ਸ਼੍ਰੀਨਗਰ- ਪਾਕਿਸਤਾਨੀ ਫੌਜੀਆਂ ਨੇ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ ਸ਼ੁੱਕਰਵਾਰ ਨੂੰ ਬਿਨਾਂ ਕਾਰਨ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ 'ਚ ਤਿੰਨ ਨਾਗਰਿਕ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਸ਼ੁੱਕਰਵਾਰ ਸਵੇਰੇ ਜੰਗਬੰਦੀ ਦੀ ਉਲੰਘਣਾ ਕਰ ਕੇ ਬਾਰਾਮੂਲਾ 'ਚ ਕੁਪਵਾੜਾ ਅਤੇ ਉੜੀ ਸੈਕਟਰ 'ਚ ਤੰਗਧਾਰ ਅਤੇ ਕਾਰਨਾਹ ਸੈਕਟਰਾਂ 'ਚ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਨਾਲ ਗੋਲੇ ਦਾਗ਼ੇ ਅਤੇ ਭਾਰੀ ਗੋਲੀਬਾਰੀ ਕੀਤੀ।
ਉਨ੍ਹਾਂ ਨੇ ਕਿਹਾ,''ਭਾਰਤੀ ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਹ ਕਈ ਘੰਟਿਆਂ ਤੱਕ ਜਾਰੀ ਰਿਹਾ। ਪਾਕਿਸਤਾਨੀ ਗੋਲੀਬਾਰੀ 'ਚ ਤਿੰਨ ਨਾਗਰਿਕ ਵੀ ਜ਼ਖਮੀ ਹੋ ਗਏ।''
ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਿੰਡ ਵਾਸੀਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਦੋਹਾਂ ਦੇਸ਼ਾਂ ਤੋਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕੰਟਰੋਲ ਰੇਖਾ 'ਤੇ ਤਣਾਅ ਘੱਟ ਕਰਨ ਦੀ ਗੁਜਾਰਿਸ਼ ਕੀਤੀ ਹੈ। ਇਕ ਸਥਾਨਕ ਨਾਗਰਿਕ ਨੇ ਗੱਲਬਾਤ 'ਚ ਕਿਹਾ,''ਸਰਹੱਦੀ ਰੇਖਾ 'ਤੇ ਗੋਲੀਬਾਰੀ ਦੌਰਾਨ ਅਸੀਂ ਅਜਿਹੇ ਬੰਕਰਾਂ 'ਚ ਸ਼ਿਫਟ ਹੋਣ ਲਈ ਮਜ਼ਬੂਰ ਹੁੰਦੇ ਹਨ, ਜਿੱਥੇ ਕੋਰੋਨਾ ਨਾਲ ਸੰਬੰਧਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਮੁਸ਼ਕਲ ਹੁੰਦਾ ਹੈ। ਅਸੀਂ ਦੋਹਾਂ ਦੇਸ਼ਾਂ ਨੂੰ ਤਣਾਅ ਘੱਟ ਕਰਨ ਦੀ ਅਪੀਲ ਕਰਦੇ ਹਾਂ।''
ਹਿਮਾਚਲ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਰੇਸ਼ ਕਸ਼ਯਪ ਦੀ ਰਿਪੋਰਟ ਆਈ ਨੈਗੇਟਿਵ
NEXT STORY