ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਅਤੇ ਭਾਜਪਾ ਨੇਤਾ ਕਮਲ ਪਟੇਲ ਨੇ ਕਿਹਾ ਕਿ ਕਾਂਗਰਸ ਵਲੋਂ ਕੀਤੇ ਗਏ ਅੱਤਿਆਚਾਰ, ਭ੍ਰਿਸ਼ਟਾਚਾਰ ਅਤੇ ਦੇਸ਼ ਦੀ ਸੰਸਕ੍ਰਿਤੀ ਦੇ ਵਿਨਾਸ਼ ਨਾਲ ਬਣੇ ਨਿਰਾਸ਼ਾ ਦੇ ਮਾਹੌਲ ਨੂੰ ਖ਼ਤਮ ਕਰਨ ਲਈ ਭਗਵਾਨ ਰਾਮ ਅਤੇ ਕ੍ਰਿਸ਼ਨ ਦੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਭਗਵਾਨ ਦੇ ਅਵਤਾਰ' ਦੇ ਰੂਪ 'ਚ ਜਨਮ ਹੋਇਆ ਹੈ। ਸੋਮਵਾਰ ਨੂੰ ਹਰਦਾ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਕੀਤੇ ਗਏ ਕੰਮ ਜਿਵੇਂ ਭਾਰਤ ਨੂੰ ਵਿਸ਼ਵ ਗੁਰੂ ਬਣਨ ਦੀ ਰਾਹ 'ਤੇ ਲਿਜਾਉਣਾ, ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਅਤੇ ਲੋਕ ਕਲਿਆਣ ਯਕੀਨੀ ਕਰਨਾ, ਇਕ ਆਮ ਵਿਅਕਤੀ ਵਲੋਂ ਪੂਰੇ ਨਹੀਂ ਕੀਤੇ ਜਾ ਸਕੇ। ਪਟੇਲ ਨੇ ਕਿਹਾ,''ਸਾਡਾ ਧਰਮ ਅਤੇ ਸੰਸਕ੍ਰਿਤੀ 'ਚ ਕਿਹਾ ਗਿਆ ਹੈ ਕਿ ਜਦੋਂ ਵੀ ਭਾਰਤ 'ਤੇ ਕੋਈ ਆਫ਼ਤ ਆਈ ਅਤੇ ਅੱਤਿਆਚਾਰ ਵਧੇ ਤਾਂ ਭਗਵਾਨ ਮਨੁੱਖ ਦੇ ਰੂਪ 'ਚ ਅਵਤਾਰ ਲੈਂਦੇ ਹਨ।''
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ
ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇ ਮਨੁੱਖ ਦੇ ਰੂਪ 'ਚ ਅਵਤਾਰ ਲਿਆ ਸੀ ਅਤੇ ਰਾਖ਼ਸ਼ਸ ਰਾਵਣ ਨੂੰ ਮਾਰ ਕੇ ਅਤੇ ਹੋਰ ਬੁਰੀ ਸ਼ਕਤੀਆਂ ਨੂੰ ਹਰਾ ਕੇ ਲੋਕਾਂ ਦੀ ਰੱਖਿਆ ਕਰ ਕੇ 'ਰਾਮਰਾਜ' ਦੀ ਸਥਾਪਨਾ ਕੀਤੀ ਸੀ। ਮੰਤਰੀ ਨੇ ਕਿਹਾ ਕਿ ਕੰਸ ਦੇ ਅੱਤਿਆਚਾਰ ਵਧੇ ਤਾਂ ਭਗਵਾਨ ਕ੍ਰਿਸ਼ਨ ਨੇ ਜਨਮ ਲਿਆ ਅਤੇ ਕੰਸ ਦੀ ਕਰੂਰਤਾ ਖ਼ਤਮ ਕਰ ਕੇ ਆਮ ਲੋਕਾਂ ਨੂੰ ਰਾਹਤ ਦਿਵਾਈ। ਪਟੇਲ ਨੇ ਕਿਹਾ,''ਇਸੇ ਤਰ੍ਹਾਂ ਜਦੋਂ ਕਾਂਗਰਸ ਦੇ ਅੱਤਿਆਚਾਰ ਵਧੇ, ਭ੍ਰਿਸ਼ਟਾਚਾਰ ਵਧਿਆ, ਜਾਤੀਵਾਦ ਵਧਿਆ, ਦੇਸ਼ ਦੀ ਸੰਸਕ੍ਰਿਤੀ ਨਸ਼ਟ ਹੋ ਗਈ ਅਤੇ ਚਾਰੇ ਪਾਸੇ ਨਿਰਾਸ਼ਾ ਦਾ ਮਾਹੌਲ ਪਸਰਿਆ ਸੀ, ਉਦੋਂ ਇਸ ਨੂੰ ਖ਼ਤਮ ਕਰਨ ਲਈ ਨਰਿੰਦਰ ਮੋਦੀ ਦਾ ਜਨਮ ਹੋਇਆ।'' ਉਨ੍ਹਾਂ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਵਿਸ਼ਵ ਗੁਰੂ ਬਣ ਰਿਹਾ ਹੈ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਅਤੇ ਆਮ ਲੋਕਾਂ ਦਾ ਕਲਿਆਣ ਵੀ ਯਕੀਨੀ ਕੀਤਾ ਹੈ। ਪਟੇਲ ਨੇ ਕਿਹਾ,''ਇਹ ਅਸੰਭਵ ਕੰਮ ਹੈ, ਜਿਸ ਨੂੰ ਆਮ ਆਦਮੀ ਪੂਰਾ ਨਹੀਂ ਕਰ ਸਕਦਾ ਹੈ। ਜੇਕਰ ਸੰਭਵ ਹੋਵੇ ਤਾਂ ਇਹ 60 ਸਾਲਾਂ 'ਚ ਹੋ ਸਕਦਾ ਸੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਕ ਅਵਤਾਰੀ ਪੁਰਸ਼ ਹਨ ਅਤੇ ਉਨ੍ਹਾਂ ਨੇ ਅਸੰਭਵ ਕੰਮ ਕੀਤੇ ਹਨ। ਉਹ ਭਗਵਾਨ ਦੇ ਅਵਤਾਰ ਹਨ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲੌਂਗੇਵਾਲਾ ’ਚ ਪ੍ਰਦਰਸ਼ਿਤ ਕੀਤਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ, 49 ਦਿਨਾਂ ਵਿਚ ਹੋਇਆ ਤਿਆਰ
NEXT STORY