ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਸਿਰਫ 2 ਗੇੜ ਦੀਆਂ ਵੋਟਾਂ ਬਾਕੀ ਰਹਿ ਗਈਆਂ ਹਨ ਅਤੇ 23 ਮਈ ਨੂੰ ਨਤੀਜੇ ਹਨ। 23 ਮਈ ਨੂੰ ਤਸਵੀਰ ਸਾਫ ਹੋ ਜਾਵੇਗੀ ਕਿ ਕਿਸ ਦੇ ਹੱਥ 'ਚ ਸੱਤਾ ਦੀ ਚਾਬੀ ਆਉਂਦੀ ਹੈ। ਪੀ. ਐੱਮ. ਮੋਦੀ ਦੇਸ਼ ਦੇ ਮੁੜ ਪ੍ਰਧਾਨ ਮੰਤਰੀ ਬਣਨਗੇ ਜਾਂ ਨਹੀਂ, ਇਹ ਇਕ ਵੱਡਾ ਸਵਾਲ ਹੈ। ਸਾਲ 2014 ਦੀਆਂ ਆਮ ਚੋਣਾਂ 'ਚ ਜਨਤਾ ਨੇ ਮੋਦੀ 'ਤੇ ਵਿਸ਼ਵਾਸ ਜਤਾਇਆ ਅਤੇ ਦੇਸ਼ ਦੀ ਵਾਂਗ ਡੋਰ ਉਨ੍ਹਾਂ ਨੂੰ ਸੌਂਪੀ। ਮੋਦੀ ਮੁੜ ਜਿੱਤਣ ਆਪਣੇ ਵਲੋਂ ਪੂਰੀ ਵਾਹ ਲਾ ਰਹੇ ਹਨ। 2014 ਦੀਆਂ ਆਮ ਚੋਣਾਂ ਮਿਲੀ ਸ਼ਾਨਦਾਰ ਜਿੱਤ ਵਾਂਗ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੀਆਂ ਚੋਣਾਂ ਲਈ ਵੀ ਵੱਡੀ ਗਿਣਤੀ 'ਚ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਹਾਲਾਂਕਿ ਮੋਦੀ ਨੇ ਸਤੰਬਰ 2013 ਅਤੇ 10 ਮਈ 2014 (ਪਿਛਲੀਆਂ ਆਮ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਆਖਰੀ ਦਿਨ) ਦਰਮਿਆਨ ਲੱਗਭਗ 425 ਰੈਲੀਆਂ ਕੀਤੀਆਂ ਸਨ। 68 ਸਾਲਾ ਪ੍ਰਧਾਨ ਮੰਤਰੀ ਨੇ 2014 ਦੀ ਚੋਣ ਮੁਹਿੰਮ ਦੌਰਾਨ ਇਕ ਦਿਨ ਵਿਚ ਔਸਤਨ 2 ਰੈਲੀਆਂ ਕੀਤੀਆਂ। ਦਰਅਸਲ ਕੁਝ ਦਿਨ ਪਹਿਲਾਂ 20 ਅਪ੍ਰੈਲ ਨੂੰ ਮੋਦੀ ਨੇ 3 ਵੱਖ-ਵੱਖ ਸੂਬਿਆਂ 'ਚ ਰੈਲੀਆਂ ਨੂੰ ਸੰਬੋਧਿਤ ਕੀਤਾ, ਜਿਸ ਵਿਚ ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਮੁੱਖ ਸਨ।
ਚੋਣ ਪ੍ਰਚਾਰ ਮੁਹਿੰਮ 17 ਮਈ ਨੂੰ ਖਤਮ ਹੋ ਜਾਵੇਗੀ। 2019 ਦੀਆਂ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੀਆਂ ਚੋਣਾਂ 19 ਮਈ ਨੂੰ ਖਤਮ ਹੋ ਜਾਣਗੀਆਂ। ਭਾਜਪਾ ਪਾਰਟੀ ਦੇ ਸੀਨੀਅਰ ਨੇਤਾਵਾਂ ਮੁਤਾਬਕ ਮੋਦੀ ਵਲੋਂ 130 ਤੋਂ ਵਧ ਜਨਤਕ ਮੀਟਿੰਗਾਂ ਕਰਨ ਦੀ ਸੰਭਾਵਨਾ ਹੈ। ਮੋਦੀ ਨੇ ਹੁਣ ਤਕ 107 ਰੈਲੀਆਂ ਕੀਤੀਆਂ ਹਨ। ਮੋਦੀ ਹੁਣ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਾ ਕੇ ਰੈਲੀਆਂ ਕਰ ਰਹੇ ਹਨ। ਪਾਰਟੀ ਦੇ ਇਕ ਹੋਰ ਸੀਨੀਅਰ ਨੇਤਾ ਨੇ ਕਿਹਾ ਕਿ 12 ਤੋਂ 19 ਮਈ ਵੋਟਿੰਗ ਦੇ ਆਖਰੀ ਗੇੜ ਤੋਂ ਪਹਿਲਾਂ ਮੋਦੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ 'ਚ ਲੱਗਭਗ ਦੋ ਦਰਜਨ ਤੋਂ ਵੱਧ ਰੈਲੀਆਂ ਕਰਨਗੇ।
ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ 543 ਮੈਂਬਰੀ ਲੋਕ ਸਭਾ 'ਚੋਂ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ, ਜੋ ਕਿ 30 ਸਾਲਾਂ ਵਿਚ ਪਹਿਲੀ ਵਾਰ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਵਾਲੀ ਪਹਿਲੀ ਸਿਆਸੀ ਪਾਰਟੀ ਬਣੀ। ਪਿਛਲੇ 5 ਸਾਲਾਂ 'ਚ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਦੀ ਲੋਕਪ੍ਰਿਅਤਾ ਨੇ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਲੋਕਪ੍ਰਿਅ ਸਿਆਸੀ ਨੇਤਾ ਬਣਾ ਦਿੱਤਾ ਹੈ। ਮੋਦੀ ਦਾ ਜਾਦੂ ਦੇਸ਼ 'ਚ ਫਿਰ ਚੱਲੇਗਾ, ਇਸ ਲਈ ਮੋਦੀ ਨੂੰ 2014 ਦੀਆਂ ਚੋਣਾਂ ਦੇ ਮੁਕਾਬਲੇ 2019 'ਚ ਵੀ ਸ਼ਾਨਦਾਰ ਮੁਕਾਬਲਾ ਕਰਨਾ ਪਵੇਗਾ।
ਬਿਹਾਰ 'ਚ ਸ਼ਰਾਬਬੰਦੀ ਨਾਲ CM ਨਿਤੀਸ਼ ਨੂੰ ਮਿਲੇ ਨਵੇਂ ਸਮਰਥਕ
NEXT STORY