Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 03, 2026

    8:52:20 AM

  • 58 ill after eating dahi bara from roadside vendor in jajpur

    ਬਾਹਰਲਾ ਖਾਣਾ ਖਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ;...

  • situation in iran worsens again  threat of war looms

    ਈਰਾਨ 'ਚ ਮੁੜ ਵਿਗੜੇ ਹਾਲਾਤ, ਜੰਗ ਦੀ ਆਹਟ

  • punjab

    ਪੰਜਾਬ 'ਚ ਵੱਡੀ ਵਾਰਦਾਤ! ਮਾਪਿਆਂ ਦੇ ਇਕਲੌਤੇ ਪੁੱਤ...

  • israel  s fury on south lebanon

    ਇਜ਼ਰਾਈਲ ਦਾ ਦੱਖਣੀ ਲੇਬਨਾਨ 'ਤੇ ਕਹਿਰ, ਹਵਾਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੰਸਦ : ਸ਼ਾਨ ਸਿਰਫ਼ ਕੱਪੜਿਆਂ ’ਚ ਹੀ ਨਹੀਂ, ਵਤੀਰੇ ’ਚ ਵੀ ਨਜ਼ਰ ਆਉਣੀ ਚਾਹੀਦੀ ਹੈ

BLOG News Punjabi(ਬਲਾਗ)

ਸੰਸਦ : ਸ਼ਾਨ ਸਿਰਫ਼ ਕੱਪੜਿਆਂ ’ਚ ਹੀ ਨਹੀਂ, ਵਤੀਰੇ ’ਚ ਵੀ ਨਜ਼ਰ ਆਉਣੀ ਚਾਹੀਦੀ ਹੈ

  • Edited By Anmol Tagra,
  • Updated: 16 Feb, 2026 03:15 PM
Blog
parliament dignity should be reflected in behaviour
  • Share
    • Facebook
    • Tumblr
    • Linkedin
    • Twitter
  • Comment

ਇਕ ਸਮਾਂ ਸੀ ਜਦੋਂ ਦੇਸ਼ ਦੀ ਸਭ ਤੋਂ ਵੱਡੀ ਕਾਨੂੰਨ ਬਣਾਉਣ ਵਾਲੀ ਸੰਸਥਾ ਦੀ ਕਾਰਵਾਈ ਦੇਖ ਕੇ ਲੋਕਾਂ ਨੂੰ ਮਾਣ ਹੁੰਦਾ ਸੀ। ਅੱਜ, ਭਾਰਤ ਦੀ ਸੰਸਦ ਦੀਆਂ ਬਹਿਸਾਂ ਦੇਖਣ ਵਾਲੇ ਕਈ ਦਰਸ਼ਕਾਂ ਲਈ, ਉਹ ਮਾਣ ਅਕਸਰ ਨਿਰਾਸ਼ਾ ’ਚ ਬਦਲ ਜਾਂਦਾ ਹੈ। ਉਹ ਸਕ੍ਰੀਨ ’ਤੇ ਜੋ ਦੇਖਦੇ ਹਨ, ਉਹ ਪ੍ਰਭਾਵਸ਼ਾਲੀ ਤਾਂ ਹੁੰਦਾ ਹੈ, ਪਰ ਫਿਰ ਵੀ ਪ੍ਰੇਸ਼ਾਨ ਕਰਨ ਵਾਲਾ।

ਇਹ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਮੈਂਬਰ ਸਾਫ਼-ਸੁਥਰੇ ਕੱਪੜੇ ਪਹਿਨ ਕੇ ਹਾਊਸ ’ਚ ਆਉਂਦੇ ਹਨ। ਔਰਤਾਂ ਹੱਥਾਂ ਨਾਲ ਬੁਣੀਆਂ ਹੋਈਆਂ ਸੁੰਦਰ ਸਾੜੀਆਂ ’ਚ ਆਉਂਦੀਆਂ ਹਨ, ਜੋ ਬਹੁਤ ਧਿਆਨ ਨਾਲ ਮੈਚ ਕੀਤੀਆਂ ਹੋਈਆਂ ਅਤੇ ਸ਼ਾਨਦਾਰ ਲੱਗਦੀਆਂ ਹਨ। ਮਰਦ ਸਾਫ਼ ਕੁੜਤਾ-ਪਜਾਮਾ, ਸਿਲਵਾਏ ਹੋਏ ਬੰਦ ਗਲੇ ਜਾਂ ਸ਼ਾਰਪ ਵੈਸਟਰਨ ਸੂਟ ’ਚ ਆਉਂਦੇ ਹਨ। ਸ਼ਾਲ ਚੰਗੀ ਤਰ੍ਹਾਂ ਲਈ ਹੁੰਦੀ ਹੈ, ਬੂਟ ਪਾਲਿਸ਼ ਕੀਤੇ ਹੋਏ ਹੁੰਦੇ ਹਨ ਅਤੇ ਐਕਸੈਸਰੀਜ਼ ਨੂੰ ਸੋਚ-ਸਮਝ ਕੇ ਚੁਣਿਆ ਜਾਂਦਾ ਹੈ। ਕੱਪੜੇ ਭਾਰਤ ਦੀ ਸੱਭਿਆਚਾਰਕ ਖੁਸ਼ਹਾਲੀ ਅਤੇ ਨਿੱਜੀ ਅਨੁਸ਼ਾਸਨ ਨੂੰ ਦਰਸਾਉਂਦੇ ਹਨ। ਇਹ ਸੁੰਦਰ, ਸਨਮਾਨਜਨਕ ਅਤੇ ਅੱਖਾਂ ਨੂੰ ਚੰਗਾ ਲੱਗਣ ਵਾਲੇ ਹੁੰਦੇ ਹਨ ਪਰ ਤਾਰੀਫ਼ ਅਕਸਰ ਇੱਥੇ ਹੀ ਖ਼ਤਮ ਹੋ ਜਾਂਦੀ ਹੈ।

ਇਕ ਵਾਰ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ, ਫਰਕ ਹੈਰਾਨ ਕਰਨ ਵਾਲਾ ਹੋ ਸਕਦਾ ਹੈ। ਸ਼ਾਂਤ ਬਹਿਸ ਦੀ ਬਜਾਏ, ਦਰਸ਼ਕ ਅਕਸਰ ਰੌਲਾ ਪਾਉਣ, ਨਾਅਰੇਬਾਜ਼ੀ ਕਰਨ, ਰੁਕਾਵਟਾਂ ਅਤੇ ਹਾਊਸ ਨੂੰ ਮੁਲਤਵੀ ਹੁੰਦਾ ਹੋਇਆ ਦੇਖਦੇ ਹਨ। ਆਵਾਜ਼ਾਂ ਉੱਠਦੀਆਂ ਹਨ। ਵਿਵਸਥਾ ਕਮਜ਼ੋਰ ਹੋ ਜਾਂਦੀ ਹੈ। ਚਰਚੇ ਰੁਕ ਜਾਂਦੇ ਹਨ। ਦਿਸਣ ’ਚ ਸ਼ਾਨੋ-ਸ਼ੌਕਤ, ਵਤੀਰੇ ’ਚ ਸ਼ਾਨ ਨਾਲ ਮੇਲ ਨਹੀਂ ਖਾਂਦੀ। ਆਮ ਟੈਕਸਦਾਤਾ ਲਈ, ਜੋ ਅਖੀਰ ’ਚ ਇਸ ਸੰਸਥਾ ਨੂੰ ਫੰਡ ਦਿੰਦਾ ਹੈ, ਪੇਸ਼ਕਾਰੀ ਅਤੇ ਪ੍ਰਦਰਸ਼ਨ ਦੇ ਦਰਮਿਆਨ ਇਹ ਫਰਕ ਅਜੀਬ ਸਵਾਲ ਖੜ੍ਹੇ ਕਰਦਾ ਹੈ।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਾਊਸ ਦੇ ਅੰਦਰ ਸਭ ਕੁਝ ਲੋਕਾਂ ਦੇ ਪੈਸੇ ਨਾਲ ਚੱਲਦਾ ਹੈ। ਤਨਖਾਹ, ਭੱਤੇ, ਯਾਤਰਾ ਦੀ ਸਹੂਲਤ, ਰਹਿਣ ਦੀ ਜਗ੍ਹਾ ਅਤੇ ਪ੍ਰਸ਼ਾਸਨਿਕ ਸਹਾਇਤਾ ਬਹੁਤ ਵੱਡੇ ਖਰਚੇ ਹਨ। ਇਕ ਸੈਸ਼ਨ ਚਲਾਉਣ ’ਚ ਰੋਜ਼ਾਨਾ ਕਰੋੜਾਂ ਰੁਪਏ ਖਰਚ ਹੁੰਦੇ ਹਨ। ਲਾਈਟਿੰਗ, ਸਟਾਫਿੰਗ, ਸੁਰੱਖਿਆ, ਬ੍ਰੌਡਕਾਸਟਿੰਗ—ਇਨ੍ਹਾਂ ਸਭ ਦਾ ਖਰਚਾ ਨਾਗਰਿਕ ਉਠਾਉਂਦੇ ਹਨ, ਜੋ ਸ਼ਾਇਦ ਖੁਦ ਘਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਬੜੇ ਧਿਆਨ ਨਾਲ ਬਜਟ ਬਣਾ ਰਹੇ ਹੋਣ।

ਜਦੋਂ ਰੁਕਾਵਟਾਂ ਕਾਰਨ ਕਾਰਵਾਈ ਰੁਕਦੀ ਹੈ, ਤਾਂ ਨੁਕਸਾਨ ਸਿਰਫ਼ ਪ੍ਰਕਿਰਿਆ ਦਾ ਹੀ ਨਹੀਂ ਹੁੰਦਾ, ਇਹ ਵਿੱਤੀ ਅਤੇ ਭਾਵਨਾਤਮਕ ਵੀ ਹੁੰਦਾ ਹੈ। ਨਾਗਰਿਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਯੋਗਦਾਨ ਬਰਬਾਦ ਹੋ ਰਿਹਾ ਹੈ। ਉਨ੍ਹਾਂ ਕੋਲ ਵਿਰੋਧ ਜਾਂ ਬਹਿਸ ਲਈ ਆਪਣੇ ਕੰਮ ਦਾ ਦਿਨ ਰੋਕਣ ਦੀ ‘ਲਗਜ਼ਰੀ’ ਨਹੀਂ ਹੈ। ਉਹ ਉਨ੍ਹਾਂ ਲੋਕਾਂ ਤੋਂ ਗੰਭੀਰਤਾ ਦੀ ਉਮੀਦ ਕਰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ।

ਕੱਪੜਿਆਂ ’ਚ, ਬੇਸ਼ੱਕ ਇਕ ਪ੍ਰਤੀਕਵਾਦ ਹੁੰਦਾ ਹੈ। ਸਾੜ੍ਹੀ ਪਰੰਪਰਾ ਨੂੰ ਦਰਸਾਉਂਦੀ ਹੈ। ਕੁੜਤਾ ਸਾਦਗੀ ਦਿਖਾਉਂਦਾ ਹੈ। ਇਕ ਵਧੀਆ ਸਿਉਤਾ ਹੋਇਆ ਸੂਟ ਪੇਸ਼ੇਵਾਰਾਨਾ ਦਿਖਾਉਂਦਾ ਹੈ। ਇਕੱਠੇ ਮਿਲ ਕੇ, ਇਹ ਦੇਸ਼ ਦੀ ਜ਼ਿੰਮੇਵਾਰੀ ਨਾਲ ਸੇਵਾ ਕਰਨ ਦੀ ਤਿਆਰੀ ਦਿਖਾਉਂਦੇ ਹਨ। ਫਿਰ ਵੀ, ਬਿਨਾਂ ਕਿਸੇ ਠੋਸ ਕੰਮ ਦੇ ਇਹ ਪ੍ਰਤੀਕਵਾਦ ਖੋਖਲਾ ਲੱਗਦਾ ਹੈ।

ਅੱਜ ਦੇ ਲੋਕ ਸਭ ਕੁਝ ਦੇਖਦੇ ਹਨ ਅਤੇ ਜਾਗਰੂਕ ਹਨ। ਲਾਈਵ ਪ੍ਰਸਾਰਣ ਅਤੇ ਡਿਜੀਟਲ ਮੀਡੀਆ ਰਾਹੀਂ, ਨਾਗਰਿਕ ਘਟਨਾਵਾਂ ਨੂੰ ਸਿੱਧਾ ਵਾਪਰਦੇ ਦੇਖਦੇ ਹਨ। ਉਹ ਆਪਣੀ ਰਾਏ ਬਣਾਉਂਦੇ ਹਨ।

ਸ਼ਾਇਦ ਜੋ ਗੱਲ ਆਮ ਆਦਮੀ ਨੂੰ ਹੋਰ ਵੀ ਜ਼ਿਆਦਾ ਉਲਝਣ ’ਚ ਪਾਉਂਦੀ ਹੈ, ਉਹ ਹੈ ਹਾਊਸ ਦੇ ਅੰਦਰ ਅਤੇ ਬਾਹਰ ਦੇ ਵਤੀਰੇ ਦਾ ਫਰਕ। ਹਾਊਸ ਦੀਆਂ ਕੰਧਾਂ ਦੇ ਬਾਹਰ, ਸੰਸਦ ਮੈਂਬਰ ਅਕਸਰ ਪਾਰਟੀ ਲਾਈਨ ਤੋਂ ਹਟ ਕੇ ਬੜੀ ਗਰਮਜੋਸ਼ੀ ਨਾਲ ਗੱਲਬਾਤ ਕਰਦੇ ਹਨ। ਉਹ ਇਕ-ਦੂਜੇ ਨੂੰ ਨਮਸਤੇ ਕਰਦੇ ਹਨ, ਚਾਹ ਪੀਂਦੇ ਹਨ, ਇਕੱਠੇ ਸਮਾਗਮਾਂ ’ਚ ਜਾਂਦੇ ਹਨ ਅਤੇ ਪੁਰਾਣੇ ਸਾਥੀਆਂ ਵਾਂਗ ਗੱਲਬਾਤ ਕਰਦੇ ਹਨ। ਮਾਹੌਲ ਸੁਖਾਵਾਂ, ਇੱਥੋਂ ਤੱਕ ਕਿ ਦੋਸਤਾਨਾ ਵੀ ਲੱਗਦਾ ਹੈ। ਫਿਰ ਵੀ ਹਾਊਸ ਦੇ ਅੰਦਰ, ਮਾਹੌਲ ਤੇਜ਼ੀ ਨਾਲ ਬਦਲ ਜਾਂਦਾ ਹੈ। ਉਹੀ ਲੋਕ ਇਕ-ਦੂਜੇ ਦਾ ਜ਼ੋਰਦਾਰ ਸਾਹਮਣਾ ਕਰਦੇ ਹਨ, ਤਿੱਖੀਆਂ ਗੱਲਾਂ ਕਰਦੇ ਹਨ ਅਤੇ ਸਿਆਸੀ ਭਾਸ਼ਣ ਦਿੰਦੇ ਹਨ। ਆਮ ਨਾਗਰਿਕਾਂ ਲਈ ਅਤੇ ਖਾਸ ਕਰਕੇ ਜ਼ਮੀਨੀ ਪੱਧਰ ਦੇ ਪਾਰਟੀ ਵਰਕਰਾਂ ਲਈ, ਜੋ ਸਾਲਾਂ ਤੋਂ ਵਿਚਾਰਧਾਰਾਵਾਂ ਦਾ ਬਚਾਅ ਕਰਨ ਅਤੇ ਹਮਾਇਤ ਜੁਟਾਉਣ ’ਚ ਲੱਗੇ ਹੋਏ ਹਨ, ਇਹ ਫਰਕ ਬਹੁਤ ਉਲਝਣ ਵਾਲਾ ਹੋ ਸਕਦਾ ਹੈ। ਸਥਾਨਕ ਪੱਧਰ ’ਤੇ ਵਰਕਰ ਅਕਸਰ ਗਰਮਾ-ਗਰਮ ਮੁਹਿੰਮਾਂ ਵਿਚ ਸ਼ਾਮਲ ਹੁੰਦੇ ਹਨ, ਭਾਵਨਾਤਮਕ ਊਰਜਾ ਲਗਾਉਂਦੇ ਹਨ ਅਤੇ ਕਦੇ-ਕਦੇ ਸਿਆਸੀ ਦੁਸ਼ਮਣੀ ਕਾਰਨ ਸਮਾਜਿਕ ਵੰਡ ਦਾ ਸਾਹਮਣਾ ਕਰਦੇ ਹਨ।

ਇਹ ਉਲਝਣ ਘਰ ਬੈਠੇ ਕਾਰਵਾਈ ਦੇਖਣ ਵਾਲੇ ਪਰਿਵਾਰਾਂ ਤੱਕ ਵੀ ਫੈਲਦੀ ਹੈ। ਅਨੁਸ਼ਾਸਨ ਅਤੇ ਗੱਲਬਾਤ ਦੀਆਂ ਕਦਰਾਂ-ਕੀਮਤਾਂ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਮਾਪੇ ਖੁਦ ਨੂੰ ਇਹ ਸਮਝਾਉਂਦੇ ਹੋਏ ਮਹਿਸੂਸ ਕਰਦੇ ਹਨ ਕਿ ਰਾਸ਼ਟਰੀ ਨੇਤਾ ਕਦੇ-ਕਦੇ ਉਨ੍ਹਾਂ ਸਿੱਖਿਆਵਾਂ ਦੇ ਉਲਟ ਵਤੀਰਾ ਕਿਉਂ ਕਰਦੇ ਹਨ। ਨਾਗਰਿਕ ਜ਼ਿੰਮੇਵਾਰੀ ਸਿੱਖ ਰਹੇ ਨੌਜਵਾਨ ਦਰਸ਼ਕਾਂ ਨੂੰ ਸਕ੍ਰੀਨ ’ਤੇ ਜੋ ਕੁਝ ਵੀ ਦਿਸਦਾ ਹੈ, ਉਸ ਨਾਲ ਸੰਸਥਾਵਾਂ ਦੇ ਸਤਿਕਾਰ ਨੂੰ ਸਮਝਣ ’ਚ ਮੁਸ਼ਕਲ ਹੋ ਸਕਦੀ ਹੈ। ਮੁੱਦਾ ਅਸਹਿਮਤੀ ਦਾ ਨਹੀਂ ਹੈ, ਲੋਕਤੰਤਰ ਵੱਖ-ਵੱਖ ਰਾਵਾਂ ’ਤੇ ਹੀ ਪ੍ਰਫੁੱਲਤ ਹੁੰਦਾ ਹੈ। ਬਹਿਸ ਜ਼ਰੂਰੀ ਹੈ। ਵਿਰੋਧ ਸਿਹਤਮੰਦ ਹੈ, ਪਰ ਅਸਹਿਮਤੀ ਸੰਚਾਲਿਤ ਅਤੇ ਰਚਨਾਤਮਕ ਰਹਿਣੀ ਚਾਹੀਦੀ ਹੈ। ਜਦੋਂ ਗੱਲ ਬੇਮੁਹਾਰੀ ਹੋ ਜਾਂਦੀ ਹੈ, ਤਾਂ ਲੋਕਤੰਤਰ ਮਜ਼ਬੂਤ ਹੋਣ ਦੀ ਬਜਾਏ ਕਮਜ਼ੋਰ ਲੱਗਦਾ ਹੈ।

ਲੋਕਾਂ ’ਚ ਨਿਰਾਸ਼ਾ ਸੰਸਥਾਵਾਂ ਪ੍ਰਤੀ ਦੁਸ਼ਮਣੀ ਤੋਂ ਨਹੀਂ, ਸਗੋਂ ਪਿਆਰ ਅਤੇ ਉਮੀਦ ਤੋਂ ਵਧਦੀ ਹੈ। ਨਾਗਰਿਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੁਮਾਇੰਦੇ ਸਫਲ ਹੋਣ। ਉਹ ਚਾਹੁੰਦੇ ਹਨ ਕਿ ਸੰਸਦ ਵਧੀਆ ਤਰੀਕੇ ਨਾਲ ਕੰਮ ਕਰੇ। ਉਨ੍ਹਾਂ ਨੂੰ ਇਸ ਦੇ ਇਤਿਹਾਸ ਅਤੇ ਮਹੱਤਵ ’ਤੇ ਮਾਣ ਹੈ। ਇਸੇ ਲਈ ਅਵਿਵਸਥਾ ਦੁੱਖ ਦਿੰਦੀ ਹੈ, ਕਿਉਂਕਿ ਇਹ ਕਿਸੇ ਬਹੁਤ ਕੀਮਤੀ ਚੀਜ਼ ਨੂੰ ਕਮਜ਼ੋਰ ਕਰਦੀ ਹੈ।

ਭਰੋਸਾ ਵਾਪਸ ਲਿਆਉਣ ਲਈ ਕੋਈ ਵੱਡੀ ਤਬਦੀਲੀ ਲਿਆਉਣ ਦੀ ਲੋੜ ਨਹੀਂ ਹੈ। ਇਸ ਦੇ ਲਈ ਤਾਲਮੇਲ ਬਿਠਾਉਣ ਦੀ ਲੋੜ ਹੈ। ਵਤੀਰਾ ਦਿਖਾਵੇ ਨਾਲ ਮੇਲ ਖਾਣਾ ਚਾਹੀਦਾ ਹੈ। ਇੱਜ਼ਤ ਸਿਰਫ਼ ਕੱਪੜਿਆਂ ’ਚ ਹੀ ਨਹੀਂ, ਸਗੋਂ ਵਤੀਰੇ ’ਚ ਵੀ ਨਜ਼ਰ ਆਉਣੀ ਚਾਹੀਦੀ ਹੈ।

ਭਾਰਤ ਦਾ ਲੋਕਤੰਤਰ ਇਸ ਲਈ ਮਜ਼ਬੂਤ ਹੈ ਕਿਉਂਕਿ ਇਸ ਦੇ ਲੋਕ ਜੁੜੇ ਰਹਿੰਦੇ ਹਨ। ਉਹ ਦੇਖਦੇ ਹਨ, ਸਵਾਲ ਕਰਦੇ ਹਨ ਅਤੇ ਪਰਵਾਹ ਕਰਦੇ ਹਨ। ਉਹ ਆਪਣੇ ਨੁਮਾਇੰਦਿਆਂ ਨੂੰ ਸ਼ਾਨ ਜਾਂ ਪਰੰਪਰਾ ਛੱਡਣ ਲਈ ਨਹੀਂ ਕਹਿ ਰਹੇ। ਇਸ ਦੇ ਉਲਟ, ਉਹ ਕੱਪੜਿਆਂ ਰਾਹੀਂ ਦਿਸਣ ਵਾਲੇ ਸੱਭਿਆਚਾਰਕ ਮਾਣ ਦੀ ਤਾਰੀਫ਼ ਕਰਦੇ ਹਨ।

ਅੱਜ, ਇਹ ਉਲਟੀ ਗੱਲ ਸਾਫ਼ ਹੈ। ਅੱਖਾਂ ਜੋ ਦੇਖਦੀਆਂ ਹਨ ਉਸ ਤੋਂ ਖੁਸ਼ ਹੁੰਦੀਆਂ ਹਨ—ਰੰਗ, ਕੱਪੜੇ, ਵਿਰਾਸਤ—ਪਰ ਮਨ ਜੋ ਸੁਣਦਾ ਹੈ ਉਸ ਤੋਂ ਪ੍ਰੇਸ਼ਾਨ ਹੁੰਦਾ ਹੈ—ਰੌਲਾ, ਹੰਗਾਮਾ, ਰੁਕਾਵਟ। ਇਹ ਅਸੰਤੁਲਨ ਲੋਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਮੇਸ਼ਾ ਨਹੀਂ ਚੱਲ ਸਕਦਾ।

ਅਖੀਰ ’ਚ, ਗੱਲ ਸਿਰਫ਼ ਕੱਪੜਿਆਂ ਬਾਰੇ ਬਿਲਕੁਲ ਨਹੀਂ ਹੈ। ਇਹ ਜ਼ਿੰਮੇਵਾਰੀ, ਭਰੋਸੇ ਅਤੇ ਉਨ੍ਹਾਂ ਲੋਕਾਂ ਦੇ ਸਤਿਕਾਰ ਬਾਰੇ ਹੈ, ਜਿਨ੍ਹਾਂ ਦੀ ਆਵਾਜ਼ ਹਾਊਸ ਤੱਕ ਪਹੁੰਚਦੀ ਹੈ। ਸੰਸਦ ਦੇ ਮੈਂਬਰ ਲੱਖਾਂ ਨਾਗਰਿਕਾਂ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦਾ ਵਤੀਰਾ ਦੇਸ਼ ਦੇ ਲੋਕਤੰਤਰੀ ਚਰਿੱਤਰ ਨੂੰ ਦਰਸਾਉਂਦਾ ਹੈ।

ਉਨ੍ਹਾਂ ਦੇ ਕੱਪੜੇ ਭਾਰਤ ਦੀ ਸ਼ਾਨ ਅਤੇ ਵੰਨ-ਸੁਵੰਨਤਾ ਨੂੰ ਦਰਸਾਉਂਦੇ ਰਹਿਣ, ਪਰ ਉਨ੍ਹਾਂ ਦੇ ਕੰਮਾਂ ’ਚ ਵੀ ਓਨਾ ਹੀ ਅਨੁਸ਼ਾਸਨ ਅਤੇ ਗੰਭੀਰਤਾ ਦਿਸੇ। ਜਦੋਂ ਦਿੱਖ ਅਤੇ ਵਤੀਰੇ ’ਚ ਤਾਲਮੇਲ ਹੋਵੇਗਾ, ਤਾਂ ਲੋਕ ਨਿਰਾਸ਼ਾ ਜਾਂ ਉਲਝਣ ਨਾਲ ਨਹੀਂ, ਸਗੋਂ ਸੱਚੇ ਮਾਣ ਨਾਲ ਦੇਖਣਗੇ। ਉਦੋਂ ਹੀ ਟੈਕਸਦਾਤਾ ਨੂੰ ਲੱਗੇਗਾ ਕਿ ਉਨ੍ਹਾਂ ਦੇ ਪੈਸੇ ਅਤੇ ਉਨ੍ਹਾਂ ਦੇ ਭਰੋਸੇ ਦੋਵਾਂ ਦਾ ਸਨਮਾਨ ਕੀਤਾ ਗਿਆ ਹੈ।

—ਦੇਵੀ ਐੱਮ. ਚੇਰੀਅਨ

  • Parliament
  • Lok Sabha
  • Rajya Sabha

ਆਖ਼ਿਰ ਕਦੋਂ ਰੁਕੇਗਾ ਦੇਸ਼ ਵਿਚ ਦਲਿਤ ਭਾਈਚਾਰੇ ਨਾਲ ਵਿਤਕਰਾ

NEXT STORY

Stories You May Like

  • life should not only be long but also active and respectable
    ਉਮਰ ਸਿਰਫ਼ ਲੰਬੀ ਨਹੀਂ, ਸਰਗਰਮ ਅਤੇ ਸਨਮਾਨਜਨਕ ਵੀ ਹੋਣੀ ਚਾਹੀਦੀ ਹੈ
  • suv sales in april 26
    ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਇਸ ਕੰਪਨੀ ਦਾ ਜਲਵਾ
  • this thing is the cause of many diseases
    ਸਿਰਫ਼ ਕਬਜ਼ ਹੀ ਨਹੀਂ, ਕਈ ਬਿਮਾਰੀਆਂ ਦਾ ਕਾਲ਼ ਹੈ ਇਹ ਨਿੱਕੀ ਜਿਹੀ ਚੀਜ਼
  • indian selectors should keep an eye on mohsin khan  sanjay bangar
    ਮੋਹਸਿਨ ਖਾਨ 'ਤੇ ਭਾਰਤੀ ਚੋਣਕਾਰਾਂ ਦੀ ਹੋਣੀ ਚਾਹੀਦੀ ਹੈ ਨਜ਼ਰ : ਸੰਜੇ ਬਾਂਗਰ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • good governance
    ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’
  • india is not just a country  but an idea  culture and world view
    ਭਾਰਤ ਸਿਰਫ਼ ਇੱਕ ਦੇਸ਼ ਨਹੀਂ ਹੈ, ਸਗੋਂ ਇੱਕ ਵਿਚਾਰ, ਸੱਭਿਆਚਾਰ ਤੇ ਵਿਸ਼ਵ ਦ੍ਰਿਸ਼ਟੀਕੋਣ ਹੈ: ਜਸਟਿਸ ਧਾਲੀਵਾਲ
  • change in loan trend  women are taking loans for jewelry   business
    ਕਰਜ਼ਾ ਲੈਣ ਦੇ ਰੁਝਾਨ 'ਚ ਵੱਡਾ ਬਦਲਾਅ: ਸਿਰਫ਼ ਗਹਿਣੇ ਨਹੀਂ, ਬਿਜ਼ਨਸ ਲਈ ਵੀ ਲੋਨ ਲੈ ਰਹੀਆਂ ਹਨ ਔਰਤਾਂ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • woman attacked while sitting in medical store in jalandhar
    ਜਲੰਧਰ : ਮੈਡੀਕਲ ਸਟੋਰ 'ਚ ਬੈਠੀ ਮਹਿਲਾ 'ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ...
  • female trainer molested in famous gym in jalandhar
    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ ਛੇੜਛਾੜ, ਕਾਰੋਬਾਰੀ ਦੀ ਗੰਦੀ ਹਰਕਤ...
  • important news for lpg consumers amid us iran war
    ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ
  • video of obscene act against female trainer in jalandhar forever 21 gym
    ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ,...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert...
  • labour man a lakhpati with just 7 rupees buys 30 lottery tickets in jalandhar
    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
  • motorcycle borne robbers injured shopkeeper and looted rs  18 500
    ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 18,500 ਰੁਪਏ ਲੁੱਟੇ
Trending
Ek Nazar
bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

singer abhijit bhattacharya takes a dig at shah rukh khan

'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ...

diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • what will happen if ethanol is added to petrol
      ਕੀ ਹੋਵੇਗਾ ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ?
    • who is right donald trump or the pope
      ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?
    • good governance
      ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’
    • live in relationships lead to tragic consequences
      ਦੁਖਦਾਈ ਨਤੀਜਿਆਂ ’ਤੇ ਪਹੁੰਚਦੇ ਲਿਵ-ਇਨ ਰਿਲੇਸ਼ਨਸ਼ਿਪ!
    • late coming
      ਦੇਰ ਨਾਲ ਆਉਣਾ, ਇਸ ਲਈ ਅਹਿਮ...!
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +