ਸ਼ਿਵਪੁਰੀ (ਵਾਰਤਾ)— ਸੁਨਿਆਰੇ ਦੀਆਂ ਦੁਕਾਨਾਂ 'ਚ ਚੋਰੀ ਕੀਤੇ ਜਾਣ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ 'ਚ ਸਾਹਮਣੇ ਆਇਆ ਹੈ, ਇੱਥੋਂ ਦੇ ਸ਼ਿਵਪੁਰੀ ਜ਼ਿਲੇ ਦੇ ਪੋਹਰੀ ਸੈਕਸ਼ਨ ਦੇ ਬੈਰਾਡ ਕਸਬੇ ਵਿਚ ਮਹਿਲਾ ਠੱਗ ਦੇ ਇਕ ਗਿਰੋਹ ਨੇ ਸੁਨਿਆਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਮਹਿਲਾ ਗਿਰੋਹ ਨੇ ਸੁਨਿਆਰੇ ਦੀ ਦੁਕਾਨ 'ਚ ਜਾ ਕੇ ਸੋਨੇ-ਚਾਂਦੀ ਦੇ ਗਹਿਣੇ ਦੇਖੇ ਅਤੇ ਦੁਕਾਨਦਾਰ ਨੂੰ ਗੱਲਾਂ ਵਿਚ ਉਲਝਾ ਕੇ ਲੱਗਭਗ 6 ਲੱਖ ਰੁਪਏ ਦੇ ਸੋਨੇ ਨਾਲ ਭਰਿਆ ਬਕਸਾ ਚੋਰੀ ਕਰ ਕੇ ਫਰਾਰ ਹੋ ਗਈਆਂ। ਪੁਲਸ ਸੂਤਰਾਂ ਨੇ ਦੱਸਿਆ ਕਿ ਸੋਨੇ-ਚਾਂਦੀ ਦੀ ਦੁਕਾਨ ਦੇ ਦੁਕਾਨਦਾਰ ਰਮੇਸ਼ ਸੋਨੀ ਨੇ ਪੁਲਸ ਨੂੰ ਦੱਸਿਆ ਹੈ ਕਿ ਕੱਲ ਦੁਪਹਿਰ ਕਰੀਬ 5 ਔਰਤਾਂ ਉਸ ਦੀ ਦੁਕਾਨ 'ਤੇ ਆਈਆਂ ਅਤੇ ਚਾਂਦੀ ਦੀਆਂ ਝਾਜਰਾਂ ਖਰੀਦੀਆ। ਉਸ ਤੋਂ ਬਾਅਦ ਸੋਨੇ ਦੇ ਗਹਿਣੇ ਦਿਖਾਉਣ ਨੂੰ ਕਿਹਾ।
ਦੁਕਾਨਦਾਰ ਰਮੇਸ਼ ਨੇ ਦੱਸਿਆ ਕਿ ਉਸ ਨੇ ਜਦੋਂ ਸੋਨੇ ਦੇ ਗਹਿਣੇ ਦਿਖਾਉਣੇ ਸ਼ੁਰੂ ਕੀਤੇ ਤਾਂ ਔਰਤਾਂ ਨੇ ਉਸ ਨੂੰ ਗੱਲਾਂ 'ਚ ਉਲਝਾ ਲਿਆ ਅਤੇ ਉਨ੍ਹਾਂ ਦੇ ਨਾਲ ਦੀ ਇਕ ਔਰਤ ਲੱਗਭਗ 6 ਲੱਖ ਰੁਪਏ ਦੀ ਕੀਮਤ ਦੇ ਗਹਿਣਿਆਂ ਨਾਲ ਭਰਿਆ ਬਕਸਾ ਲੈ ਕੇ ਦੌੜ ਗਈ। ਬਾਅਦ ਵਿਚ ਉਹ ਔਰਤਾਂ ਵੀ ਚਲੀਆਂ ਗਈਆਂ। ਦੁਕਾਨਦਾਰ ਨੇ ਔਰਤਾਂ ਦੇ ਜਾਣ ਤੋਂ ਬਾਅਦ ਬਕਸਾ ਦੇਖਿਆ ਤਾਂ ਗਾਇਬ ਸੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮਹਿਲਾ ਚੋਰਾਂ ਦੇ ਗਿਰੋਹ ਦੇ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਿਆਸੀ ਲਾਹੇ ਦੀ ਕੋਸ਼ਿਸ਼, ਚੋਣਾਂ ਦੌਰਾਨ ਰਿਲੀਜ਼ ਹੋਵੇਗੀ ਨਰਿੰਦਰ ਮੋਦੀ ਦੀ ਬਾਇਓਪਿਕ
NEXT STORY