ਨੈਸ਼ਨਲ ਡੈਸਕ : ਗੁਜਰਾਤ ਦੇ ਗਾਂਧੀਨਗਰ ਦੇ ਢੋਲਕੁਨਵਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕਤਲ ਹੋਇਆ ਹੈ। ਇਸ ਕਤਲ ਦਾ ਕਾਰਨ ਇਕ ਵਿਅਕਤੀ ਵਲੋਂ ਇੰਸਟਾਗ੍ਰਾਮ 'ਤੇ ਆਪਣੀ ਮੰਗੇਤਰ ਨੂੰ ਭੇਜਿਆ ਮੈਸੇਜ ਸੀ। ਕਤਲ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਪੁਲਸ ਨੇ ਮੰਗੇਤਰ ਅਤੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ। ਕਾਫੀ ਭਾਲ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਦਸ਼ਰਥ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਇਹ ਵੀ ਪੜ੍ਹੋ - Breaking : ਕਿਸਾਨੀ ਧਰਨੇ ਵਿਚਾਲੇ ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਇਸ ਮਾਮਲੇ ਦੇ ਸਬੰਧ ਵਿਚ ਗਾਂਧੀਨਗਰ ਪੁਲਸ ਨੇ ਦੱਸਿਆ ਕਿ ਦਸ਼ਰਥ ਦੇ ਕਤਲ ਦੇ ਮਾਮਲੇ 'ਚ ਰਾਹੁਲ ਅਤੇ ਉਸ ਦੇ ਨਾਬਾਲਗ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਦੇ ਮੁਤਾਬਕ ਦਸ਼ਰਥ ਨੇ ਰਾਹੁਲ ਦੀ ਮੰਗੇਤਰ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਭੇਜਿਆ ਸੀ। ਰਾਹੁਲ ਕੋਲ ਆਪਣੀ ਮੰਗੇਤਰ ਦੇ ਖਾਤੇ ਦਾ ਪਾਸਵਰਡ ਵੀ ਸੀ। ਰਾਹੁਲ ਨੇ ਦਸ਼ਰਥ ਨੂੰ ਸੁਨੇਹਾ ਭੇਜਿਆ ਅਤੇ ਉਸ ਨੂੰ ਮਿਲਣ ਲਈ ਬੁਲਾਇਆ। ਇਸ ਮੁਲਾਕਾਤ ਦੌਰਾਨ ਉਸ ਨੇ ਦਸ਼ਰਥ ਨੂੰ ਸਮਝਾਇਆ ਕਿ ਉਹ ਉਸ ਦੀ ਮੰਗੇਤਰ ਨੂੰ ਮੈਸੇਜ ਨਾ ਭੇਜੇ। ਦਸ਼ਰਥ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੋ ਚਾਹੇ ਕਰ ਸਕਦਾ ਹੈ ਪਰ ਸੰਦੇਸ਼ ਬੰਦ ਨਹੀਂ ਹੋਣਗੇ।
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਦਸ਼ਰਥ ਦੀ ਇਹ ਗੱਲ ਸੁਣ ਕੇ ਰਾਹੁਲ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਗੁੱਸੇ 'ਚ ਚਾਕੂ ਨਾਲ ਉਸ 'ਤੇ ਹਮਲਾ ਕਰਕੇ ਕਤਲ ਕਰ ਦਿੱਤਾ। ਦੱਸ ਦੇਈਏ ਕਿ ਰਾਹੁਲ ਦੀ ਮੰਗੇਤਰ ਦਾ ਮਾਮਾ ਢੋਲਕੁਨਵਾ 'ਚ ਰਹਿੰਦਾ ਸੀ, ਜਿਸ ਕਾਰਨ ਉਹ ਉੱਥੇ ਆਉਂਦੀ ਸੀ। ਉਦੋਂ ਤੋਂ ਦਸ਼ਰਥ ਉਸ ਦੇ ਪਿੱਛੇ ਪਿਆ ਸੀ। ਰਾਹੁਲ ਨੇ ਇਸ ਘਟਨਾ ਬਾਰੇ ਆਪਣੀ ਮੰਗੇਤਰ ਨੂੰ ਕੁਝ ਨਹੀਂ ਦੱਸਿਆ। ਜਦੋਂ ਉਹ ਨਾ ਮੰਨਿਆ ਤਾਂ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਦਸ਼ਰਥ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ - ਉਡਦੇ ਜਹਾਜ਼ 'ਚ ਪੈ ਗਿਆ ਭੜਥੂ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ, ਹੈਰਾਨ ਕਰੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ 'ਚ ਸਰਕਾਰ ਦਾ ਪਹਿਲਾ ਫੈਸਲਾ ਕਿਸਾਨਾਂ ਨੂੰ ਸਮਰਪਿਤ: PM ਮੋਦੀ
NEXT STORY