ਜੰਮੂ- ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ ਨੇ ਇੱਥੇ ਮੰਗਲਵਾਰ ਨੂੰ ਫੌਜ ਦੀ 16ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਦਾ ਚਾਰਜ ਸੰਭਾਲ ਲਿਆ। ਫੌਜ ਦੀ 16ਵੀਂ ਕੋਰ ਨੂੰ ਵ੍ਹਾਈਟ ਨਾਈਟ ਕੋਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਜਾਣਕਾਰੀ ਇਕ ਰੱਖਿਆ ਬੁਲਾਰੇ ਨੇ ਦਿੱਤੀ। ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ ਨੇ ਲੈਫਟੀਨੈਂਟ ਜਨਰਲ ਹਰਸ਼ ਗੁਪਤਾ ਦਾ ਸਥਾਨ ਲਿਆ। ਲੈਫਟੀਨੈਂਟ ਜਨਰਲ ਨੇ ਕਿਹਾ ਕਿ ਅਜਿਹੀ ਕੋਰ ਦੀ ਕਮਾਨ ਸੰਭਾਲਣਾ ਉਨ੍ਹਾਂ ਲਈ ਇਕ ਸਨਮਾਨ ਦੀ ਗੱਲ ਹੈ, ਜਿਸ ਦਾ ਜੰਮੂ ਕਸ਼ਮੀਰ 'ਚ ਇਕ ਖ਼ੁਸ਼ਹਾਲ ਇਤਿਹਾਸ ਹੈ।
ਬੁਲਾਰੇ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਕੁਮਾਰ ਨੇ ਸਾਰੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਕੰਮ ਜਾਰੀ ਰੱਖਣ ਦੀ ਅਪੀਲ ਕੀਤੀ। ਲੈਫਟੀਨੈਂਟ ਜਨਰਲ ਕੁਮਾਰ ਨੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਾਗਰਿਕ ਪ੍ਰਸ਼ਾਸਨ ਅਤੇ ਨੀਮ ਫੌਜੀ ਫੋਰਸਾਂ ਨਾਲ ਪੂਰਾ ਤਾਲਮੇਲ ਰੱਖਦੇ ਹੋਏ ਦੁਸ਼ਮਣਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਅਸਫ਼ਲ ਕਰਨ ਲਈ ਹਮੇਸ਼ਾ ਤਿਆਰ ਰਹਿਣ। ਲੈਫਟੀਨੈਂਟ ਜਨਰਲ ਗੁਪਤਾ ਨੇ ਰਾਸ਼ਟਰ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਫੌਜੀਆਂ ਦੀ ਯਾਦ 'ਚ ਨਗਰੋਟਾ ਫੌਜ ਸਟੇਸ਼ਨ 'ਚ ਅਸ਼ਵਮੇਧ ਸ਼ੌਰਿਆ ਸਥਾਨ 'ਤੇ ਫੁੱਲ ਭੇਟ ਕੀਤੇ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਉੱਤਮਤਾ ਲਈ ਕੋਸ਼ਿਸ਼ ਜਾਰੀ ਰੱਖਣ ਦੀ ਅਪੀਲ ਕੀਤੀ।
ਹਥਿਆਰਾਂ ਦੀ ਤਸਕਰੀ ਨੂੰ ਫ਼ੌਜ ਨੇ ਕੀਤਾ ਨਾਕਾਮ, LOC ਤੋਂ ਗੋਲਾ-ਬਾਰੂਦ ਕੀਤਾ ਬਰਾਮਦ
NEXT STORY