕ ਕੈਦੀ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY