ਨਵੀਂ ਦਿੱਲੀ- ਦਿੱਲੀ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਸੰਕਰਮਣ ਦੀ ਰੋਕਥਾਮ ਲਈ ਲਗਾਈ ਗਈ ਤਾਲਾਬੰਦੀ ਦੀ ਮਿਆਦ 30 ਅਪ੍ਰੈਲ ਤੱਕ ਵਧਾਈ ਜਾ ਸਕਦੀ ਹੈ। ਦਿੱਲੀ ਸਰਕਾਰ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਪਿਛਲੇ ਦਿਨੀਂ ਦਿੱਲੀ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਕਾਫ਼ੀ ਤੇਜ਼ੀ ਆਈ ਹੈ, ਜਦੋਂ ਕਿ ਸੰਕਰਮਣ ਦੀ ਦਰ ਵੀ 36 ਫ਼ੀਸਦੀ ਤੱਕ ਪਹੁੰਚ ਗਈ ਹੈ। ਤਾਲਾਬੰਦੀ ਲਾਗੂ ਕਰਨ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਿਚ ਕੋਈ ਖ਼ਾਸ ਗਿਰਾਵਟ ਨਹੀਂ ਹੈ ਪਰ ਦੋ ਦਿਨ ਤੋਂ ਸੰਕਰਮਣ ਦੀ ਦਰ ਵਿਚ ਹਲਕੀ ਗਿਰਾਵਟ ਆਈ ਹੈ, ਅਜਿਹੀ ਸਥਿਤੀ ਵਿਚ ਸੰਭਾਵਨਾ ਹੈ ਕਿ ਤਾਲਾਬੰਦੀ 30 ਅਪ੍ਰੈਲ ਤੱਕ ਵਧਾਈ ਜਾ ਸਕਦੀ ਹੈ।
ਦਿੱਲੀ ਸਰਕਾਰ ਨੇ 19 ਅਪ੍ਰੈਲ ਨੂੰ ਰਾਤ 10 ਵਜੇ ਤੋਂ 6 ਦਿਨਾਂ ਦੀ ਤਾਲਾਬੰਦੀ ਲਗਾਈ ਸੀ ਅਤੇ ਐਤਵਾਰ ਤਾਲਾਬੰਦੀ ਦਾ ਆਖਰੀ ਦਿਨ ਹੈ। ਇਸ ਇਕ ਹਫ਼ਤੇ ਦੌਰਾਨ ਰਾਜਧਾਨੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੋਈ ਖ਼ਾਸ ਕਮੀ ਨਹੀਂ ਆਈ ਹੈ ਉਲਟਾ ਆਕਸੀਜਨ ਸੰਕਟ ਕਾਰਨ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਸਿਰਫ 5 ਦਿਨਾਂ ਵਿਚ ਹੀ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਮੈਡੀਕਲ ਆਕਸੀਜਨ ਅਤੇ ਸਾਜ਼ੋ ਸਾਮਾਨ 'ਤੇ ਭਾਰਤ ਨੇ ਤਿੰਨ ਮਹੀਨੇ ਲਈ ਹਟਾਈ ਕਸਟਮ ਡਿਊਟੀ
ਤਾਲਾਬੰਦੀ ਲਗਾਉਣ ਤੋਂ ਪਹਿਲਾਂ ਲਾਗੂ ਕੀਤੇ ਗਏ ਰਾਤ ਦੇ ਕਰਫਿਊ ਸਮੇਂ ਵੀ ਇਹ ਲਗਭਗ ਸਪੱਸ਼ਟ ਹੋ ਗਿਆ ਸੀ ਕਿ ਜਦੋਂ ਤੱਕ ਲੋਕਾਂ ਨੂੰ ਗੈਰ-ਜ਼ਰੂਰੀ ਘਰੋਂ ਬਾਹਰ ਜਾਣ ਤੋਂ ਰੋਕਿਆ ਨਹੀਂ ਜਾਂਦਾ ਸੰਕਰਮਣ ਦੇ ਫ਼ੈਲਣ ਦੀ ਰਫ਼ਤਾਰ ਨੂੰ ਨਹੀਂ ਰੋਕਿਆ ਜਾ ਸਕਦਾ। ਸੂਤਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਨਵੇਂ ਮਰੀਜ਼ਾਂ ਦੇ ਮਾਮਲੇ ਆਉਣ ਨਾਲ ਹਸਪਤਾਲਾਂ 'ਤੇ ਬੋਝ ਵੱਧ ਰਿਹਾ ਹੈ ਅਤੇ ਰਾਜਧਾਨੀ ਵਿਚ ਮੰਗ ਦੇ ਮੁਕਾਬਲੇ ਬਹੁਤ ਘੱਟ ਆਕਸੀਜਨ ਉਪਲਬਧ ਹੋ ਰਹੀ ਹੈ, ਅਜਿਹੇ ਵਿਚ ਤਾਲਾਬੰਦੀ ਖੋਲ੍ਹ ਕੇ ਸੰਕਰਮਣ ਦਰ ਨੂੰ ਵਧਾਇਆ ਨਹੀਂ ਜਾ ਸਕਦਾ।
►ਕੋਰੋਨਾ ਦੀ ਦੂਜੀ ਲਹਿਰ 'ਚ ਸਰਕਾਰਾਂ ਦੇ ਪ੍ਰਬੰਧਾਂ 'ਤੇ ਕੁਮੈਂਟ ਬਾਕਸ 'ਚ ਦਿਓ ਟਿਪਣੀ
ਬੀਜੇਪੀ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਨੂੰ ਅੱਤਵਾਦੀ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY