ਨੈਸ਼ਨਲ ਡੈਸਕ- ਮਹਾਰਾਸ਼ਟਰ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਰਾਸ਼ਟਰਪਤੀ ਮੈਡਲ ਜੇਤੂ ਸਾਬਕਾ ਪੁਲਸ ਅਧਿਕਾਰੀ ਅਭੈ ਕੁਰੁੰਦਕਰ ਨੂੰ 2016 ਵਿੱਚ ਸਹਾਇਕ ਪੁਲਸ ਇੰਸਪੈਕਟਰ (ਏ.ਪੀ.ਆਈ.) ਅਸ਼ਵਨੀ ਬਿਦਰੇ-ਗੋਰ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਵਧੀਕ ਸੈਸ਼ਨ ਅਦਾਲਤ (ਪਨਵੇਲ) ਦੇ ਜੱਜ ਕੇ ਜੀ ਪਲਦੇਵਰ ਨੇ ਪਿਛਲੇ ਮਹੀਨੇ ਕੁਰੁੰਦਕਰ ਨੂੰ ਭਾਰਤੀ ਦੰਡ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕਤਲ ਅਤੇ ਹੋਰ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਸੀ। ਕੁਰੁੰਦਕਰ ਦੇ ਸਾਥੀਆਂ - ਕੁੰਦਨ ਭੰਡਾਰੀ ਅਤੇ ਮਹੇਸ਼ ਫਲਾਨੀਕਰ ਨੂੰ ਸਬੂਤ ਨਸ਼ਟ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਨਵੀਂ ਮੁੰਬਈ ਪੁਲਸ ਦੇ ਮਨੁੱਖੀ ਅਧਿਕਾਰ ਸੈੱਲ ਦੀ ਸਹਾਇਕ ਪੁਲਸ ਇੰਸਪੈਕਟਰ 37 ਸਾਲਾ ਅਸ਼ਵਨੀ ਬਿਦਰੇ-ਗੋਰ 11 ਅਪ੍ਰੈਲ, 2016 ਨੂੰ ਲਾਪਤਾ ਹੋ ਗਈ ਸੀ। ਪੁਲਸ ਨੇ ਸ਼ੁਰੂ ਵਿੱਚ ਕੁਰੁੰਦਕਰ, ਉਸ ਦੇ ਡਰਾਈਵਰ ਭੰਡਾਰੀ ਅਤੇ ਉਸ ਦੇ ਦੋਸਤਾਂ ਗਿਆਨਦੇਵ ਪਾਟਿਲ ਅਤੇ ਫਲਾਨੀਕਰ ਵਿਰੁੱਧ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਜਾਂਚ ਤੋਂ ਬਾਅਦ ਐੱਫ.ਆਈ.ਆਰ. ਵਿੱਚ ਕਤਲ ਦਾ ਦੋਸ਼ ਜੋੜਿਆ ਗਿਆ। ਪਾਟਿਲ ਨੂੰ ਬਾਅਦ ਵਿੱਚ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਪੁਲਸ ਦਾ ਕਹਿਣਾ ਹੈ ਕਿ ਕੁਰੁੰਡਕਰ ਦਾ ਬਿਦਰੇ-ਗੋਰ ਨਾਲ ਅਫੇਅਰ ਚੱਲ ਰਿਹਾ ਸੀ। ਇਸਤਗਾਸਾ ਪੱਖ ਦੇ ਅਨੁਸਾਰ, ਕੁਰੁੰਦਕਰ ਨੇ 11 ਅਪ੍ਰੈਲ, 2016 ਨੂੰ ਠਾਣੇ ਜ਼ਿਲ੍ਹੇ ਦੇ ਭਯੰਦਰ ਦੇ ਮੁਕੁੰਦ ਪਲਾਜ਼ਾ ਵਿੱਚ ਦੂਜਿਆਂ ਦੀ ਮਦਦ ਨਾਲ ਬਿਦਰੇ-ਗੋਰ ਦਾ ਕਤਲ ਕਰ ਦਿੱਤਾ ਸੀ। ਫਿਰ ਉਸ ਦੀ ਲਾਸ਼ ਦੇ ਟੁਕੜੇ ਕਰ ਕੇ ਫਰਿੱਜ ਵਿੱਚ ਰੱਖਿਆ ਤੇ ਬਾਅਦ ਵਿੱਚ ਭਯੰਦਰ ਖਾੜੀ ਵਿੱਚ ਸੁੱਟ ਦਿੱਤਾ।
ਇੱਕ ਹੋਰ ਪੁਲਸ ਅਧਿਕਾਰੀ ਨੇ ਕਿਹਾ ਕਿ ਕੁਰੁੰਡਕਰ ਨੂੰ ਗਣਤੰਤਰ ਦਿਵਸ, 2017 'ਤੇ ਸ਼ਾਨਦਾਰ ਸੇਵਾ ਲਈ ਵੱਕਾਰੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਕੁਰੁੰਡਾਕਰ, ਜੋ ਕਿ ਠਾਣੇ ਦਿਹਾਤੀ ਪੁਲਸ ਵਿੱਚ ਇੰਸਪੈਕਟਰ ਸੀ, ਨੂੰ 7 ਦਸੰਬਰ, 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਡਿਵਾਈਡਰ ਨਾਲ ਟੱਕਰ ਮਗਰੋਂ ਟਰੱਕ 'ਚ ਜਾ ਵੱਜੀ ਸ਼ਰਧਾਲੂਆਂ ਨਾਲ ਭਰੀ SUV, 4 ਦੀ ਗਈ ਜਾਨ, 3 ਹੋਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ISRO ਨੇ ਸੈਟੇਲਾਈਟਾਂ ਦੀ 'ਡੌਕਿੰਗ' 'ਚ ਦੂਜੀ ਵਾਰ ਸਫ਼ਲਤਾ ਕੀਤੀ ਹਾਸਲ
NEXT STORY