ਗੁਰਦਾਸਪੁਰ(ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਤੇ ਸੁਰੱਖਿਅਤ ਮਾਹੌਲ ਦੇਣ ਲਈ ਸਿੱਖਿਆ ਵਿਭਾਗ ਨੇ 'ਸਕੂਲ ਕਲੀਨਲਿਨੈਂਸ ਐਂਡ ਰੈਡੀਨੈਂਸ ਡਰਾਈਵ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਨੇ ਦੱਸਿਆ ਕਿ ਸਕੂਲਾਂ ਵਿੱਚ ਗੰਦਗੀ, ਕੂੜੇ ਦੇ ਢੇਰ ਜਾਂ ਅਵਿਵਸਥਿਤ ਪ੍ਰਬੰਧ ਮਿਲਣ 'ਤੇ ਸਕੂਲ ਮੁਖੀ ਨੂੰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਅਤੇ ਡਿਪਟੀ ਡੀ.ਈ.ਓ, ਬੀ. ਐੱਨ. ਓ., ਡੀ. ਆਰ. ਸੀ. ਅਤੇ ਬੀ. ਆਰ. ਸੀ. ਵਲੋਂ ਰੋਜਾਨਾ ਸਕੂਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਾਸਟਰ ਬਲਵਿੰਦਰ ਦਾ ਕਤਲ
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਵੱਲੋਂ 21 ਅਗਸਤ ਨੂੰ ਜਾਰੀ ਪੱਤਰ ਅਨੁਸਾਰ ਸਕੂਲ ਮੁਖੀ ਪੂਰੇ ਸਕੂਲ ਕੰਪਲੈਕਸ (ਇਮਾਰਤ) ਦਾ ਖੁਦ ਨਿਰੀਖਣ ਕਰਕੇ ਤੁਰੰਤ ਦੂਰ ਕੀਤੀਆਂ ਜਾ ਸਕਣ ਵਾਲੀਆ ਕਮੀਆਂ ਦੂਰ ਕਰਵਾਉਣਗੇ। ਕਲਾਸਾਂ, ਗਲਿਆਰਿਆ, ਖੇਡ ਮੈਦਾਨ ਤੇ ਆਲੇ ਦੁਆਲੇ ਦਾ ਇਲਾਕਾ ਕੂੜੇ, ਮਲਬੇ, ਰਹਿੰਦ ਖੂੰਹਦ ਅਤੇ ਗੈਰਜ਼ਰੂਰੀ ਸਾਮਾਨ ਤੋਂ ਮੁਕਤ ਹੋਣਾ ਚਾਹੀਦਾ ਹੈ। ਜਿਥੇ ਉਸਾਰੀ ਜਾਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਉੱਥੇ ਸਾਮਾਨ ਤੇ ਮਲਬਾ ਸੁਰੱਖਿਅਤ ਢੰਗ ਨਾਲ ਰੱਖਣ ਲਈ ਕਿਹਾ ਗਿਆ ਹੈ। ਕਲਾਸਾਂ, ਪ੍ਰਯੋਗਸ਼ਾਲਾਵਾ ਤੇ ਲਾਇਬ੍ਰੇਰੀਆ ਵਿੱਚ ਖ਼ਰਾਬ ਬਿਜਲੀ ਫਿਟਿੰਗ, ਸਵਿੱਚ ਆਦਿ ਵੀ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਗਰੀਬ ਕੈਦੀਆਂ ਦੀ ਰਿਹਾਈ ਲਈ ਰਾਹਤ ਵਾਲੀ ਖਬਰ, ਲਿਆ ਗਿਆ ਵੱਡਾ ਫੈਸਲਾ
ਉਨ੍ਹਾਂ ਦੱਸਿਆ ਕਿ ਪਖਾਨਿਆਂ ਤੇ ਪੀਣ ਵਾਲੇ ਪਾਣੀ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਲੜਕਿਆਂ ਤੇ ਲੜਕੀਆਂ ਦੇ ਪਖਾਨੇ ਸਾਫ਼ ਸੁਥਰੇ ਤੇ ਚਾਲੂ ਹਾਲਤ ਵਿੱਚ ਹੋਣ ਅਤੇ ਉੱਥੇ ਪਾਣੀ ਤੇ ਰੋਸ਼ਨੀ ਦੀ ਸਹੂਲਤ ਹੋਵੇ। ਹੱਥ ਧੋਣ ਲਈ ਪਾਣੀ ਤੇ ਸਾਬਣ ਉਪਲਬਧ ਹੋਣਾ ਲਾਜ਼ਮੀ ਹੈ। ਪੀਣ ਵਾਲੇ ਪਾਣੀ ਦੀਆਂ ਸਾਰੀਆਂ ਸਹੂਲਤਾਂ ਵੀ ਸਾਫ਼ ਅਤੇ ਚਾਲੂ ਰੱਖਣ ਲਈ ਕਿਹਾ ਗਿਆ ਹੈ। ਫਾਇਰ ਐਕਸਟਿੰਗਫਿਸ਼ਰ ਤੇ ਫਸਟ ਏਡ ਕਿੱਟ ਠੀਕ ਹਾਲਤ ਵਿੱਚ ਅਤੇ ਅਜਿਹੀ ਥਾਂ 'ਤੇ ਹੋਣ ਜਿੱਥੇ ਲੋੜ ਪੈਣ 'ਤੇ ਤੁਰੰਤ ਪਹੁੰਚਿਆ ਜਾ ਸਕੇ। ਦਿਵਿਆਂਗ ਵਿਦਿਆਰਥੀਆਂ ਲਈ ਰਸਤੇ ਵੀ ਰੁਕਾਵਟ ਰਹਿਤ ਰੱਖਣੇ ਹੋਣਗੇ।
ਇਹ ਵੀ ਪੜ੍ਹੋ- ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ, 2 ਹੋਰ ਮੁਅੱਤਲ, 1 ਦਾ ਤਬਾਦਲਾ
ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਮੁਖੀ ਮੁਹਿੰਮ ਦੀ ਸਮੁੱਚੀ ਜ਼ਿੰਮੇਵਾਰੀ ਸੰਭਾਲਦਿਆਂ ਸਟਾਫ ਨੂੰ ਵੱਖ-ਵੱਖ ਕੰਮ ਸੌਂਪਣਗੇ। ਸਟਾਫ ਕਲਾਸਾਂ, ਪਖਾਨਿਆ, ਗਲਿਆਰਿਆ ਅਤੇ ਖੇਡ ਮੈਦਾਨਾਂ ਦੀ ਸਫ਼ਾਈ ਤੇ ਸਾਂਭ-ਸੰਭਾਲ ਯਕੀਨੀ ਬਣੇਗਾ। ਮਿਡ-ਤੇ ਮੀਲ ਤੈਅ ਮੈਨਿਊ ਅਨੁਸਾਰ ਸਾਫ਼-ਸੁਥਰੇ ਢੰਗ ਨਾਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀ (ਐਸਐਮਸੀ) ਦੇ ਮੈਂਬਰ ਸਫ਼ਾਈ, ਸੁਰੱਖਿਆ ਤੇ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਵਿੱਚ ਸਕੂਲ ਮੁਖੀ ਦਾ ਸਹਿਯੋਗ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਗੁਰੂ ਘਰ ਦੇ ਲੰਗਰ ਹਾਲ ’ਤੇ ਹਮਲੇ ਦਾ ਮਾਮਲਾ ਬੇਹੱਦ ਗੰਭੀਰ, ਦੋਸ਼ੀਆਂ ਖਿਲਾਫ ਹੋਵੇ ਸਖ਼ਤ ਕਾਰਵਾਈ: ਐਡਵੋਕੇਟ ਧਾਮੀ
NEXT STORY