ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਦੇ ਹੇਠਲੇ ਸਦਨ ਦੇ ਨਾਮਕਰਨ ਦੇ ਐਲਾਨ ਦੇ 71 ਸਾਲ ਪੂਰੇ ਹੋਣ ਮੌਕੇ ਬੁੱਧਵਾਰ ਨੂੰ ਕਿਹਾ ਕਿ ਇਹ ਸਿਰਫ਼ ਇਕ ਸਦਨ ਨਹੀਂ ਸਗੋਂ ਭਾਰਤੀ ਲੋਕਤੰਤਰ ਦੀ ਆਤਮਾ ਹੈ। ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ ਦੇ ਮਾਧਿਅਮ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਕਿ 14 ਮਈ 1954 ਨੂੰ ਸਾਬਕਾ ਲੋਕ ਸਭਾ ਸਪੀਕਰ ਜੀ.ਵੀ. ਮਾਵਲੰਕਰ ਨੇ ਇਹ ਇਤਿਹਾਸਕ ਐਲਾਨ ਕੀਤਾ ਸੀ ਕਿ 'ਹਾਊਸ ਆਫ਼ ਦਿ ਪੀਪੁਲ' ਨੂੰ ਹੁਣ 'ਲੋਕਸਭਾ' ਦੇ ਨਾਂ ਨਾਲ ਜਾਣਿਆ ਜਾਵੇਗਾ। ਬਿਰਲਾ ਨੇ ਕਿਹਾ,''ਲੋਕਸਭਾ, ਸੰਵਿਧਾਨ ਦੇ ਪ੍ਰਤੀ ਵਫ਼ਾਦਾਰੀ, ਜਨਤਾ ਦੀਆਂ ਇੱਛਾਵਾਂ ਅਤੇ ਰਾਸ਼ਟਰਹਿੱਤ 'ਚ ਲਏ ਗਏ ਫ਼ੈਸਲਿਆਂ ਦੀ ਸੰਸਥਾ ਹੈ। ਦੇਸ਼ ਦੀਆਂ ਨੀਤੀਆਂ ਦਿਸ਼ਾ, ਜਨਹਿੱਤ ਦੇ ਵਿਧਾਨਾਂ ਦਾ ਨਿਰਮਾਣ ਅਤੇ ਲੋਕਤੰਤਰੀ ਵਿਚਾਰ-ਵਟਾਂਦਰੇ ਦੀ ਸਭ ਤੋਂ ਪ੍ਰਮਾਣਿਕ ਜ਼ਮੀਨ ਇਹ ਲੋਕਸਭਾ ਹੈ। ਇਹ ਉਹ ਮੰਚ ਹੈ, ਜਿੱਥੇ ਭਾਰਤ ਦੀ ਵਿਭਿੰਨਤਾ ਏਕਤਾ 'ਚ ਬਦਲਦੀ ਹੈ ਅਤੇ ਜਿੱਥੇ ਹਰ ਨਾਗਰਿਕ ਦੀ ਆਵਾਜ਼, ਵਿਚਾਰ ਅਤੇ ਅਧਿਕਾਰ ਨੂੰ ਪ੍ਰਤੀਨਿਧੀਤੱਵ ਮਿਲਦਾ ਹੈ।''
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕ ਸਭਾ ਸਿਰਫ਼ ਇਕ ਸਦਨ ਨਹੀਂ ਸਗੋਂ ਭਾਰਤੀ ਲੋਕਤੰਤਰ ਦੀ ਆਤਮਾ ਹੈ। ਲੋਕ ਸਭਾ ਸਪੀਕਰ ਨੇ ਕਿਹਾ,''ਇਸ ਦਿਨ ਨੂੰ ਯਾਦ ਕਰਨਾ ਭਾਰਤ ਦੀ ਲੋਕਤੰਤਰ ਪਰੰਪਰਾ ਦੇ ਪ੍ਰਤੀ ਆਦਰ ਭਾਵ ਜ਼ਾਹਰ ਕਰਨਾ ਹੈ।'' ਬਿਰਲਾ ਨੇ ਇਕ ਹੋਰ ਪੋਸਟ 'ਚ ਜੱਜ ਬੀ.ਆਰ. ਗਵਈ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣ 'ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕੀਤਾ,''ਅੱਜ ਭਾਰਤ ਦੇ 52ਵੇਂ ਚੀਫ਼ ਜਸਟਿਸ ਮਾਣਯੋਗ ਜਸਟਿਸ ਭੂਸ਼ਣ ਰਾਮਕ੍ਰਿਸ਼ਨ ਗਵਈ ਜੀ ਦੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਇਆ। ਜੱਜ ਬੀਆਰ ਗਵਈ ਜੀ ਨੂੰ ਉਨ੍ਹਾਂ ਦੇ ਨਵੇਂ ਕਾਰਜਕਾਲ ਲਈ ਹਾਰਦਿਕ ਸ਼ੁੱਭਕਾਮਾਵਾਂ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਜ਼ਬੇ ਨੂੰ ਸਲਾਮ! 3 ਸਾਲ ਦੀ ਉਮਰ 'ਚ ਐਸਿਡ ਅਟੈਕ, ਗੁਆਈ ਅੱਖਾਂ ਦੀ ਰੌਸ਼ਨੀ..., ਫਿਰ ਵੀ ਬਣੀ 12ਵੀਂ 'ਚ ਸਕੂਲ ਟਾਪਰ
NEXT STORY