ਕੋਲਕਾਤਾ- ਲਾਕਡਾਊਨ ਦਰਮਿਆਨ ਹੈਪੇਟਾਈਟਿਸ-ਬੀ ਵਰਗੀ ਗੰਭੀਰ ਬੀਮਾਰੀ ਦੀ ਦਵਾਈ ਨਾ ਮਿਲਣ ਕਾਰਨ ਪੱਛਮੀ ਬੰਗਾਲ 'ਚ ਪੱਛਮੀ ਮੇਦਿਨੀਪੁਰ ਜ਼ਿਲੇ ਦੇ ਇਕ ਦੂਰ ਦੇ ਪਿੰਡ 'ਚ ਰਹਿਣ ਵਾਲੀ ਇਕ ਰੋਗੀ ਮੁਸੀਬਤ 'ਚ ਫਸ ਗਈ ਪਰ ਕੁਝ ਚੰਗੇ ਲੋਕ ਉਸ ਦੀ ਮਦਦ ਲਈ ਅੱਗੇ ਆਏ ਅਤੇ 150 ਕਿਲੋਮੀਟਰ ਤੋਂ ਵਧ ਦੀ ਦੂਰੀ ਤੈਅ ਕਰ ਕੇ ਉਸ ਦੇ ਘਰ ਤੱਕ ਦਵਾਈ ਪਹੁੰਚਾਈ।
ਮੰਗਰੂਲ ਪਿੰਡ ਦੀ ਵਾਸੀ ਪੂਰਨਿਮਾ ਮੌਰ ਦੇ ਗੁਆਂਢੀ ਸੌਮਿਤਰ ਮੌਰ ਨੇ ਦੱਸਿਆ ਕਿ ਡਾਕਟਰ ਨੇ ਇਕ ਸਾਲ ਦੇ ਕੋਰਸ ਲਈ ਪੂਰਨਿਮਾ ਨੂੰ ਟੇਨੋਫੋਵਿਰ ਡਿਸਪ੍ਰਕਸਿਲ ਯੂਮਰੇਟ ਦੀਆਂ ਗੋਲੀਆਂ ਖਾਣ ਦੀ ਸਲਾਹ ਦਿੱਤੀ ਹੈ ਅਤੇ ਹੁਣ ਸਿਰਫ਼ ਕੁਝ ਗੋਲੀਆਂ ਹੀ ਬਚੀਆਂ ਸਨ। ਉਸ ਨੇ ਆਪਣੇ ਇਲਾਕੇ 'ਚ ਕਿਤੇ ਵੀ ਦਵਾਈ ਨਾ ਮਿਲਣ ਤੋਂ ਨਿਰਾਸ਼ ਹੋਣ ਤੋਂ ਬਾਅਦ ਇਕ ਹੋਮ ਰੇਡੀਓ ਕਲੱਬ ਨਾਲ ਸੰਪਰ ਕੀਤਾ। ਦਵਾਈ ਦੀ ਤੁਰੰਤ ਜ਼ਰੂਰਤ ਬਾਰੇ ਦੱਸਣ 'ਤੇ ਕਲੱਬ ਦੇ ਸਕੱਤਰ ਅੰਬਰੀਸ਼ ਨਾਗ ਵਿਸ਼ਵਾਸ ਅਤੇ ਸੰਸਥਾਪਕ ਸਕੱਤਰ ਬਿਸਵਾਸ ਨੇ ਵਿਆਪਕ ਖੋਜ ਤੋਂ ਬਾਅਦ ਦੱਖਣ 24 ਪਰਗਨਾ ਜ਼ਿਲੇ 'ਚ ਸੋਨਾਰਪੁਰ ਲਿਵਰ ਫਾਊਂਡੇਸ਼ਨ ਕੋਲ ਇਹ ਦਵਾਈ ਲੱਭ ਲਈ। ਕਲੱਬ ਨੇ ਇਹ ਦਵਾਈ ਮੰਗਲਵਾਰ ਸ਼ਾਮ ਨੂੰ ਮਰੀਜ਼ ਦੇ ਘਰ ਪਹੁੰਚਾ ਦਿੱਤੀ ਗਈ। ਇਹ ਇਕ ਮਹੀਨੇ ਦੀ ਦਵਾਈ ਹੈ।
ਅਗਸਤਾ ਵੈਸਟਲੈਂਡ : ਮਾਮਲਾ ਸੁਪਰੀਮ ਕੋਰਟ ਨੇ ਦੋਸ਼ੀ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ
NEXT STORY