ਭੋਪਾਲ— ਮੱਧ ਪ੍ਰਦੇਸ਼ 'ਚ ਇਕ ਵਾਰ ਫਿਰ ਤੋਂ ਪੁਲਸ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਸਿਧੀ ਜ਼ਿਲ੍ਹੇ 'ਚ ਇਕ ਪੁਲਸ ਮੁਲਾਜ਼ਮ ਨੇ ਆਪਣੀ ਗਲਤੀ ਲੁਕਾਉਣ ਲਈ ਇਕ ਟਰੱਕ ਡਰਾਇਵਰ ਨੂੰ ਸ਼ਰੇਆਮ ਕੁੱਟਿਆ। ਦੱਸਣਯੋਗ ਹੈ ਕਿ ਪੁਲਸ ਮੁਲਾਜ਼ਮ ਨੇ ਸੜਕ ਵਿਚਾਲੇ ਗੱਡੀ ਖੜੀ ਕਰ ਦਿੱਤੀ ਸੀ, ਜਿਸ ਦੌਰਾਨ ਪਿੱਛੋਂ ਆ ਰਹੇ ਟਰੱਕ ਡਰਾਇਵਰ ਤੋਂ ਬ੍ਰੇਕ ਨਾ ਲੱਗੀ ਤੇ ਪੁਲਸ ਦੀ ਗੱਡੀ ਨਾਲ ਟਕਰਾ ਗਿਆ। ਪੁਲਸ ਮੁਲਾਜ਼ਮ ਨੇ ਟਰੱਕ ਡਰਾਇਵਰ ਨੂੰ ਹੇਠਾਂ ਉਤਾਰ ਕੇ ਸ਼ਰੇਆਮ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।

ਦੱਸਣਯੋਗ ਹੈ ਕਿ ਟਰੱਕ ਵਾਲੇ ਦਾ ਦੋਸ਼ ਸਿਰਫ ਇੰਨ੍ਹਾਂ ਸੀ ਕਿ ਸੜਕ ਵਿਚਾਲੇ ਖੜੀ ਗੱਡੀ ਹੋਣ ਕਾਰਨ ਉਸ ਤੋਂ ਅਚਾਨਕ ਟਰੱਕ ਦੀ ਬ੍ਰੇਕ ਨਾ ਲਗੀ, ਜਿਸ ਕਾਰਨ ਉਸ ਦਾ ਟਰੱਕ ਜਾ ਕੇ ਪੁਲਸ ਦੀ ਗੱਡੀ ਨਾਲ ਟਕਰਾ ਗਿਆ। ਜਿਸ ਦੌਰਾਨ ਪੁਲਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਬ ਦਿਖਾਉਂਦੇ ਹੋਏ ਟਰੱਕ ਵਾਲੇ ਦੇ ਥੱਪੜ ਜੜਨੇ ਸ਼ੁਰੂ ਕਰ ਦਿੱਤੇ।
ਟਾਇਰ ਫੈਕਟਰੀ 'ਚ ਲਗੀ ਅੱਗ, 5 ਮਜ਼ਦੂਰ ਝੁਲਸੇ
NEXT STORY