ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਭ੍ਰਿਸ਼ਟਾਚਾਰ ਰੋਕੂ ਸੰਸਥਾ 'ਲੋਕਪਾਲ' ਲਈ ਕੋਈ ਸਥਾਈ ਦਫਤਰ ਨਹੀਂ ਹੈ, ਇਸ ਲਈ ਲੋਕਪਾਲ ਦਿੱਲੀ ਦੇ ਅਸ਼ੋਕਾ ਹੋਟਲ ਤੋਂ ਆਪਣਾ ਕੰਮਕਾਜ ਚਲਾ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਹੋਟਲ ਦਾ ਹਰ ਮਹੀਨੇ ਦਾ ਕਿਰਾਇਆ 50 ਲੱਖ ਰੁਪਏ ਹੈ। ਸੂਚਨਾ ਦੇ ਅਧਿਕਾਰ ਤਹਿਤ ਦੱਸਿਆ ਗਿਆ ਹੈ ਕਿ ਲੋਕਪਾਲ ਅਸ਼ੋਕਾ ਹੋਟਲ ਤੋਂ ਕੰਮਕਾਜ ਕਰ ਰਹੇ ਹਨ ਅਤੇ 50 ਲੱਖ ਰੁਪਏ ਕੁੱਲ ਮਹੀਨੇਵਾਰ ਕਿਰਾਇਆ ਦੇ ਰਹੇ ਹਨ। ਇਹ ਇਕ ਲਗਜ਼ਰੀ ਹੋਟਲ ਹੈ। ਸੂਚਨਾ ਦੇ ਅਧਿਕਾਰ ਤਹਿਤ ਇਸ ਬਾਰੇ ਖੁਲਾਸਾ ਹੋਇਆ ਹੈ। ਇਸ ਵਿਭਾਗ ਨੇ 3 ਕਰੋੜ 85 ਲੱਖ ਰੁਪਏ ਦਾ ਭੁਗਤਾਨ ਹੁਣ ਤਕ (22 ਮਾਰਚ, 2019 ਤੋਂ 31 ਅਕਤੂਬਰ, 2019 ਤਕ) ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ 'ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ. ਸੀ. ਘੋਸ਼ ਨੂੰ ਸਰਕਾਰ ਨੇ ਭਾਰਤ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਸਰਕਾਰ ਨੇ ਲੋਕਪਾਲ ਦੇ ਦਫਤਰ ਵਿਚ ਸਾਰੇ 9 ਅਹੁਦਿਆਂ ਲਈ 4 ਨਿਆਂਇਕ ਅਤੇ ਗੈਰ-ਨਿਆਂਇਕ ਮੈਂਬਰਾਂ ਨੂੰ ਵੀ ਨਿਯੁਕਤ ਕੀਤਾ ਹੈ।

ਪੀ. ਸੀ. ਘੋਸ਼ ਦੀ ਨਿਯੁਕਤੀ ਤੋਂ ਬਾਅਦ ਹੀ ਲੋਕਪਾਲ ਦਾ ਦਫਤਰ ਅਸ਼ੋਕਾ ਹੋਟਲ 'ਚ ਦੂਜੀ ਮੰਜ਼ਲ ਤੋਂ ਕੰਮ ਕਰ ਰਿਹਾ ਹੈ ਅਤੇ ਇਸ ਦੇ ਦਫਤਰ ਸਥਾਨ ਲਈ 12 ਕਮਰੇ ਹਨ। ਸੂਚਨਾ ਦੇ ਅਧਿਕਾਰ ਦੇ ਜਵਾਬ 'ਚ ਦੱਸਿਆ ਗਿਆ ਹੈ ਕਿ 31 ਅਕਤੂਬਰ 2019 ਤਕ ਲੋਕਪਾਲ ਨੂੰ ਲੋਕ ਸੇਵਕਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ 1,160 ਸ਼ਿਕਾਇਤਾਂ ਮਿਲੀਆਂ ਸਨ, ਜਿਸ 'ਚੋਂ 1000 ਸ਼ਿਕਾਇਤਾਂ ਲੋਕਪਾਲ ਦੀ ਬੈਂਚ ਨੇ ਸੁਣੀਆਂ ਹਨ। ਇਨ੍ਹਾਂ ਸ਼ਿਕਾਇਤਾਂ 'ਚ ਕਿਸੇ ਵੀ ਮਾਮਲੇ 'ਚ ਲੋਕਪਾਸ ਨੇ ਅਜੇ ਤਕ ਜਾਂਚ ਪੂਰੀ ਨਹੀਂ ਕੀਤੀ ਹੈ।
ਬਦਮਾਸ਼ ਨੂੰ ਫੜਨ ਲਈ ਮਹਿਲਾ ਥਾਣੇਦਾਰ ਨੇ ਵਿਛਾਇਆ ਜਾਲ, ਲਾੜੀ ਬਣਨ ਲਈ ਹੋਈ ਤਿਆਰ
NEXT STORY