ਭੋਪਾਲ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਇਕ ਕਿਸਾਨ ਨੇ ਪਾਲਤੂ ਕੁੱਤੇ ਜੈਕੀ ਦੇ ਨਾਂ ਆਪਣੀ ਅੱਧੀ ਜਾਇਦਾਦ ਲਿਖ ਦਿੱਤੀ। ਬਕਾਇਦਾ ਵਸੀਅਤ ਵੀ ਬਣਾ ਦਿੱਤੀ ਹੈ। ਮਾਮਲਾ ਜ਼ਿਲ੍ਹੇ ਦੇ ਚੌਰਈ ਬਲਾਕ ਦੇ ਬਾੜੀਬੜਾ ਪਿੰਡ ਦਾ ਹੈ। ਇੱਥੇ 50 ਸਾਲਾ ਕਿਸਾਨ ਓਮਨਾਰਾਇਣ ਵਰਮਾ ਨੇ ਇਕਲੌਤੇ ਪੁੱਤ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਇਹ ਕਦਮ ਚੁੱਕਿਆ ਹੈ। ਅੱਧਾ ਹਿੱਸਾ ਉਨ੍ਹਾਂ ਨੇ ਦੂਜੀ ਪਤਨੀ ਚੰਪਾ ਵਰਮਾ ਦੇ ਨਾਂ ਕੀਤਾ ਹੈ। ਵਸੀਅਤ 'ਚ ਕੁੱਤੇ ਦਾ ਵਾਰਸ ਵੀ ਚੰਪਾ ਨੂੰ ਬਣਾਇਆ ਹੈ। ਓਮਨਾਰਾਇਣ ਕੋਲ 18 ਏਕੜ ਜ਼ਮੀਨ ਅਤੇ ਇਕ ਮਕਾਨ ਹੈ।
ਇਹ ਵੀ ਪੜ੍ਹੋ : ਬੈਠਕ ਤੋਂ ਬਾਅਦ ਬੋਲੇ ਖੇਤੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ
ਓਮਨਾਰਾਇਣ ਨੇ ਦੱਸਿਆ ਕਿ ਉਹ ਆਪਣੇ ਇਕਲੌਤੇ ਪੁੱਤ ਦੇ ਰਵੱਈਏ ਤੋਂ ਨਾਰਾਜ਼ ਹਨ ਅਤੇ ਇਸ ਕਾਰਨ ਉਨ੍ਹਾਂ ਨੇ ਆਪਣੀ ਵਸੀਅਤ 'ਚ ਪੁੱਤ ਦੀ ਜਗ੍ਹਾ ਪਾਲਤੂ ਕੁੱਤੇ ਨੂੰ ਜਾਇਦਾਦ ਦਾ ਹਿੱਸੇਦਾਰ ਬਣਾ ਦਿੱਤਾ ਹੈ। ਉਨ੍ਹਾਂ ਨੇ ਆਪਣੀ ਵਸੀਅਤ 'ਚ ਲਿਖਿਆ ਹੈ ਕਿ ਮੇਰੀ ਸੇਵਾ ਮੇਰੀ ਦੂਜੀ ਪਤਨੀ ਅਤੇ ਪਾਲਤੂ ਕੁੱਤਾ ਕਰਦਾ ਹੈ, ਇਸ ਲਈ ਮੇਰੇ ਜਿਊਂਦੇ ਜੀ ਉਹ ਮੇਰੇ ਲਈ ਸਭ ਤੋਂ ਵੱਧ ਪ੍ਰਿਯ ਹਨ। ਮੇਰੇ ਮਰਨ ਤੋਂ ਬਾਅਦ ਪੂਰੀ ਜਾਇਦਾਦ ਅਤੇ ਜ਼ਮੀਨ-ਜਾਇਦਾਦ ਦੇ ਹੱਕਦਾਰ ਪਤਨੀ ਚੰਪਾ ਵਰਮਾ ਅਤੇ ਪਾਲਤੂ ਕੁੱਤਾ ਜੈਕੀ ਹੋਣਗੇ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਰਾਮ ਮੰਦਰ ਦੇ ਨੀਂਹ ਪੱਥਰ ਤੋਂ ਲੈ ਕੇ ਦਿੱਲੀ ’ਚ ਕਿਸਾਨਾਂ ਦਾ ਹੱਲਾ ਬੋਲ, ਕੁਝ ਇਸ ਤਰ੍ਹਾਂ ਰਿਹੈ ਸਾਲ 2020
NEXT STORY