ਨੈਸ਼ਨਲ ਡੈਸਕ : ਉਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਇਕ ਪਾਗਲ ਕੁੱਤੇ ਦੀ ਦਹਿਸ਼ਤ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਪਾਗਲ ਕੁੱਤੇ ਨੇ ਇਕ ਦਿਨ 'ਚ 49 ਲੋਕਾਂ ਨੂੰ ਵੱਢਿਆ ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਜਨੌਰ ਦੇ ਨਜੀਬਾਬਾਦ ਸ਼ਹਿਰ 'ਚ ਅਵਾਰਾ ਕੁੱਤਿਆਂ ਦੀ ਗਿਣਤੀ ਜ਼ਿਆਦਾ ਵਧ ਗਈ ਹੈ। ਇਨ੍ਹਾਂ ਕੁੱਤਿਆਂ ਨੇ ਸ਼ਹਿਰ 'ਚ ਪੂਰੀ ਦਹਿਸ਼ਤ ਫੈਲਾ ਰੱਖੀ ਹੈ। ਸਹਿਮੇ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਡਰਦੇ ਹਨ। ਇਸੇ ਦੌਰਾਨ ਸ਼ੁੱਕਰਵਾਰ ਨੂੰ ਇਕ ਪਾਗਲ ਕੁੱਤੇ ਨੇ ਸੜਕ ਤੋਂ ਲੰਘ ਰਹੇ ਕੁਝ ਲੋਕਾਂ 'ਤੇ ਹਮਲਾ ਕਰ ਦਿੱਤਾ ਜਿਨ੍ਹਾਂ 'ਚ ਕੁਝ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ।
ਇਸ ਪਾਗਲ ਕੁੱਤੇ ਨੇ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ 'ਤੇ 49 ਰਾਹਗੀਰਾਂ ਨੂੰ ਵੱਢਿਆ ਅਤੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਇਸ ਮੌਕੇ ਗੰਭੀਰ ਰੂਪ 'ਚ ਜ਼ਖਮੀਆਂ ਨੂੰ ਬਿਜਨੌਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਦਕਿ ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਵਿਆਹ 'ਚ ਨੱਚ-ਟੱਪ ਰਹੇ ਸੀ ਬਾਰਾਤੀ, ਅਚਾਨਕ ਆਈ ਪੁਲਸ, ਲਾੜੇ ਸਣੇ ਚੁੱਕ ਕੇ ਲੈ ਗਈ ਸਾਰੇ ਰਿਸ਼ਤੇਦਾਰ
NEXT STORY