ਭਾਗਲਪੁਰ— ਸ਼ੰਕਰ ਟਾਕਿਜ ਚੌਕ, ਕਾਂਗਰਸ ਆਫਿਸ ਨੇੜੇ ਨਾਬਾਲਿਗ ਚਚੇਰੇ ਭਰਾ-ਭੈਣ ਨੂੰ ਪਿਆਰ ਕਰਨ ਦੀ ਸਜਾ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਦੋਹਾਂ ਦੀ ਸ਼ਰੇਆਮ ਕੁੱਟਮਾਰ ਕੀਤੀ। ਭਰਾ-ਭੈਣ ਵਿਆਹ ਕਰਨ ਦੀ ਜਿੱਦ ਕਰਨ ਲੱਗੇ। ਇਸ 'ਤੇ ਦੋਹਾਂ ਪਰਿਵਾਰਕ ਮੈਂਬਰਾਂ ਦੇ ਸਬਰ ਨੇ ਬੁੱਧਵਾਰ ਨੂੰ ਜਵਾਬ ਦੇ ਦਿੱਤਾ। ਲੜਕੇ ਦੇ ਦੋਨਾਂ ਮਾਮਿਆਂ ਨੇ ਦੋਨਾਂ ਨੂੰ ਸੜਕ 'ਤੇ ਲਿਆ ਕੇ ਕੁੱਟਿਆ। ਘਟਨਾ ਦੀ ਜਾਣਕਾਰੀ ਪਾ ਕੇ ਆਦਮਪੁਰ ਪੁਲਸ ਮੌਕੇ 'ਤੇ ਪੁੱਜੀ ਅਤੇ ਦੋਨਾਂ ਨੂੰ ਥਾਣੇ ਲੈ ਗਈ।
ਵਾਰਡ ਪਰਿਸ਼ਦ ਸੰਜੈ ਸਿੰਨ੍ਹਾ ਵੀ ਥਾਣਾ ਪੁੱਜੇ ਅਤੇ ਦੋਨਾਂ ਪੱਖਾਂ 'ਚ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੇ ਦੀ ਉਮਰ 17 ਸਾਲ ਦੇ ਆਸਪਾਸ ਹੈ ਜੋ ਦਿੱਲੀ 'ਚ ਕਮਾਉਂਦਾ ਹੈ। ਉਸ ਦੀ ਚਚੇਰੀ ਭੈਣ ਦੀ ਉਮਰ 15 ਸਾਲ ਹੈ। ਲੜਕੀ ਪੱਖ ਦੇ ਲੋਕ ਤਿਆਰ ਹਨ ਪਰ ਲੜਕਾ ਪੱਖਾ ਇਸ ਨੂੰ ਧਰਮ ਵਿਰੁੱਧ ਦੱਸ ਰਹੇ ਹਨ। ਦੋਸ਼ ਹੈ ਕਿ ਲੜਕੇ ਦੇ ਦੋ ਮਾਮਾ ਗੇੜਾ ਅਤੇ ਭਾਗਾ ਤੁਰੀ ਨੇ ਦੋਨਾਂ ਦੀ ਕੁੱਟਮਾਰ ਕੀਤੀ। ਲੜਕੇ ਨੇ ਪੁਲਸ ਨੂੰ ਦੱਸਿਆ ਕਿ ਉਹ ਕਮਾਉਂਦਾ ਹੈ ਅਤੇ ਵਿਆਹ ਦੇ ਬਾਅਦ ਪਤਨੀ ਨੂੰ ਆਸਾਨੀ ਨਾਲ ਖੁਆ ਸਕਦਾ ਹੈ। ਲੜਕੀ ਵੀ ਨਾਲ ਰਹਿਣ ਨੂੰ ਤਿਆਰ ਹੈ। ਪੁਲਸ ਪਰਿਵਾਰਕ ਮੈਂਬਰਾਂ ਨੂੰ ਸਮਝਾ ਰਹੀ ਹੈ।
ਓਡੀਸ਼ਾ ਦੇ ਵਿਧਾਇਕ ਦਾ ਵੀਡੀਓ ਵਾਇਰਲ, ਸਮਰਥਕਾਂ ਨੇ ਚੁੱਕ ਕੇ ਪਾਰ ਕਰਵਾਇਆ ਚਿੱਕੜ
NEXT STORY