ਨਵੀਂ ਦਿੱਲੀ- ਲੋਕ ਸਭਾ 'ਚ ਬੁੱਧਵਾਰ ਨੂੰ ਪ੍ਰਸ਼ਨਕਾਲ ਦੌਰਾਨ ਗ੍ਰਾਮੀਣ ਡਾਕ ਸੇਵਕਾਂ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਜਾਣ ਦੌਰਾਨ ਸੰਚਾਰ ਮੰਤਰੀ ਜਿਓਤੀਰਾਦਿਤਿਆ ਸਿੰਧੀਆ ਦੇ ਮੌਜੂਦ ਨਾ ਰਹਿਣ 'ਤੇ ਸਪੀਕਰ ਓਮ ਬਿਰਲਾ ਨੇ ਨਾਰਾਜ਼ ਜਤਾਈ। ਜਦੋਂ ਭਾਜਪਾ ਦੇ ਮੈਂਬਰ ਵਿਨੋਦ ਚਾਵੜਾ ਦੇ ਪ੍ਰਸ਼ਨ ਦਾ ਉੱਤਰ ਦੇਣ ਲਈ ਸੰਚਾਰ ਰਾਜ ਮੰਤਰੀ ਚੰਦਰਸ਼ੇਖਰ ਪੇਮਾਨਸਾਨੀ ਖੜ੍ਹੇ ਹੋਏ ਤਾਂ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਤੋਂ ਪੁੱਛਿਆ,''ਮੰਤਰੀ ਜੀ (ਸਿੰਧੀਆ) ਕਿੱਥੇ ਚਲੇ ਗਏ?''
ਇਸ 'ਤੇ ਪੇਮਾਸਾਨੀ ਨੇ ਦੱਸਿਆ ਕਿ ਉਹ ਇਕ ਮਹੱਤਵਪੂਰਨ ਬੈਠਕ ਲਈ ਗਏ ਹਨ। ਇਸ 'ਤੇ ਨਾਰਾਜ਼ਗੀ ਭਰੇ ਬੋਲ 'ਚ ਬਿਰਲਾ ਨੇ ਕਿਹਾ,''ਬੈਠਕ ਨਹੀਂ, ਪ੍ਰਸ਼ਨਕਾਲ ਮਹੱਤਵਪੂਰਨ ਹੈ।'' ਹਾਲਾਂਕਿ ਇਸ ਤੋਂ ਕੁਝ ਦੇਰ ਪਹਿਲਾਂ ਕੈਬਨਿਟ ਮੰਤਰੀ ਸਿੰਧੀਆ ਨੇ ਪ੍ਰਸ਼ਨਕਾਲ 'ਚ ਬੀਐੱਸਐੱਨਐੱਲ ਨਾਲ ਸੰਬੰਧਤ ਪ੍ਰਸ਼ਨਾਂ ਦੇ ਉੱਤਰ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿੱਲੀ 'ਚ ਅੱਗ ਨੇ ਮਚਾਇਆ ਤਾਂਡਵ! ਇਕੋ ਪਰਿਵਾਰ ਦੇ 7 ਜੀਆਂ ਦੀ ਦਰਦਨਾਕ ਮੌਤ
NEXT STORY