ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ ਮੰਗਲਵਾਰ ਨੂੰ ਲਵ ਜਿਹਾਦ ਨਾਲ ਜੁੜਿਆ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ 'ਚ ਹੁਣ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ। ਇਸ ਕਾਨੂੰਨ 'ਚ ਕਈ ਅਪਰਾਧਾਂ ਦੀ ਸਜ਼ਾ ਵਧਾ ਕੇ ਦੁੱਗਣੀ ਕਰ ਦਿੱਤੀ ਗਈ ਹੈ। ਲਵ ਜਿਹਾਦ ਦੇ ਅਧੀਨ ਕਈ ਨਵੇਂ ਅਪਰਾਧ ਵੀ ਇਸ 'ਚ ਜੋੜੇ ਗਏ ਹਨ। ਦੱਸਣਯੋਗ ਹੈ ਕਿ ਇਸ ਨਾਲ ਜੁੜਿਆ ਬਿੱਲ ਯੋਗੀ ਸਰਕਾਰ ਨੇ ਸੋਮਵਾਰ ਨੂੰ ਸਦਨ 'ਚ ਪੇਸ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਲਵ ਜਿਹਾਦ ਖ਼ਿਲਾਫ਼ ਪਹਿਲਾ ਕਾਨੂੰਨ 2020 'ਚ ਬਣਾਇਆ ਸੀ।
ਬਿੱਲ 'ਚ ਹਨ ਇਹ ਪ੍ਰਬੰਧਨ
1- ਨਵੇਂ ਕਾਨੂੰਨ 'ਚ ਦੋਸ਼ੀ ਪਾਏ ਜਾਣ 'ਤੇ 20 ਸਾਲ ਦੀ ਕੈਦ ਜਾਂ ਉਮਰ ਕੈਦ ਦਾ ਪ੍ਰਬੰਧ ਹੈ
2- ਹੁਣ ਕੋਈ ਵੀ ਵਿਅਕਤੀ ਧਰਮ ਪਰਿਵਰਤਨ ਦੇ ਮਾਮਲਿਆਂ 'ਚ ਐੱਫ.ਆਈ.ਆਰ. ਦਰਜ ਕਰਵਾ ਸਕਦਾ ਹੈ।
3- ਪਹਿਲੇ ਮਾਮਲੇ 'ਚ ਸੂਚਨਾ ਜਾਂ ਸ਼ਿਕਾਇਤ ਦੇਣ ਲਈ ਪੀੜਤ, ਮਾਤਾ-ਪਿਤਾ ਜਾਂ ਭਰਾ-ਭੈਣ ਦੀ ਮੌਜੂਦਗੀ ਜ਼ਰੂਰੀ ਸੀ
4- ਲਵ ਜਿਹਾਦ ਦੇ ਮਾਮਲਿਆਂ ਦੀ ਸੁਣਵਾਈ ਸੈਸ਼ਨ ਅਦਾਲਤ ਤੋਂ ਹੇਠਾਂ ਦੀ ਕੋਈ ਅਦਾਲਤ ਨਹੀਂ ਕਰੇਗੀ
5- ਲਵ ਜਿਹਾਦ ਦੇ ਮਾਮਲੇ 'ਚ ਸਰਕਾਰੀ ਵਕੀਲ ਨੂੰ ਮੌਕਾ ਦਿੱਤੇ ਬਿਨਾਂ ਜ਼ਮਾਨਤ ਪਟੀਸ਼ਨ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ
6- ਇਸ 'ਚ ਸਾਰੇ ਅਪਰਾਧਾਂ ਨੂੰ ਗੈਰ-ਜ਼ਮਾਨਤੀ ਬਣਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਟੇਲਾਈਟ ਤਸਵੀਰਾਂ ਤੋਂ ਅੰਦਰੂਨੀ ਸਾਜਿਸ਼ ਦਾ ਹੋਇਆ ਖੁਲਾਸਾ, ਭਾਰਤ ਖਿਲਾਫ ਚੀਨ ਦੀ ਗੁਪਤ ਕਾਰਵਾਈ ਹੋਈ ਪੂਰੀ
NEXT STORY