ਨਾਰਾਇਣਪੁਰ— ਅੱਜ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਹੋ ਰਹੀਆਂ ਹਨ ਅਤੇ ਇਸ ਦੌਰਾਨ ਛੱਤੀਸਗੜ੍ਹ 'ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਨਕਸਲੀਆਂ ਨੇ ਆਈ. ਈ. ਡੀ. ਧਮਾਕਾ ਕੀਤਾ। ਧਮਾਕਾ ਕਰਕੇ ਵੋਟਰਾਂ 'ਚ ਖੌਫ ਫੈਲਾਉਣ ਲਈ ਅਜਿਹਾ ਕੀਤਾ ਗਿਆ ਹੈ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 11 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਬਸਤਰ ਸੀਟ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਸੀ। ਬਸਤਰ ਸੰਸਦੀ ਖੇਤਰ ਦੇ 5 ਜ਼ਿਲਿਆਂ 'ਚ 8 ਵਿਧਾਨ ਸਭਾ ਖੇਤਰਾਂ ਦੇ 13 ਲੱਖ 77 ਹਜ਼ਾਰ 946 ਵੋਟਰ ਪਹਿਲੇ ਪੜਾਅ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇੱਥੇ 7 ਉਮੀਦਵਾਰ ਮੈਦਾਨ 'ਚ ਹਨ ਅਤੇ ਸਿੱਧਾ ਮੁਕਾਬਲਾ ਭਾਜਪਾ ਦੇ ਬੈਦੂਰਾਮ ਕਸ਼ਯਪ ਅਤੇ ਕਾਂਗਰਸ ਦੇ ਦੀਪਕ ਬੈਜ ਵਿਚਕਾਰ ਹੀ ਮੰਨਿਆ ਜਾ ਰਿਹਾ ਹੈ।
ਚੋਣ ਕਮਿਸ਼ਨ ਵਲੋਂ ਪੂਰੇ ਦੇਸ਼ 'ਚ 'ਐਗਜ਼ਿਟ ਪੋਲ' 'ਤੇ ਪਾਬੰਦੀ
NEXT STORY