ਨਵੀਂ ਦਿੱਲੀ (ਵਿਸ਼ੇਸ਼) : ਚੀਨ ਨੇ ਆਪਣੇ ਕਬਜ਼ੇ ਵਾਲੇ ਤਿੱਬਤ ’ਚ ਇਕ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਹੈ, ਜਿਸ ਨੂੰ ਉਹ ‘ਪ੍ਰਾਜੈਕਟ ਆਫ ਸੈਂਕਚੂਰੀ’ ਦਾ ਪ੍ਰਾਜੈਕਟ ਕਹਿ ਰਿਹਾ ਹੈ। ਦਰਅਸਲ ਇਸ ਪ੍ਰਾਜੈਕਟ ਨੂੰ ਦੁਨੀਆ ’ਚ ਇਕ ਨਵੀਂ ਕਿਸਮ ਦੇ ਅੱਤਵਾਦ ਯਾਨੀ ਹਾਈਡ੍ਰੋਟੈਰੇਰਿਜ਼ਮ ਵਜੋਂ ਦੇਖਿਆ ਜਾ ਰਿਹਾ ਹੈ।
ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਬੀਤੇ ਦਿਨ ਮੋਟੂਓ ਹਾਈਡ੍ਰੋਪਾਵਰ ਸਟੇਸ਼ਨ ਦਾ ਅਧਿਕਾਰਤ ਤੌਰ ’ਤੇ ਉਦਘਾਟਨ ਕੀਤਾ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੈਮ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ, ਜੋ ਕਿ ਬਰਲਾਂਗ ਜ਼ਾਂਗਪੋ ਨਦੀ, ਜਿਸ ਨੂੰ ਬ੍ਰਹਮਪੁੱਤਰ ਵੀ ਕਿਹਾ ਜਾਂਦਾ ਹੈ, ’ਤੇ ਬਣਾਇਆ ਜਾ ਰਿਹਾ ਹੈ।
ਭਾਰਤੀ ਸਰਹੱਦ ’ਤੇ ਬਣੇ ਇਸ ਡੈਮ ਨੂੰ ਭਾਰਤ ਅਤੇ ਬੰਗਲਾਦੇਸ਼ ਦੋਵਾਂ ਲਈ ‘ਪਾਣੀ ਦਾ ਬੰਬ’ ਮੰਨਿਆ ਜਾ ਰਿਹਾ ਹੈ। ਨਦੀ ਦੇ ਮੋੜ ਦੇ ਨਾਲ-ਨਾਲ ਪੰਜ ਪਣ-ਬਿਜਲੀ ਸਟੇਸ਼ਨ ਬਣਾਏ ਜਾਣਗੇ। ਇਸ ਨਦੀ ਨੂੰ ਨਾਮਚਾਬਰਵਾ ਪਹਾੜੀਆਂ ਅਤੇ ਚੀਨ ਵਿਚਕਾਰ ਮੋੜਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਰੇਲਵੇ ਸਟੇਸ਼ਨ 'ਤੇ ਹੋਵੇਗੀ ਏਅਰਪੋਰਟ ਵਰਗੀ ਸੁਰੱਖਿਆ, ਕੇਂਦਰ ਨੇ ਦਿੱਤੀ ਮਨਜ਼ੂਰੀ
NEXT STORY