ਨਵੀਂ ਦਿੱਲੀ— ਆਦਰਸ਼ ਪੇਂਡੂ ਯੋਜਨਾ ਪ੍ਰਧਾਨ ਮੰਤਰੀ ਫਲੈਗਸ਼ਿਪ ਯੋਜਨਾ ਹੈ ਅਤੇ ਪ੍ਰਧਾਨ ਮੰਤਰੀ ਖੁਦ ਇਸ ਯੋਜਨਾ 'ਚ ਬਹੁਤ ਦਿਲਚਸਪੀ ਦਿਖਾ ਰਹੇ ਹਨ। ਦੇਸ਼-ਵਿਦੇਸ਼ ਦੇ ਦੌਰਿਆਂ 'ਚ ਰੁਝੇ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ 'ਚ ਤਿੰਨਾਂ ਪੜਾਵਾਂ 'ਚ ਪਿੰਡ ਗੋਦ ਲਏ ਹਨ ਅਤੇ ਉਹ ਆਪਣੀ ਇਸ ਮਹੱਤਵਪੂਰਨ ਯੋਜਨਾ ਦੀ ਰਿਪੋਰਟ ਪੀ.ਐੱਮ.ਓ. ਰਾਹੀਂ ਮੰਗਵਾ ਰਹੇ ਹਨ। ਅਗਲੀਆਂ ਲੋਕ ਸਭਾ ਚੋਣਾਂ 'ਚ ਮੰਤਰੀਆਂ ਅਤੇ ਭਾਜਪਾ ਸੰਸਦ ਮੈਂਬਰਾਂ ਨੂੰ ਟਿਕਟ ਵੰਡ ਦੇ ਪੈਮਾਨੇ 'ਚ ਇਸ ਯੋਜਨਾ ਦੀ ਸਫਲਤਾ ਵੀ ਇਕ ਪੈਮਾਨਾ ਹੋਵੇਗਾ। ਜੇਕਰ ਮੰਤਰੀ ਅਤੇ ਸੰਸਦ ਮੈਂਬਰ ਪ੍ਰਧਾਨ ਮੰਤਰੀ ਦੀ ਇਸ ਯੋਜਨਾ ਨੂੰ ਹੀ ਸਹੀ ਢੰਗ ਨਾਲ ਲਾਗੂ ਨਹੀਂ ਕਰਵਾ ਸਕੇ ਤਾਂ ਅਜਿਹੇ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਟਿਕਟ 'ੇ ਵੀ ਤਲਵਾਰ ਲਟਕਣ ਦੀ ਸੰਭਾਵਨਾ ਹੈ।
ਉਂਝ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੀ ਜ਼ਮੀਨੀ ਰਿਪੋਰਟ ਮੰਗਵਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਜ਼ਮੀਨੀ ਰਿਪੋਰਟ 'ਚ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਆਪਣੇ ਖੇਤਰ 'ਚ ਸਰਗਰਮੀ ਤੋਂ ਇਲਾਵਾ ਸੰਸਦ ਮੈਂਬਰਾਂ ਦਾ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ 'ਚ ਸਹਿਯੋਗ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਜਿਸ ਤਰ੍ਹਾਂ ਰਾਜ ਵਿਧਾਨ ਸਭਾਵਾਂ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ 'ਚ ਵਿਧਾਇਕਾਂ ਅਤੇ ਕੌਂਸਲਰਾਂ ਦੇ ਪ੍ਰਤੀ ਜਨਤਾ ਦਾ ਗੁੱਸਾ ਘੱਟ ਕਰਨ ਲਈ ਟਿਕਟ ਕੱਟੇ ਹਨ, ਉਸੇ ਤਰ੍ਹਾਂ ਦਾ ਫਾਰਮੂਲਾ ਮੰਤਰੀਆਂ ਅਤੇ ਸੰਸਦ ਮੈਂਬਰਾਂ 'ਤੇ ਵੀ ਲਾਗੂ ਹੋ ਸਕਦਾ ਹੈ।
ਚੰਡੀਗੜ੍ਹ ਦੌਰੇ 'ਤੇ ਰਾਜਨਾਥ ਸਿੰਘ, ਕੀਤਾ ਰੈੱਡਕਰਾਸ ਸਰਾਂ ਦਾ ਉਦਘਾਟਨ
NEXT STORY