ਦਤੀਆ— ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ’ਚ ਇਕ ਪਰਿਵਾਰ ’ਤੇ ਕੋਰੋਨਾ ਵਾਇਰਸ ਰੂਪੀ ਕਾਲ ਦੀ ਅਜਿਹੀ ਨਜ਼ਰ ਪਈ ਕਿ ਹੱਸਦਾ-ਖੇਡਦਾ ਪਰਿਵਾਰ ਉੱਜੜ ਗਿਆ। ਮਹਿਜ 25 ਦਿਨ ਵਿਚ ਕੋਰੋਨਾ ਵਾਇਰਸ ਕਾਰਨ ਤਿੰਨ ਸਕੇ ਭਰਾਵਾਂ ਅਤੇ ਮਾਂ ਦੀ ਮੌਤ ਹੋ ਗਈ। ਪਰਿਵਾਰ ਦੇ 4 ਮੈਂਬਰਾਂ ਜਿਨ੍ਹਾਂ ’ਚੋਂ ਰੇਲਵੇ ’ਚ ਇੰਜੀਨੀਅਰ ਭੁਵਨੇਸ਼ਵਰ, ਅਧਿਆਪਕ ਸੰਦੀਪ, ਅਧਿਆਪਕ ਲਿਟਿਲ ਅਤੇ ਮਾਂ ਮਾਲਤੀ ਦੇਵੀ ਦੇ ਦਿਹਾਂਤ ਨਾਲ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਕੁੰਜਨਪੁਰਾ ਵਾਸੀ ਸਾਬਕਾ ਪ੍ਰਧਾਨ ਸਵ. ਰਾਮਕੁਮਾਰ ਤ੍ਰਿਪਾਠੀ ਦੇ ਘਰ ਇਸ ਮਹਾਮਾਰੀ ਦੀ ਐਂਟਰੀ ਹੋਈ।
ਇਹ ਵੀ ਪੜ੍ਹੋ: ਦੁਖ਼ਦਾਇਕ! ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਹੋਈ ਬੇਹੋਸ਼, ਮੰਡਪ ’ਚ ਹੀ ਤੋੜਿਆ ਦਮ
ਇਸ ਮਹਾਮਾਰੀ ਦੇ ਕਹਿਰ ਕਾਰਨ ਹੌਲੀ-ਹੌਲੀ 25 ਦਿਨ ’ਚ 4 ਮੈਂਬਰਾਂ ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ ਰੇਲਵੇ ਵਿਚ ਇੰਜੀਨੀਅਰ ਵੱਡੇ ਭਰਾ ਭੁਵਨੇਸ਼ਵਰ ਤ੍ਰਿਪਾਠੀ ਇਸ ਦੀ ਲਪੇਟ ਵਿਚ ਆਏ। ਇਟਾਰਸੀ ਰੇਲਵੇ ਹਸਪਤਾਲ ’ਚ ਇਕ ਮਹੀਨੇ ਇਲਾਜ ਚੱਲਿਆ। ਜਿੱਥੇ ਸਿਹਤ ਵਿਚ ਸੁਧਾਰ ਨਾ ਹੋ ਸਕਣ ਕਾਰਨ ਉਹ ਭੋਪਾਲ ਆ ਗਏ। ਵੱਡੇ ਭਰਾ ਨੂੰ ਵੇਖਣ ਲਈ ਛੋਟੇ ਭਰਾ ਸੰਦੀਪ ਤ੍ਰਿਪਾਠੀ ਅਤੇ ਬੌਬੀ ਤ੍ਰਿਪਾਠੀ ਭੋਪਾਲ ਪੁੱਜੇ। ਜਿੱਥੇ ਸਿਹਤ ਵਿਗੜਨ ਕਾਰਨ ਉਨ੍ਹਾਂ ਨੇ ਸਿਟੀ ਸਕੈਨ ਕਰਵਾਈ। ਸੰਦੀਪ ਸਿਹਤਮੰਦ ਨਿਕਲੇ ਪਰ ਬੌਬੀ ਦੇ ਫ਼ੇਫੜਿਆਂ ’ਚ ਇਨਫੈਕਸ਼ਨ ਨਿਕਲਿਆ। ਬੌਬੀ ਇਲਾਜ ਲਈ ਭੋਪਾਲ ’ਚ ਦਾਖ਼ਲ ਹੋ ਗਏ।
ਇਹ ਵੀ ਪੜ੍ਹੋ: ਭਾਰਤ ’ਚ ਕੋਰੋਨਾ ਦੇ 45 ਦਿਨਾਂ ’ਚ ਆਏ ਸਭ ਤੋਂ ਘੱਟ ਮਾਮਲੇ, ਇਕ ਦਿਨ ’ਚ 3,617 ਮੌਤਾਂ
ਕੁਝ ਦਿਨਾਂ ਬਾਅਦ ਬੌਬੀ ਤਾਂ ਠੀਕ ਹੋ ਗਏ ਪਰ ਵੱਡੇ ਭਰਾ ਭੁਵਨੇਸ਼ਵਰ ਦੀ ਹਾਲਤ ’ਚ ਸੁਧਾਰ ਨਹੀਂ ਹੋਇਆ। ਇਸ ਦਰਮਿਆਨ ਬੌਬੀ ਅਤੇ ਸੰਦੀਪ ਦਤੀਆ ਆਪਣੇ ਘਰ ਵਾਪਸ ਆਏ ਗਏ, ਉਨ੍ਹਾਂ ਨੂੰ ਦਤੀਆ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਦਤੀਆ ਵਾਪਸ ਆਉਣ ’ਤੇ ਸੰਦੀਪ ਦੀ ਸਿਹਤ ਵਿਗੜ ਗਈ ਅਤੇ ਸਭ ਤੋਂ ਛੋਟੇ ਭਰਾ ਲਿਟਿਲ ਤ੍ਰਿਪਾਠੀ ਦੀ ਵੀ ਹਾਲਤ ਨਾਜ਼ਕ ਹੋ ਗਈ। ਸੰਦੀਪ ਅਤੇ ਲਿਟਿਲ ਨੂੰ ਦਤੀਆ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਵਿਗੜਦੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ 29 ਅਪ੍ਰੈਲ ਨੂੰ ਨਿਜੀ ਐਂਬੂਲੈਂਸ ਤੋਂ ਦਤੀਆ ਤੋਂ ਭੋਪਾਲ ਲਈ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: ਸਰਕਾਰ ਦੀ ਚਿਤਾਵਨੀ: ਸੋਸ਼ਲ ਮੀਡੀਆ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਵੈਕਸੀਨ ਸਰਟੀਫਿਕੇਟ
ਰਾਹ ਵਿਚ ਸੰਦੀਪ ਦਾ ਦਿਹਾਂਤ ਹੋ ਗਿਆ। ਪਰਿਵਾਰ ਦੇ ਕੁਝ ਮੈਂਬਰ ਸੰਦੀਪ ਦੀ ਲਾਸ਼ ਲੈ ਕੇ ਦਤੀਆ ਰਵਾਨਾ ਹੋਏ ਤਾਂ ਕੁਝ ਮੈਂਬਰ ਲਿਟਿਲ ਨੂੰ ਲੈ ਕੇ ਭੋਪਾਲ ਦੇ ਚਿਰਾਯੂ ਹਸਪਤਾਲ ਪਹੁੰਚੇ। ਇਸ ਤੋਂ ਪਹਿਲਾਂ ਪਰਿਵਾਰ ਸੰਦੀਪ ਦੀ ਮੌਤ ਤੋਂ ਉੱਭਰਦਾ ਪਰ 2 ਮਈ ਨੂੰ ਸੰਦੀਪ ਦੀ ਮਾਂ ਮਾਲਤੀ ਦਾ ਆਕਸੀਜਨ ਪੱਧਰ ਡਿੱਗ ਗਿਆ ਅਤੇ 6 ਮਈ ਨੂੰ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ। ਮਾਂ ਅਤੇ ਭਰਾ ਦੀ ਖ਼ਬਰ ਤੋਂ ਬਾਅਦ ਵੱਡੇ ਭਰਾ ਭੁਵਨੇਸ਼ਵਰ ਨੇ ਵੀ 9 ਮਈ ਨੂੰ ਦਮ ਤੋੜ ਦਿੱਤਾ। ਓਧਰ ਲਿਟਿਲ ਦੀ ਹਾਲਤ ’ਚ ਵੀ ਸੁਧਾਰ ਨਹੀਂ ਹੋ ਰਿਹਾ ਸੀ। ਕਰੀਬ 25 ਦਿਨ ਦੇ ਸੰਘਰਸ਼ ਤੋਂ ਬਾਅਦ 24 ਮਈ ਨੂੰ ਲਿਟਿਲ ਨੇ ਵੀ ਦਮ ਤੋੜ ਦਿੱਤਾ।
ਹਰਿਆਣਾ 'ਚ ਬਲੈਕ ਫੰਗਸ ਦੇ 756 ਮਾਮਲੇ ਆਏ ਸਾਹਮਣੇ, 58 ਮਰੀਜ਼ ਹੋਏ ਠੀਕ
NEXT STORY