ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਸਰਕਾਰ 'ਤੇ ਤਿੱਖਾ ਹਮਲਾ ਕਰਦੇ ਹੋਏ ਦਾਅਵਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਦੇ ਨਤੀਜੇ ਇਸ ਤਰ੍ਹਾਂ ਨਾ ਆਏ ਹੁੰਦੇ ਤਾਂ ਇਹ ਸਰਕਾਰ ਸੰਵਿਧਾਨ ਨੂੰ ਬਦਲਣ ਦਾ ਕੰਮ ਕਰਦੀ। ਉਨ੍ਹਾਂ ਨੇ ਲੋਕ ਸਭਾ 'ਚ 'ਭਾਰਤੀ ਸੰਵਿਧਾਨ ਦੇ 75 ਸਾਲਾਂ ਦੇ ਸ਼ਾਨਦਾਰ ਸਫ਼ਰ' 'ਤੇ ਚਰਚਾ 'ਚ ਹਿੱਸਾ ਲੈਂਦਿਆਂ ਦੋਸ਼ ਲਾਇਆ ਕਿ 'ਇਕ ਵਿਅਕਤੀ' ਨੂੰ ਬਚਾਉਣ ਲਈ ਦੇਸ਼ ਦੀ ਜਨਤਾ ਨੂੰ ਨਕਾਰਿਆ ਜਾ ਰਿਹਾ ਹੈ। ਵਾਇਨਾਡ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਸਦਨ 'ਚ ਇਹ ਉਨ੍ਹਾਂ ਦਾ ਪਹਿਲਾ ਭਾਸ਼ਣ ਸੀ। ਉਨ੍ਹਾਂ ਕਿਹਾ,“ਸਾਡਾ ਸੰਵਿਧਾਨ ਲੋਕਾਂ ਲਈ ਇਕ ਸੁਰੱਖਿਆ ਕਵਚ ਹੈ ਜੋ ਦੇਸ਼ ਵਾਸੀਆਂ ਨੂੰ ਸੁਰੱਖਿਅਤ ਰੱਖਦਾ ਹੈ। ਇਹ ਨਿਆਂ, ਏਕਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਕਵਚ ਹੈ।'' ਉਨ੍ਹਾਂ ਕਿਹਾ ਕਿ 'ਲੈਟਰਲ ਐਂਟਰੀ' ਰਾਹੀਂ ਰਿਜ਼ਰਵੇਸ਼ਨ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ,''ਜੇਕਰ ਲੋਕ ਸਭਾ 'ਚ ਇਹ ਨਤੀਜੇ ਨਹੀਂ ਆਏ ਹੁੰਦੇ ਤਾਂ ਉਨ੍ਹਾਂ (ਸੱਤਾਧਾਰੀ ਪਾਰਟੀਆਂ) ਨੇ ਸੰਵਿਧਾਨ ਨੂੰ ਬਦਲਣ ਦਾ ਕੰਮ ਕੀਤਾ ਹੁੰਦਾ।
ਇਹ ਵੀ ਪੜ੍ਹੋ : ਧੀ ਨਾਲ ਹੋਈ ਸੀ ਦਰਿੰਦਗੀ, ਕੁਵੈਤ ਤੋਂ ਭਾਰਤ ਆ ਪਿਤਾ ਨੇ ਲਿਆ ਬਦਲਾ, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ,"ਲੋਕ ਸਭਾ ਚੋਣਾਂ 'ਚ ਇਨ੍ਹਾਂ ਨੂੰ (ਭਾਜਪਾ) ਹਾਰਦੇ-ਹਾਰਦੇ ਜਿੱਤਣ ਤੋਂ ਅਹਿਸਾਸ ਹੋਇਆ ਕਿ ਇਸ ਦੇਸ਼ 'ਚ ਸੰਵਿਧਾਨ ਬਦਲਣ ਦੀ ਗੱਲ ਨਹੀਂ ਚੱਲੇਗੀ।" ਪ੍ਰਿਯੰਕਾ ਗਾਂਧੀ ਦਾ ਕਹਿਣਾ ਸੀ ਕਿ ਅੱਜ ਜਾਤੀ ਜਨਗਣਨਾ ਦਾ ਜ਼ਿਕਰ ਸੱਤਾ ਪੱਖ ਕਰ ਰਿਹਾ ਹੈ, ਕਿਉਂਕਿ ਅਜਿਹੇ ਨਤੀਜੇ ਆਏ। ਕਾਂਗਰਸ ਸੰਸਦ ਮੈਂਬਰ ਦਾ ਮਤਲਬ ਇਹ ਸੀ ਕਿ ਭਾਜਪਾ ਨੂੰ ਲੋਕ ਸਭਾ ਚੋਣਾਂ 'ਚ ਬਹੁਮਤ ਤੋਂ ਦੂਰ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਆਰਥਿਕ ਨਿਆਂ ਦੀ ਢਾਲ ਨੂੰ ਤੋੜ ਰਹੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਸਰਕਾਰ ਆਰਥਿਕ ਨਿਆਂ ਦਾ ਕਵਚ ਤੋੜ ਰਹੀ ਹੈ। ਕਾਂਗਰਸ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਕਿਸਾਨ ਭਗਵਾਨ ਭਰੋਸੇ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ,''ਇਹ ਸਿਰਫ਼ ਇਕ ਦਸਤਾਵੇਜ਼ ਨਹੀਂ ਹੈ...ਸਾਡਾ ਸੰਵਿਧਾਨ ਨਿਆਂ, ਉਮੀਦ, ਪ੍ਰਗਟਾਵੇ ਅਤੇ ਅਭਿਲਾਸ਼ਾ ਦਾ ਪ੍ਰਤੀਕ ਹੈ ਜੋ ਹਰ ਭਾਰਤੀ ਦੇ ਦਿਲ 'ਚ ਬਲਦਾ ਹੈ।" ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਕਿਤਾਬਾਂ ਤੋਂ ਮਿਟਾਇਆ ਜਾ ਸਕਦਾ ਹੈ, ਭਾਸ਼ਣਾਂ ਤੋਂ ਮਿਟਾਇਆ ਜਾ ਸਕਦਾ ਹੈ ਪਰ ਆਜ਼ਾਦੀ ਅਤੇ ਦੇਸ਼ ਤੋਂ ਦੇ ਨਿਰਮਾਣ 'ਚ ਉਨ੍ਹਾਂ ਦੀ ਭੂਮਿਕਾ ਨੂੰ ਨਹੀਂ ਮਿਟਾਇਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
13 ਦਸੰਬਰ: ਸੰਸਦ 'ਤੇ ਅੱਤਵਾਦੀ ਹਮਲੇ ਦਾ 'ਕਾਲਾ ਦਿਨ'
NEXT STORY