ਨੈਸ਼ਨਲ ਡੈਸਕ : ਸਪਾਈਸਜੈੱਟ ਦੇ ਇੱਕ ਜਹਾਜ਼ ਵਿੱਚ 2 ਬੇਕਾਬੂ ਯਾਤਰੀਆਂ ਨੇ ਸੋਮਵਾਰ ਨੂੰ ਜਹਾਜ਼ ਦੇ ਕਾਕਪਿਟ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਾਰ ਦਿੱਤਾ ਗਿਆ। ਸਪਾਈਸਜੈੱਟ ਨੇ ਕਿਹਾ ਕਿ ਜਹਾਜ਼ ਮੁੰਬਈ ਜਾਣਾ ਸੀ, ਇਸ ਨੂੰ ਵਾਪਸ 'ਬੇਅ' ਵਿੱਚ ਲਿਆਂਦਾ ਗਿਆ ਅਤੇ ਦੋਵਾਂ ਯਾਤਰੀਆਂ ਨੂੰ ਉਤਾਰ ਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : DGCA ਦਾ ਆਦੇਸ਼: ਸਾਰੇ ਜਹਾਜ਼ਾਂ 'ਚ ਇੰਜਣ ਫਿਊਲ ਸਵਿੱਚ ਦੀ ਜਾਂਚ ਜ਼ਰੂਰੀ, ਏਅਰਲਾਈਨਜ਼ ਕੰਪਨੀਆਂ ਨੂੰ ਦਿੱਤੇ ਹੁਕਮ
ਜਾਣਕਾਰੀ ਮੁਤਾਬਕ, 14 ਜੁਲਾਈ 2025 ਨੂੰ ਦਿੱਲੀ ਤੋਂ ਮੁੰਬਈ ਜਾ ਰਹੀ ਸਪਾਈਸਜੈੱਟ ਦੀ ਉਡਾਣ ਨੰਬਰ SG 9282 ਤੋਂ 2 ਬੇਕਾਬੂ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, "ਦੋਵੇਂ ਯਾਤਰੀਆਂ ਨੇ ਜ਼ਬਰਦਸਤੀ ਕਾਕਪਿਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਜਹਾਜ਼ ਦੀਆਂ ਗਤੀਵਿਧੀਆਂ ਵਿੱਚ ਵਿਘਨ ਪਾਇਆ।"
ਫਲਾਈਟ ਟਰੈਕਿੰਗ ਵੈੱਬਸਾਈਟ 'Flightradar24.com' 'ਤੇ ਉਪਲਬਧ ਜਾਣਕਾਰੀ ਅਨੁਸਾਰ, ਫਲਾਈਟ ਨੰਬਰ SG 9282, ਜੋ ਅਸਲ ਵਿੱਚ ਦੁਪਹਿਰ 12.30 ਵਜੇ ਰਵਾਨਾ ਹੋਣ ਵਾਲੀ ਸੀ, ਸ਼ਾਮ 7.21 ਵਜੇ ਰਵਾਨਾ ਹੋਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ 'ਚ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯਮਨ 'ਚ ਫਾਂਸੀ ਦੇ ਤਖ਼ਤੇ ਦੇ ਕਰੀਬ ਭਾਰਤੀ ਨਰਸ ਨਿਮਿਸ਼ਾ, ਬਚਾਉਣ ਲਈ ਹੁਣ ਅੱਗੇ ਆਏ ਮੁਸਲਿਮ ਧਾਰਮਿਕ ਆਗੂ
NEXT STORY