ਨਵੀਂ ਦਿੱਲੀ— ਪਿਛਲੇ ਕੁਝ ਸਾਲਾਂ ਤੋਂ ਚੀਨ ਤੋਂ ਦਰਾਮਦ ਕੀਤੇ ਸਸਤੇ ਉਤਪਾਦਾਂ ਨਾਲ ਭਰੇ ਰਹਿਣ ਵਾਲੇ ਦੀਵਾਲੀ ਬਾਜ਼ਾਰ 'ਚ ਇਸ ਵਾਰ ਸਵਦੇਸ਼ੀ ਉਤਪਾਦਾਂ ਦੀ ਧੁੰਮ ਹੈ। ਖਰੀਦਦਾਰਾਂ ਦੇ ਨਾਲ-ਨਾਲ ਦੁਕਾਨਦਾਰਾਂ 'ਚ ਸਵਦੇਸ਼ੀ ਸਾਮਾਨ ਨੂੰ ਉਤਸਾਹਿਤ ਕਰਨ ਦੀ ਭਾਵਨਾ ਨਾਲ ਚੀਨੀ ਸਾਮਾਨ ਦੀ ਬਾਜ਼ਾਰ 'ਚ ਹਿੱਸੇਦਾਰੀ ਘੱਟ ਕੇ ਸਿਰਫ 20 ਫੀਸਦੀ ਰਹਿ ਗਈ ਹੈ। ਹਰ ਸਾਲ ਵਾਂਗ ਇਸ ਵਾਰ ਵੀ ਦੀਵਾਲੀ ਤੋਂ ਪਹਿਲਾਂ ਬਾਜ਼ਾਰ ਦੀਵੇ, ਫੁੱਲ, ਰੰਗੋਲੀ, ਰੰਗੀਨ ਲੜੀਆਂ, ਪਰਦੇ, ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਤੇ ਹੋਰ ਸਾਜੋ-ਸਾਮਾਨ ਨਾਲ ਸੱਜੇ ਹਨ ਪਰ ਚੀਨੀ ਸਾਮਾਨ ਦੀ ਘੱਟਦੀ ਧਮਕ ਦੀ ਛਾਪ ਪੂਰੇ ਬਾਜ਼ਾਰ 'ਤੇ ਹੈ।
ਖਰੀਦਦਾਰ ਵੀ ਹੁਣ ਸਾਮਾਨ ਲੈਣ ਤੋਂ ਪਹਿਲਾਂ ਦੇਸ਼ 'ਚ ਬਣੇ ਸਾਮਾਨ ਦਿਖਾਉਣ ਦੀ ਮੰਗ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਹੋਰਾਂ ਤਿਓਹਾਰਾਂ ਵਾਂਗ ਇਸ ਤਿਓਹਾਰ 'ਤੇ ਵੀ 'ਮੇਡ ਇਨ ਚਾਈਨਾ' ਦਾ ਕਬਜ਼ਾ ਰਿਹਾ ਸੀ ਤੇ ਬਾਜ਼ਾਰ 'ਚ ਚੀਨ ਦੀਆਂ ਲੜੀਆਂ, ਗਿਫਟ ਆਈਟਮਾਂ, ਮੂਰਤੀਆਂ, ਸਜਾਵਟੀ ਸਾਮਾਨ ਦੀ ਧੁੰਮ ਰਹਿੰਦੀ ਹੈ। ਪਰੰਤੂ ਸਵਦੇਸ਼ੀ ਸਾਮਾਨ ਨੂੰ ਉਤਸਾਹਿਤ ਕਰਨ ਤੇ ਪਾਕਿਸਤਾਨ ਦਾ ਸਮਰਥਨ ਕਰਨ ਕਾਰਨ ਚੀਨੀ ਸਾਮਾਨ ਦੇ ਬਾਈਕਾਟ ਬਾਰੇ 'ਚ ਸੋਸ਼ਲ ਮੀਡੀਆ 'ਤੇ ਜਾਰੀ ਚਰਚਾਵਾਂ ਨੇ ਬਾਜ਼ਾਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਭਾਗੀਰੱਥ ਪੈਲੇਸ ਦਾ ਇਲੈਕਟ੍ਰਾਨਿਕ ਬਾਜ਼ਾਰ ਇਸ ਪਰਿਵਰਤਨ ਦਾ ਸਭ ਤੋਂ ਵੱਡਾ ਗਵਾਹ ਹੈ। ਬਾਜ਼ਾਰ 'ਤੇ ਇਸ ਸਾਲ ਨਵਾਂ ਚੀਨੀ ਮਾਲ ਨਹੀਂ ਆਉਣ ਦਾ ਵੀ ਅਸਰ ਹੈ। ਰੇਹੜੀ ਤੇ ਪਟੜੀ 'ਤੇ ਜੋ ਚੀਨੀ ਮਾਲ ਦਿਖਾਈ ਦਿੰਦਾ ਹੈ ਉਹ ਪਿਛਲੇ ਸਾਲ ਦਾ ਬਚਿਆ ਹੋਇਆ ਹੈ। ਇਥੇ ਸਾਮਾਨ ਵੇਚਣ ਵਾਲੇ ਇਕ ਵਿਅਕਤੀ ਸੰਜੇ ਨੇ ਦੱਸਿਆ ਕਿ ਇਸ ਵਾਰ ਚੀਨ ਤੋਂ ਨਵਾਂ ਮਾਲ ਨਹੀਂ ਆਇਆ ਹੈ, ਜਿਸ ਨਾਲ ਪਿਛਲੇ ਸਾਲ ਦਾ ਬਚਿਆ ਮਾਲ ਮਹਿੰਗਾ ਵਿਕ ਰਿਹਾ ਹੈ। ਗਾਹਕਾਂ ਦੀ ਰੂਚੀ ਵੀ ਹੁਣ ਚੀਨੀ ਸਾਮਾਨ ਤੋਂ ਹਟ ਗਈ ਹੈ। ਕੁਝ ਖਰੀਦਦਾਰ ਸਸਤਾ ਚੀਨੀ ਸਮਾਨ ਲੈਣ ਆਉਂਦੇ ਵੀ ਹਨ ਤਾਂ ਉਹ ਮਾਲ ਮਹਿੰਗਾ ਦੇਖ ਜਾਂ ਤਾਂ ਵਾਪਸ ਚਲੇ ਜਾਂਦੇ ਹਨ ਜਾਂ ਬਹੁਤ ਘੱਟ ਖਰੀਦਦਾਰੀ ਕਰਦੇ ਹਨ।
ਸ਼ਾਰਦਾ ਯੂਨੀਵਰਸਿਟੀ ਤੋਂ ਲਾਪਤਾ ਕਸ਼ਮੀਰੀ ਵਿਦਿਆਰਥੀ ਅੱਤਵਾਦੀ ਸੰਗਠਨ 'ਚ ਸ਼ਾਮਲ
NEXT STORY