ਜੰਮੂ- ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ (LoC) ਨੇੜੇ ਸ਼ਨੀਵਾਰ ਨੂੰ ਪਾਕਿਸਤਾਨੀ ਫ਼ੌਜ ਵਲੋਂ ਘੁਸਪੈਠ ਕਰਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਦਰਅਸਲ ਮਾਛਿਲ ਸੈਕਟਰ ਦੇ ਕਾਮਕਾਰੀ ਇਲਾਕੇ ਵਿਚ LoC ਨੇੜੇ ਫ਼ੌਜ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਡਿਗਾਇਆ। ਪਾਕਿਸਤਾਨੀ ਫ਼ੌਜ ਦੀ ਬਾਰਡਰ ਐਕਸ਼ਨ ਟੀਮ ਅੱਤਵਾਦੀਆਂ ਦੇ ਇਕ ਸਮੂਹ ਨੂੰ ਭਾਰਤੀ ਖੇਤਰ ਵਿਚ ਦਾਖ਼ਲ ਹੋਣ ਵਿਚ ਮਦਦ ਕਰ ਰਹੀ ਹੈ। ਕਾਮਕਾਰੀ ਇਲਾਕੇ ਵਿਚ ਸ਼ਨੀਵਾਰ ਸਵੇਰੇ ਸਰਚ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਦਾ ਅੱਤਵਾਦੀਆਂ ਨਾਲ ਸਾਹਮਣਾ ਹੋਇਆ, ਜਿਸ ਤੋਂ ਬਾਅਦ ਦੋਹਾਂ ਪਾਸਿਓਂ ਗੋਲੀਬਾਰੀ ਸ਼ੁਰੂ ਹੋਈ।
ਇਹ ਵੀ ਪੜ੍ਹੋ- ਕਾਰਗਿਲ ਤੋਂ ਪਾਕਿਸਤਾਨ ਨੂੰ PM ਮੋਦੀ ਦੀ ਦੋ-ਟੁੱਕ, ਕਿਹਾ- ਇਤਿਹਾਸ ਤੋਂ ਸਿੱਖ ਲਓ ਸਬਕ
ਦੱਸ ਦੇਈਏ ਕਿ 8 ਪਾਕਿਸਤਾਨੀ ਅੱਤਵਾਦੀਆਂ ਦੇ ਘੁਸਪੈਠ ਕਰਨ ਦੀ ਖ਼ੁਫੀਆ ਸੂਚਨਾ ਮਿਲਣ ਮਗਰੋਂ ਫ਼ੌਜ ਨੇ ਇਹ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਸਰਚ ਆਪ੍ਰੇਸ਼ਨ ਵਿਚ ਫ਼ੌਜ ਦੇ 3 ਜਵਾਨ ਜ਼ਖ਼ਮੀ ਹੋ ਗਏ। ਇਲਾਕੇ ਵਿਚ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਕੁਝ ਅੱਤਵਾਦੀਆਂ ਦੇ ਜੰਗਲਾਂ ਵਿਚ ਦੌੜਨ ਦਾ ਖ਼ਦਸ਼ਾ ਹੈ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ੌਜ ਵਲੋਂ ਜਵਾਨਾਂ ਨੂੰ ਇਲਾਕੇ ਵੱਲ ਭੇਜਿਆ ਗਿਆ ਹੈ। ਖੁਫੀਆ ਸੂਚਨਾ ਹੈ ਕਿ ਲੱਗਭਗ 40 ਤੋਂ 50 ਪਾਕਿਸਤਾਨੀ ਅੱਤਵਾਦੀ ਜੰਮੂ-ਕਸ਼ਮੀਰ ਦੇ ਪਹਾੜੀ ਜ਼ਿਲ੍ਹਿਆਂ ਦੇ ਉੱਪਰੀ ਇਲਾਕਿਆਂ ਵਿਚ ਲੁੱਕੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ 'ਚ ਕਾਮਯਾਬ ਹੋਏ ਅੱਤਵਾਦੀ ਉੱਚ ਸਿਖਲਾਈ ਪ੍ਰਾਪਤ ਹਨ। ਉਹ ਆਧੁਨਿਕ ਹਥਿਆਰਾਂ ਨਾਲ ਲੈਸ ਹਨ, ਜਿਸ ਵਿਚ ਨਾਈਟ ਵਿਜ਼ਨ ਵਾਲੇ ਸਾਜ਼ੋ-ਸਾਮਾਨ ਅਤੇ ਅਮਰੀਕੀ-ਨਿਰਮਿਤ ਐਮ4 ਕਾਰਬਾਈਨ ਰਾਈਫਲਾਂ ਸ਼ਾਮਲ ਹਨ।
ਇਹ ਵੀ ਪੜ੍ਹੋ- JJP ਆਗੂ ਅਜੇ ਚੌਟਾਲਾ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ, ਟੁੱਟਿਆ ਗੱਡੀ ਦਾ ਸ਼ੀਸ਼ਾ
ਦੱਸ ਦੇਈਏ ਕਿ ਜੰਮੂ ਰੀਜ਼ਨ ਜਿਸ ਨੂੰ ਆਮ ਤੌਰ 'ਤੇ ਸ਼ਾਤ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਅੱਤਵਾਦੀਆਂ ਨੇ ਇਸ ਇਲਾਕੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ। 9 ਜੂਨ ਤੋਂ ਲੈ ਕੇ ਹੁਣ ਤੱਕ ਜੰਮੂ ਰੀਜ਼ਨ ਵਿਚ ਕਰੀਬ ਇਕ ਦਰਜਨ ਅੱਤਵਾਦੀ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿਚ ਫ਼ੌਜੀਆਂ 'ਤੇ ਹਮਲੇ ਦੇ ਨਾਲ ਐਨਕਾਊਂਟਰ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- ਰਾਜ ਸਭਾ 'ਚ ਰਾਘਵ ਚੱਢਾ ਨੇ ਮਹਿੰਗਾਈ ਦੇ ਮੁੱਦੇ 'ਤੇ ਘੇਰੀ ਮੋਦੀ ਸਰਕਾਰ
CM ਯੋਗੀ ਬੋਲੇ- ਰਿਕਾਰਡਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ ਅਬਦੁੱਲ ਕਲਾਮ
NEXT STORY