ਨਵੀਂ ਦਿੱਲੀ— ਲੋਕ ਸਭਾ 'ਚ ਮੰਗਲਵਾਰ ਨੂੰ ਕਾਂਗਰਸ ਮੈਂਬਰਾਂ ਦੀ ਕਥਿਤ ਟਿੱਪਣੀ ਤੋਂ ਨਾਰਾਜ਼ ਹੋਏ ਅੰਨਾਦਰਮੁਕ ਦੇ ਕੁਝ ਮੈਂਬਰਾਂ ਦੀ ਉਨ੍ਹਾਂ ਨਾਲ ਤਿੱਖੀ ਤਕਰਾਰ ਹੁੰਦੇ ਦੇਖੀ ਗਈ ਅਤੇ ਬਾਅਦ 'ਚ ਹੋਰ ਸੰਸਦ ਮੈਂਬਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਸਥਿਤੀ ਸ਼ਾਂਤ ਹੋ ਸਕੀ। ਦੁਪਹਿਰ ਕਰੀਬ 12.30 ਵਜੇ ਸਦਨ ਦੀ ਬੈਠਕ ਪੂਰੇ ਦਿਨ ਲਈ ਮੁਲਤਵੀ ਹੋਣ ਤੋਂ ਬਾਅਦ ਜਦੋਂ ਅੰਨਾਦਰਮੁਕ ਦੇ ਮੈਂਬਰ ਆਸਨ ਕੋਲ ਆ ਰਹੇ ਸਨ ਤਾਂ ਕਾਂਗਰਸ ਦੇ ਕੁਝ ਮੈਂਬਰਾਂ ਨਾਲ ਉਨ੍ਹਾਂ ਦੀ ਬਹਿਸ ਹੁੰਦੀ ਦੇਖੀ ਗਈ। ਅੰਨਾਦਰਮੁਕ ਦੇ ਮੈਂਬਰ ਕਾਵੇਰੀ ਪ੍ਰਬੰਧਨ ਬੋਰਡ ਦੇ ਗਠਨ ਦੀ ਮੰਗ ਨੂੰ ਲੈ ਕੇ ਆਸਨ ਨੇੜੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਸਦਨ 'ਚ ਇਸੇ ਰੋਲੇ-ਰੱਪੇ ਅਤੇ ਅਵਿਵਸਥਾ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਵਿਰੋਧੀ ਦਲਾਂ ਦੇ ਅਵਿਸ਼ਵਾਸ ਪ੍ਰਸਤਾਵ ਨੂੰ ਅੱਗੇ ਵਧਾਉਣ 'ਚ ਅਸਮਰੱਥਤਾ ਜ਼ਾਹਰ ਕੀਤੀ।
ਨਾਖੁਸ਼ ਹੋਏ ਅੰਨਾਦਰਮੁਕ ਦੇ ਕੁਝ ਮੈਂਬਰ ਕਾਂਗਰਸ ਸੰਸਦ ਮੈਂਬਰਾਂ ਦੀ ਕਥਿਤ ਟਿੱਪਣੀ ਤੋਂ ਬਾਅਦ ਉੱਥੇ ਰੁਕ ਗਏ ਅਤੇ ਨਾਰਾਜ਼ਗੀ ਪ੍ਰਗਟ ਕਰਨ ਲੱਗੇ। ਅੰਨਾਦਰਮੁਕ ਦੇ ਇਕ-2 ਮੈਂਬਰਾਂ ਨੂੰ ਕਾਂਗਰਸ ਦੇ ਕੇ. ਸੀ. ਵੇਨੂੰਗੋਪਾਲ ਅਤੇ ਮਲਿਕਾਰਜੁਨ ਖੜਗੇ ਨਾਲ ਨਾਰਾਜ਼ਗੀ ਭਰੇ ਲਹਿਜੇ ਨਾਲ ਕੁਝ ਕਹਿੰਦੇ ਦੇਖਿਆ ਗਿਆ, ਜਿੱਥੇ ਕੋਲ ਹੀ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਵੀ ਸੀ। ਬਾਅਦ 'ਚ ਰੰਜੀਤ ਰੰਜਨ, ਰਵਨੀਤ ਸਿੰਘ ਬਿੱਟੂ, ਦੀਪੇਂਦਰ ਹੁੱਡਾ ਸਮੇਤ ਪਾਰਟੀ ਦੇ ਹੋਰ ਮੈਂਬਰਾਂ ਨੇ ਦਖਲਅੰਦਾਜ਼ੀ ਕੀਤੀ ਅਤੇ ਅੰਨਾਦਰਮੁਕ ਦੇ ਮੈਂਬਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੁਝ ਮੈਂਬਰਾਂ ਨੇ ਸੋਨੀਆ ਦੇ ਨੇੜੇ-ਤੇੜੇ ਘੇਰਾ ਬਣਾ ਲਿਆ।
ਅੰਨਾਦਰਮੁਕ ਦੇ ਮੈਂਬਰ ਇਹ ਕਹਿੰਦੇ ਸੁਣੇ ਗਏ ਕਿ ਉਹ ਪਾਣੀ ਦਾ ਗੰਭੀਰ ਮੁੱਦਾ ਚੁੱਕ ਰਹੇ ਹਨ ਤਾਂ ਕੀ ਗਲਤ ਕਰ ਰਹੇ ਹਨ। ਬਾਅਦ 'ਚ ਅੰਨਾਦਰਮੁਕ ਦੇ ਹੀ ਪੀ. ਵੇਨੂੰਗੋਪਾਲ ਅਤੇ ਹੋਰ ਮੈਂਬਰਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਮੈਂਬਰ ਸ਼ਾਂਤ ਹੋਏ ਅਤੇ ਸਥਿਤੀ ਆਮ ਹੋਈ। ਬਾਅਦ 'ਚ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ 'ਚ ਖੜਗੇ ਨੇ ਦੋਸ਼ ਲਗਾਇਆ ਕਿ ਇਹ ਸਰਕਾਰ ਸਰਪ੍ਰਸਤੀ ਪ੍ਰਦਰਸ਼ਨ ਹੈ ਅਤੇ ਉਹ ਅੰਨਾਦਰਮੁਕ ਦੇ ਮੈਂਬਰਾਂ ਨੂੰ ਹੰਗਾਮਾ ਕਰਨ ਲਈ ਉਕਸਾ ਰਹੀ ਹੈ ਤਾਂ ਕਿ ਅਵਿਸ਼ਵਾਸ ਪ੍ਰਸਤਾਵ ਨੂੰ ਨਹੀਂ ਲਿਆ ਜਾ ਸਕੇ। ਉਨ੍ਹਾਂ ਨੇ ਕਿਹਾ,''ਜੇਕਰ ਅਵਿਸ਼ਵਾਸ ਪ੍ਰਸਤਾਵ ਲੈ ਲਿਆ ਗਿਆ ਤਾਂ ਸਰਕਾਰ ਦੀ ਹਕੀਕਤ ਸਾਹਮਣੇ ਆ ਜਾਵੇਗੀ ਅਤੇ ਉਸ ਦੀ ਅਕਸ 'ਤੇ ਅਸਰ ਪਵੇਗਾ।''
ਮਮਤਾ ਦੇ ਮੰਤਰੀ ਨੇ ਬੀ.ਜੇ.ਪੀ ਪ੍ਰਧਾਨ ਨੂੰ ਦਿੱਤੀ ਕੁਸ਼ਤੀ ਲੜਨ ਦੀ ਚੁਣੌਤੀ
NEXT STORY