ਲਖਨਊ- ਯੂ. ਪੀ. ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਲੈ ਕੇ ਹੁਣ ਲਗਭਗ ਤਸਵੀਰ ਸਾਫ਼ ਹੋ ਗਈ ਹੈ। ਹੁਣ ਤੱਕ ਲਗਭਗ 300 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਭਾਜਪਾ ਦੀ ਪਹਿਲੀ 107 ਉਮੀਦਵਾਰਾਂ ਦੀ ਸੂਚੀ ਜਾਰੀ ਹੋਈ। ਇਸ ’ਚ ਪਹਿਲੇ ਅਤੇ ਦੂਜੇ ਪੜਾਅ ਦੇ ਉਮੀਦਵਾਰ ਸ਼ਾਮਲ ਹਨ। 107 ’ਚੋਂ 60 ਸੀਟਾਂ ’ਤੇ ਪੱਛੜੇ ਅਤੇ ਦਲਿਤ ਵਰਗ ਦੇ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਈ ਸਾਧਾਰਣ ਸੀਟਾਂ ’ਤੇ ਵੀ ਐੱਸ. ਸੀ. ਉਮੀਦਵਾਰ ਉਤਾਰੇ ਗਏ ਹਨ। ਇਸੇ ਕੜੀ ’ਚ ਮੰਗਲਵਾਰ ਨੂੰ ਇਕ ਹੋਰ ਸੂਚੀ ਜਾਰੀ ਹੋਈ, ਜਿਸ ’ਚ 17 ਉਮੀਦਵਾਰਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ।
ਇਹ ਖ਼ਬਰ ਪੜ੍ਹੋ- ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
ਲਖਨਊ ਕੈਂਟ ਤੋਂ ਯੋਗੀ ਸਰਕਾਰ ’ਚ ਮੰਤਰੀ ਬ੍ਰਜੇਸ਼ ਪਾਠਕ ਨੂੰ ਉਤਾਰਿਆ ਗਿਆ ਹੈ, ਸਰੋਜਨੀ ਨਗਰ ਤੋਂ ਰਾਜਰਾਜੇਸ਼ਵਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਦੂਜੇ ਪਾਸੇ ਬਖਸ਼ੀ ਤਾਲਾਬ ਤੋਂ ਯੋਗੇਸ਼ ਸ਼ੁਕਲਾ ਮੌਜੂਦਾ ਵਿਧਾਇਕ ਦੀ ਟਿਕਟ ਕਟੀ ਗਈ। ਉੱਥੇ ਹੀ ਮੰਤਰੀ ਸਵਾਤੀ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਹੈ, ਨਾਲ ਹੀ ਉਨ੍ਹਾਂ ਦੇ ਪਤੀ ਦਇਆ ਸ਼ੰਕਰ ਨੂੰ ਵੀ ਟਿਕਟ ਨਹੀਂ ਮਿਲੀ ਹੈ।
ਇਹ ਖ਼ਬਰ ਪੜ੍ਹੋ- ਗੇਨਬ੍ਰਿਜ LPGA : ਅਦਿਤੀ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ, ਲੀਡੀਆ ਨੇ ਜਿੱਤਿਆ ਖਿਤਾਬ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗਰੁੱਪ ਡੀ ਦੀ ਪ੍ਰੀਖਿਆ ਇਕ ਵਾਰ ’ਚ ਕਰਵਾ ਸਕਦਾ ਹੈ ਰੇਲਵੇ : ਰੇਲ ਮੰਤਰੀ
NEXT STORY