ਝਾਬੁਆ- ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਦੇ ਕਾਲੀਦੇਵੀ ਥਾਣਾ ਅਧੀਨ ਇਕ ਪਿੰਡ 'ਚ ਮੁੰਡੇ-ਕੁੜੀ ਦੀ ਸ਼ਰੇਆਮ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਪੁਲਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਕਾਲੀਦੇਵੀ ਪੁਲਸ ਥਾਣੇ ਦੇ ਇੰਚਾਰਜ ਇੰਸਪੈਕਟਰ ਗੌਰਵ ਪਾਟਿਲ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਹੈੱਡ ਕੁਆਰਟਰ ਤੋਂ 35 ਕਿਲੋਮੀਟਰ ਦੂਰ ਦੁਧੀ ਪਿੰਡ ਦੀ ਵਾਸੀ ਇਕ ਕੁੜੀ, ਮੁੰਡੇ ਨਾਲ ਘੁੰਮ ਰਹੀ ਸੀ। ਇਹ ਦੇਖ ਕੇ ਉਸੇ ਪਿੰਡ ਦੇ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੋਹਾਂ ਦੀ ਸ਼ਰੇਆਮ ਕੁੱਟਮਾਰ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ 4 ਜੁਲਾਈ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕੁੜੀ ਦੇ ਪਿਤਾ ਨੇ ਅਗਲੇ ਦਿਨ ਐਤਵਾਰ ਨੂੰ ਕਾਲੀਦੇਵੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਪਾਟਿਲ ਨੇ ਦੱਸਿਆ ਕਿ ਮਾਮਲੇ 'ਚ ਸ਼ਿਕਾਇਤ ਦਰਜ ਹੋਣ ਦੇ ਅਗਲੇ ਦਿਨ ਘਟਨਾ 'ਚ ਸ਼ਾਮਲ ਦੋਸ਼ੀ ਭੰਵਰ ਸਿੰਘ ਮਚਾਰ (32), ਅਕਰਮ ਮਚਾਰ (52), ਕਾਲੂ ਉਰਫ਼ ਨੇਮਾ ਬਾਰੀਆ (32) ਅਤੇ ਦਿਵਾਨ ਮਚਾਰ (20) ਨੂੰ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਡਰੇ ਮੁੰਡਾ-ਕੁੜੀ ਹਾਲੇ ਫਰਾਰ ਹਨ। ਪੁਲਸ ਮਾਮਲੇ ਦਰਜ ਕਰ ਕੇ ਪੂਰੀ ਜਾਂਚ ਕਰ ਰਹੀ ਹੈ।
UP 'ਚ ਵੱਧਦੇ ਅਪਰਾਧਾਂ ਨੂੰ ਲੈ ਕੇ ਪ੍ਰਿਅੰਕਾ ਨੇ ਲਈ ਯੋਗੀ 'ਤੇ ਚੁਟਕੀ, ਟਵਿੱਟਰ 'ਤੇ ਕੱਢੀ ਭੜਾਸ
NEXT STORY