ਹਿਸਾਰ- ਹਰਿਆਣਾ ਦੇ ਹਿਸਾਰ 'ਚ ਸਥਾਨਕ ਸੂਰੀਆ ਨਗਰ 'ਚ 14 ਸਾਲਾ 10ਵੀਂ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਲਾਕਡਾਊਨ ਕਾਰਨ ਸਕੂਲ 'ਚ ਦਾਖਲਾ ਨਾ ਹੋਣ ਤੋਂ ਪਰੇਸ਼ਾਨ ਹੋ ਕੇ ਸ਼ਨੀਵਾਰ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਤੋਂ ਸੋਮਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮੂਲ ਰੂਪ ਨਾਲ ਰਾਜਸਥਾਨ 'ਚ ਜੈਪੁਰ ਕੋਲ ਖੇੜਾ ਰਾਜਪੁਰਾ ਖੇੜਾ ਦੀ ਢਾਣੀ ਦਾ ਵਾਸੀ ਪਰਿਵਾਰ ਹਿਸਾਰ 'ਚ ਸੂਰੀਆ ਨਗਰ 'ਚ ਰਹਿ ਰਿਹਾ ਸੀ।
ਪਰਿਵਾਰ ਦੀ ਇਕ ਮੈਂਬਰ 14 ਸਾਲਾ ਵਿਦਿਆਰਥਣ 10ਵੀਂ 'ਚ ਦਾਖਲਾ ਲੈਣਾ ਚਾਹੁੰਦੀ ਸੀ ਪਰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਅਤੇ ਲਾਕਡਾਊਨ ਕਾਰਨ ਸਾਰੇ ਸਕੂਲ ਬੰਦ ਹੋਣ ਅਤੇ ਦਾਖਲ ਪ੍ਰਕਿਰਿਆ ਸ਼ੁਰੂ ਨਹੀਂ ਹੋਣ ਕਾਰਨ ਉਹ ਪਰੇਸ਼ਾਨ ਸੀ। ਸ਼ਨੀਵਾਰ ਨੂੰ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਇਲਾਜ ਦੌਰਾਨ ਐਤਵਾਰ ਨੂੰ ਉਸ ਦੀ ਮੌਤ ਹੋ ਗਈ।
ਬਹਿਰੀਨ ਨੇ 125 ਭਾਰਤੀ ਕੈਦੀਆਂ ਦੀ ਸਜ਼ਾ ਕੀਤੀ ਮੁਆਫ, ਭੇਜੇ ਗਏ ਭਾਰਤ
NEXT STORY