ਨਵੀਂ ਦਿੱਲੀ- ਸੰਸਦ ਦੇ ਬਜਟ ਸੈਸ਼ਨ 'ਚ ਲੋਕ ਸਭਾ ਦੀ ਕਾਰਵਾਈ ਵੀਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਸੈਸ਼ਨ 'ਚ 114 ਫੀਸਦੀ ਕੰਮਕਾਜ ਹੋਇਆ। ਸਪੀਕਰ ਭਤਰਹਰੀ ਮਹਿਤਾਬ ਨੇ ਦੱਸਿਆ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਿਰਦੇਸ਼ ਅਨੁਸਾਰ ਅਤੇ ਸਦਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਬਜਟ ਸੈਸ਼ਨ 'ਚ ਕੰਮਕਾਜ 114 ਫੀਸਦੀ ਹੋਇਆ। ਜ਼ਿਕਰਯੋਗ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਕੋਰੋਨਾ ਵਾਇਰਸ ਹੋਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਸਦਨ ਦੀ ਕਾਰਵਾਈ ਸੰਚਾਲਤ ਨਹੀਂ ਕਰ ਰਹੇ। ਮਹਿਤਾਬ ਨੇ ਦੱਸਿਆ ਕਿ ਇਸ ਸੈਸ਼ਨ 'ਚ 17 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਇਨ੍ਹਾਂ 'ਚੋਂ ਕੁਝ ਬਿੱਲ ਪਾਸ ਕੀਤੇ ਗਏ। ਜਿਨ੍ਹਾਂ 'ਚੋਂ ਵਿੱਤ ਬਿੱਲ 2021, ਖਾਨ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਸੋਧ ਬਿੱਲ 2021, ਸੰਵਿਧਾਨ (ਅਨੁਸੂਚਿਤ ਜਾਤੀਆਂ) ਆਦੇਸ਼ ਸੋਧ ਬਿੱਲ 2021, ਬੀਮਾ (ਸੋਧ) ਬਿੱਲ 2021, ਦਿੱਲੀ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ (ਸੋਧ) ਬਿੱਲ 2021 ਅਤੇ ਨੇਵੀਗੇਸ਼ਨ ਲਈ ਸਮੁੰਦਰੀ ਸਹਾਇਤ ਬਿੱਲ, 2021 ਮੁੱਖ ਹਨ।
ਇਹ ਵੀ ਪੜ੍ਹੋ : 5 ਪੇਜਾਂ ਦੇ ਬਿੱਲ ਰਾਹੀਂ ਸੀਮਿਤ ਹੋਣਗੀਆਂ ‘ਦਿੱਲੀ ਵਿਧਾਨ ਸਭਾ ਦੀਆਂ ਸ਼ਕਤੀਆਂ’
ਸਦਨ ਨੇ ਵੱਖ-ਵੱਖ ਮੰਤਰਾਲਿਆਂ ਦੀ ਇਸ ਸਾਲ ਲਈ ਗਰਾਂਟ ਦੀਆਂ ਅਨੁਪੂਰਕ ਮੰਗਾਂ ਅਤੇ ਆਉਣ ਵਾਲੇ ਵਿੱਤ ਸਾਲ ਲਈ ਗਰਾਂਟ ਦੀਆਂ ਮੰਗਾਂ ਨੂੰ ਵੀ ਮਨਜ਼ੂਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੈਂਬਰਾਂ ਨੇ 500 ਤੋਂ ਵੱਧ ਲੋਕ ਮਹੱਤਵ ਦੇ ਵਿਸ਼ੇ ਚੁੱਕੇ ਅਤੇ ਨਿਯਮ 377 ਦੇ ਅਧੀਨ 392 ਵਿਸ਼ੇ ਉਠਾਏ। ਸਦਨ 'ਚ ਮਹਿਲਾ ਮਜ਼ਬੂਤੀਕਰਨ 'ਤੇ ਥੋੜ੍ਹੇ ਸਮੇਂ ਲਈ ਚਰਚਾ ਵੀ ਹੋਈ। ਮੌਜੂਦਾ ਸੈਸ਼ਨ 'ਚ ਸਰਕਾਰ ਦੇ ਮੰਤਰੀਆਂ ਨੇ ਖ਼ੁਦ ਨੋਟਿਸ ਲੈਂਦੇ ਹੋਏ ਵੱਖ-ਵੱਖ ਵਿਸ਼ਿਆਂ 'ਤੇ ਚਾਰ ਬਿਆਨ ਦਿੱਤੇ ਅਤੇ 3,591 ਦਸਤਾਵੇਜ਼ ਪੇਸ਼ ਕੀਤਾ ਗਏ। ਗੈਰ-ਸਰਕਾਰੀ ਕੰਮਕਾਜ ਦੇ ਅਧੀਨ ਬਸਪਾ ਸੰਸਦ ਮੈਂਬਰ ਰਿਤੇਸ਼ ਪਾਂਡੇ ਵਲੋਂ ਆਂਗਣਵਾੜੀ ਵਰਕਰਾਂ ਵਲੋਂ ਪੇਸ਼ ਨਿੱਜੀ ਸੰਕਲਪ 'ਤੇ ਇਸ ਸੈਸ਼ਨ 'ਚ ਅੱਗੇ ਦੀ ਚਰਚਾ ਹੋਈ, ਜੋ ਅਧੂਰੀ ਰਹੀ। ਇਸ ਤੋਂ ਬਾਅਦ ਵੰਦੇ ਮਾਤਰਮ ਦੀ ਧੁੰਨ ਵਜਾਈ ਗਈ ਅਤੇ ਸਦਨ ਦੀ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਸਦਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਲੋਕ ਸਭਾ ’ਚ ਭਗਤ ਸਿੰਘ ਤੇ ਸਾਥੀਆਂ ਨੂੰ ਕੁਝ ਸਮਾਂ ‘ਮੌਨ’ ਰਹਿ ਕੇ ਦਿੱਤੀ ਗਈ ਸ਼ਰਧਾਂਜਲੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਲਕੇ ਬੰਗਲਾਦੇਸ਼ ਦੇ ਦੌਰੇ ’ਤੇ ਜਾਣਗੇ ਮੋਦੀ, ਕੋਰੋਨਾ ਮਹਾਮਾਰੀ ਤੋਂ ਬਾਅਦ ਹੋਵੇਗੀ ਪਹਿਲੀ ਵਿਦੇਸ਼ ਯਾਤਰਾ
NEXT STORY